ਨਵੀਂ ਦਿੱਲੀ (ਬਿਊਰੋ)— ਕੇਪਟਾਉਨ ਟੈਸਟ ਵਿਚ ਹੋਈ ਬਾਲ ਟੈਂਪਰਿੰਗ ਦੀ ਘਟਨਾ ਦੇ ਬਾਅਦ ਆਸਟਰੇਲੀਆਈ ਕ੍ਰਿਕਟ ਦੇ ਨਾਲ-ਨਾਲ ਆਸਟਰੇਲੀਆਈ ਖਿਡਾਰੀਆਂ ਦੀ ਵੀ ਖੂਬ ਬੇਇੱਜਤੀ ਹੋ ਰਹੀ ਹੈ। ਆਸਟਰੇਲੀਆਈ ਖਿਡਾਰੀਆਂ ਦੀ ਮੈਦਾਨ ਉੱਤੇ ਕੀਤੀ ਗਈ ਇਸ ਹਰਕਤ ਦੇ ਬਾਅਦ ਸੋਸ਼ਲ ਮੀਡੀਆ ਉੱਤੇ ਵੀ ਉਨ੍ਹਾਂ ਦਾ ਖੂਬ ਮਜ਼ਾਕ ਉਡਾਇਆ ਜਾ ਰਿਹਾ ਹੈ।
ਉੱਡ ਰਿਹੈ ਖੂਬ ਮਜ਼ਾਕ
ਬਾਲ ਟੈਂਪਰਿੰਗ ਦੀ ਇਸ ਘਟਨਾ ਦੇ ਬਾਅਦ ਇਕ ਅਜਿਹਾ ਵੀਡੀਓ ਸਾਹਮਣੇ ਆਇਆ ਹੈ ਜਿਸਨੂੰ ਵੇਖ ਕੇ ਹਰ ਕੋਈ ਆਸਟਰੇਲੀਅਨ ਕ੍ਰਿਕਟਰਾਂ ਦਾ ਮਜ਼ਾਕ ਉੱਡਾ ਰਿਹਾ ਹੈ। ਇਹ ਵੀਡੀਓ ਸਾਬਕਾ ਕ੍ਰਿਕਟਰ ਕੇਵਿਨ ਪੀਟਰਸਨ ਨੇ ਪੋਸਟ ਕੀਤਾ ਹੈ। ਜੋ ਕਾਫ਼ੀ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਖਿਡਾਰੀਆਂ ਦਾ ਮਜ਼ਾਕ ਉਡਾਉਂਦੇ ਹੋਏ ਰੈਪ ਗਾਣਾ ਗਾਇਆ ਗਿਆ ਹੈ। ਜਿਸਨੂੰ ਲੋਕ ਕਾਫ਼ੀ ਪਸੰਦ ਕਰ ਰਹੇ ਹਨ। ਪੀਟਰਸਨ ਨੇ ਵੀ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ- ਆਸਟਰੇਲੀਆ ਨੇ ਖੁਦ ਦਾ ਹੀ ਮਜ਼ਾਕ ਉੱਡਾ ਦਿੱਤਾ।
ਦੇਖੋ ਵੀਡੀਓ-
Ouch. Aussies smashing their own! 😂
Posted by Kevin Pietersen on Monday, March 26, 2018
ਅਸੀਂ ਕਿਸੇ ਵੀ ਖਿਡਾਰੀ ਨੂੰ ਘੱਟ ਨਹੀਂ ਸਮਝ ਸਕਦੇ : ਐੱਚ.ਐੱਸ. ਪ੍ਰਣਯ
NEXT STORY