ਢਾਕਾ- ਸ਼੍ਰੀਲੰਕਾ ਦੇ ਬੱਲੇਬਾਜ਼ ਕੁਸਲ ਮੇਂਡਿਸ ਨੂੰ ਸੋਮਵਾਰ ਨੂੰ ਬੰਗਲਾਦੇਸ਼ ਦੇ ਖ਼ਿਲਾਫ਼ ਦੂਜੇ ਟੈਸਟ ਮੈਚ ਦੇ ਪਹਿਲੇ ਦਿਨ ਸੀਨੇ 'ਚ ਦਰਦ ਦੇ ਬਾਅਦ ਇਕ ਹਸਪਤਾਲ ਲਿਜਾਇਆ ਗਿਆ। ਲੰਚ ਤੋਂ ਪਹਿਲਾਂ ਆਖ਼ਰੀ ਓਵਰ ਦੇ ਦੌਰਾਨ ਮੇਂਡਿਸ ਅਸਹਿਜ ਮਹਿਸੂਸ ਕਰ ਰਹੇ ਸਨ ਤੇ ਮੈਦਾਨ 'ਤੇ ਲੇਟ ਗਏ।
ਟੀਮ ਦੇ ਡਾਕਟਰਾਂ ਨੇ ਉਨ੍ਹਾਂ ਦਾ ਇਲਾਜ ਕੀਤਾ, ਪਰ ਉਹ ਕੁਝ ਹੀ ਦੇਰ ਬਾਅਦ ਸੀਨੇ 'ਤੇ ਹੱਥ ਰੱਖ ਕੇ ਮੈਦਾਨ ਤੋਂ ਬਾਹਰ ਚਲੇ ਗਏ। ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਡਾਕਟਰ ਮਨਜ਼ੂਰ ਹਸਨ ਚੌਧਰੀ ਨੇ ਕਿਹਾ, 'ਮੇਂਡਿਸ ਨੂੰ ਸਹੀ ਇਲਾਜ ਤੇ ਬਿਹਤਰ ਦੇਖਭਾਲ ਲਈ ਹਸਪਤਾਲ ਲਿਜਾਣਾ ਪਿਆ।'
ਉਨ੍ਹਾਂ ਕਿਹਾ, ਉਹ ਡਿਹਾਈਡ੍ਰੇਸ਼ਨ ਜਾਂ ਗੈਸਟ੍ਰਾਈਸਿਸ ਨਾਲ ਪੀੜਤ ਹੋ ਸਕਦਾ ਹੈ, ਜਿਸ ਦੀ ਵਜ੍ਹਾ ਨਾਲ ਉਸ ਨੂੰ ਬੇਚੈਨੀ ਹੋ ਰਹੀ ਸੀ। ਜਾਂਚ ਤੇ ਇਲਾਜ ਪੂਰਾ ਹੋ ਜਾਣ ਦੇ ਬਾਅਦ ਹੀ ਉਨ੍ਹਾਂ ਦੀ ਪਰੇਸ਼ਾਨੀ ਦੇ ਬਾਰੇ 'ਚ ਠੀਕ ਨਾਲ ਦੱਸਣਾ ਸੰਭਵ ਹੋਵੇਗਾ।' ਮੇਂਡਿਸ ਦੀ ਜਗ੍ਹਾ ਕਾਮਿੰਦੂ ਮੇਂਡਿਸ ਮੈਦਾਨ 'ਤੇ ਉਤਰੇ। ਮੇਂਡਿਸ ਨੇ ਸੀਰੀਜ਼ ਤੋਂ ਪਹਿਲਾਂ ਟੈਸਟ ਮੈਚ ਦੀਆਂ ਦੋਵੇਂ ਪਾਰੀਆਂ 'ਚ 54 ਤੇ 48 ਦੌੜਾਂ ਬਣਾਈਆਂ ਸਨ।
IPL ਨੇ ਇਸ ਕਸ਼ਮੀਰੀ ਨੌਜਵਾਨ ਨੂੰ ਬਣਾਇਆ ਮਾਲਾਮਾਲ, ਇਸ ਤਰ੍ਹਾਂ ਜਿੱਤੇ 2 ਕਰੋੜ ਰੁਪਏ
NEXT STORY