ਨਵੀ ਮੁੰਬਈ- ਸ਼੍ਰੀਲੰਕਾ ਦੇ ਲੈੱਗ ਸਪਿਨਰ ਵਾਨਿੰਦੁ ਹਸਰੰਗਾ ਦੀ ਅਗਵਾਈ ’ਚ ਆਪਣੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੇ ਅਖੀਰ ’ਚ ਦਿਨੇਸ਼ ਕਾਰਤਿਕ ਦੇ ਛੱਕੇ-ਚੌਕਿਆਂ ਦੇ ਦਮ ’ਤੇ ਰਾਇਲ ਚੈਲੇਜਰਜ਼ ਬੈਂਗਲੁਰੂ (ਆਰ. ਸੀ. ਬੀ.) ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਰੋਮਾਂਚਕ ਮੈਚ ’ਚ ਕੋਲਕਾਤਾ ਨਾਈਟ ਰਾਇਡਰਜ਼ (ਕੇ. ਕੇ. ਆਰ.) ਨੂੰ 3 ਵਿਕਟਾਂ ਨਾਲ ਹਰਾ ਦਿੱਤਾ।
ਇਹ ਖ਼ਬਰ ਪੜ੍ਹੋ- ਪੁਰਤਗਾਲ ਨੇ ਕੀਤਾ ਕੁਆਲੀਫਾਈ, ਰੋਨਾਲਡੋ ਨੂੰ ਮਿਲਿਆ ਫੀਫਾ ਵਿਸ਼ਵ ਕੱਪ ਜਿੱਤਣ ਦਾ ਇਕ ਹੋਰ ਮੌਕਾ
ਹਸਰੰਗਾ ਨੇ 10 ਕਰੋੜ 75 ਲੱਖ ਰੁਪਏ ਦੀ ਆਪਣੀ ਕੀਮਤ ਨੂੰ ਸਹੀ ਸਾਬਿਤ ਕਰਦਿਆਂ 4 ਓਵਰਾਂ ’ਚ 20 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ, ਜਿਸ ਦੇ ਦਮ ’ਤੇ ਆਰ. ਸੀ. ਬੀ. ਨੇ ਕੇ. ਕੇ. ਆਰ. ਨੂੰ 128 ਦੌੜਾਂ ’ਤੇ ਢੇਰ ਕਰ ਦਿੱਤਾ। ਜਵਾਬ ’ਚ ਆਰ. ਸੀ. ਬੀ. ਲਈ ਸ਼ੇਰਫਾਨ ਰਦਰਫੋਰਡ (28), ਡੇਵਿਡ ਵਿਲੀ (18) ਤੇ ਸ਼ਾਹਬਾਜ ਅਹਿਮਦ (27) ਨੇ ਕਿਫਾਇਤੀ ਪਾਰੀਆਂ ਖੇਡੀਆਂ।
ਆਰ. ਸੀ. ਬੀ. ਨੇ 19.2 ਓਵਰਾਂ ’ਚ 7 ਵਿਕਟਾਂ ’ਤੇ 132 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਟਿਮ ਸਾਊਦੀ ਨੇ 3 ਤੇ ਉਮੇਸ਼ ਯਾਦਵ ਨੇ 2 ਵਿਕਟਾਂ ਲੈ ਕੇ ਬੈਂਗਲੁਰੂ ਦੇ ਟਾਪ ਆਰਡਰ ਨੂੰ ਸਸਤੇ ’ਚ ਆਊਟ ਕਰ ਦਿੱਤਾ ਸੀ। ਇਸ ਤੋਂ ਬਾਅਦ ਵਿਲੀ ਤੇ ਰਦਰਫੋਰਡ ਨੇ 45 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਨੂੰ 11ਵੇਂ ਓਵਰ ’ਚ ਸੁਨੀਲ ਨਾਰਾਇਣ ਨੇ ਤੋੜਿਆ। ਇਸ ਤੋਂ ਬਾਅਦ ਕਰੀਜ਼ ’ਤੇ ਆਏ ਸ਼ਾਹਬਾਜ ਨਦੀਮ ਨੇ ਆਂਦਰੇ ਰਸੇਲ ਨੂੰ 2 ਛੱਕੇ ਜੜੇ ਤੇ ਇਸ ਓਵਰ ’ਚ 15 ਦੌੜਾਂ ਬਣਾ ਕੇ ਦਬਾਅ ਘੱਟ ਕੀਤਾ।
ਟੀਮਾਂ :-
ਕੋਲਕਾਤਾ ਨਾਈਟ ਰਾਈਡਰਜ਼ :- ਅਜਿੰਕਯ ਰਹਾਣੇ, ਵੈਂਕਟੇਸ਼ ਅਈਅਰ, ਨਿਤੀਸ਼ ਰਾਣਾ, ਸ਼੍ਰੇਅਸ ਅਈਅਰ (ਕਪਤਾਨ), ਸੈਮ ਬਿਲਿੰਗਸ, ਸ਼ੈਲਡਨ ਜੈਕਸਨ (ਵਿਕਟਕੀਪਰ), ਆਂਦਰੇ ਰਸੇਲ, ਸੁਨੀਲ ਨਰਾਇਣ, ਟਿਮ ਸਾਊਦੀ, ਉਮੇਸ਼ ਯਾਦਵ, ਵਰੁਣ ਚੱਕਰਵਰਤੀ।
ਇਹ ਖ਼ਬਰ ਪੜ੍ਹੋ- ਆਸਟਰੇਲੀਆ ਨੇ ਦਿੱਗਜ ਕ੍ਰਿਕਟਰ ਵਾਰਨ ਨੂੰ ਦਿੱਤੀ ਅੰਤਿਮ ਵਿਦਾਈ
ਰਾਇਲ ਚੈਲੰਜਰਜ਼ ਬੈਂਗਲੁਰੂ :- ਫਾਫ ਡੂ ਪਲੇਸਿਸ (ਕਪਤਾਨ), ਅਨੁਜ ਰਾਵਤ, ਵਿਰਾਟ ਕੋਹਲੀ, ਦਿਨੇਸ਼ ਕਾਰਤਿਕ (ਵਿਕਟਕੀਪਰ), ਸ਼ੇਰਫਨੇ ਰਦਰਫੋਰਡ, ਸ਼ਾਹਬਾਜ਼ ਅਹਿਮਦ, ਵਨਿੰਦੂ ਹਸਾਰੰਗਾ, ਡੇਵਿਡ ਵਿਲੀ, ਹਰਸ਼ਲ ਪਟੇਲ, ਆਕਾਸ਼ ਦੀਪ, ਮੁਹੰਮਦ ਸਿਰਾਜ।
ਸ਼੍ਰੀਲੰਕਾਈ ਟੀਮ ਤੋਂ ਬਾਹਰ ਕੀਤੇ ਗਏ ਰਾਜਪਕਸ਼ੇ ਇਸ ਮਾਮਲੇ 'ਚ ਚਾਹੁੰਦੇ ਨੇ ਵਿਰਾਟ ਤੋਂ ਸਲਾਹ
NEXT STORY