ਨਵੀਂ ਦਿੱਲੀ— 26 ਨਵੰਬਰ ਨੂੰ ਪਹਿਲਵਾਨ ਸੰਗੀਤਾ ਫੋਗਾਟ ਨਾਲ ਵਿਆਹ ਕਰਨ ਵਾਲੇ ਸਟਾਰ ਪਹਿਲਵਾਨ ਬਜਰੰਗ ਪੂਨੀਆ ਨੂੰ ਵਿਆਹ ਦੇ ਬਾਅਦ ਵੱਡੀ ਖ਼ੁਸ਼ਖ਼ਬਰੀ ਮਿਲੀ ਹੈ। ਮਿਸ਼ਨ ਓਲੰਪਿਕ ਸੈੱਲ ਨੇ ਟੋਕੀਓ ਓਲੰਪਿਕ 'ਚ ਭਾਰਤ ਦੀ ਤਮਗਾ ਉਮੀਦ ਪਹਿਲਵਾਨ ਬਜਰੰਗ ਪੂਨੀਆ ਨੂੰ ਅਮਰੀਕਾ 'ਚ ਇਕ ਮਹੀਨੇ ਦੇ ਅਭਿਆਸ ਕੈਂਪ 'ਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਹੈ।
ਇਹ ਵੀ ਪੜ੍ਹੋ : ਕਿਸਾਨਾਂ ਦੇ ਹੱਕ 'ਚ ਆਏ ਹਰਭਜਨ ਸਿੰਘ, ਸਰਕਾਰ ਤੋਂ ਕੀਤੀ ਇਹ ਮੰਗ
ਇਕ ਬਿਆਨ ਮੁਤਾਬਕ ਵੀਰਵਾਰ ਨੂੰ ਮਿਸ਼ਨ ਓਲੰਪਿਕ ਸੈਲ ਦੀ ਬੈਠਕ 'ਚ ਇਹ ਫੈਸਲਾ ਲਿਆ ਗਿਆ। ਇਹ ਭਾਰਤੀ ਖੇਡ ਅਥਾਰਿਟੀ ਵੱਲੋਂ ਗਠਤ ਇਕਾਈ ਹੈ ਜੋ ਟਾਰਗੇਟ ਓਲੰਪਿਕ ਪੋਡੀਅਮ ਯੋਜਨਾ (ਟਾਪਸ) 'ਚ ਜਗ੍ਹਾ ਪ੍ਰਾਪਤ ਕਰਨ ਯੋਗ ਖਿਡਾਰੀਆਂ ਦੀ ਚੋਣ ਕਰਦੀ ਹੈ।
ਇਹ ਵੀ ਪੜ੍ਹੋ : ਚਾਹਲ ਦੀ ਮੰਗੇਤਰ ਧਨਸ਼੍ਰੀ ਦੇ ਜ਼ਬਰਦਸਤ ਡਾਂਸ ਮੂਵਸ ਤੁਹਾਨੂੰ ਵੀ ਨੱਚਣ ਲਈ ਕਰਨਗੇ ਮਜਬੂਰ, ਵੀਡੀਓ
ਇਹ ਕੈਂਪ ਚਾਰ ਦਸੰਬਰ ਤੋਂ ਤਿੰਨ ਜਨਵਰੀ ਤਕ ਮਿਸ਼ੀਗਨ 'ਚ ਚਲੇਗਾ ਤੇ ਇਸ 'ਤੇ 14 ਲੱਖ ਰੁਪਏ ਦਾ ਖਰਚਾ ਆਵੇਗਾ। ਕੋਰੋਨਾ ਮਹਾਮਾਰੀ ਵਿਚਾਲੇ ਅਭਿਆਸ ਬਹਾਲ ਹੋਣ ਦੇ ਬਾਅਦ ਬਜਰੰਗ ਸੋਨੀਪਤ ਦੇ ਸਾਈ ਸੈਂਟਰ 'ਚ ਅਭਿਆਸ ਕਰ ਰਹੇ ਹਨ।
ਉਹ ਆਪਣੇ ਕੋਚ ਐਮਜਾਰੀਓਸ ਬੇਂਟਿਨਿਡਿਸ ਤੇ ਫ਼ਿਜ਼ਿਓ ਧੰਨਜੈ ਦੇ ਨਾਲ ਅਮਰੀਕਾ ਜਾਣਗੇ। ਉਨ੍ਹਾਂ ਨੂੰ ਮੁੱਖ ਕੋਚ ਸਰਜੇਈ ਬੇਲੋਗਲਾਇਜੋਵ ਦੇ ਮਾਰਗਦਰਸ਼ਨ 'ਚ ਚੋਟੀ ਦੇ ਪਹਿਲਵਾਨਾਂ ਦੇ ਨਾਲ ਅਭਿਆਸ ਦਾ ਮੌਕਾ ਮਿਲੇਗਾ। ਬਜਰੰਗ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਹਨ।
ਆਸਟਰੇਲੀਆ ਖ਼ਿਲਾਫ਼ ਪਹਿਲੇ ਵਨਡੇ 'ਚ ਹਾਰ ਮਗਰੋਂ ਟੀਮ ਇੰਡੀਆ ਨੂੰ ਇਕ ਹੋਰ ਝਟਕਾ, ਲੱਗਾ ਜੁਰਮਾਨਾ
NEXT STORY