ਚੰਡੀਗੜ੍ਹ– ਪੰਜਾਬ ਕਿੰਗਜ਼ ਨੇ ਸ਼ੁੱਕਰਵਾਰ ਨੂੰ ਸਾਬਕਾ ਭਾਰਤੀ ਬੱਲੇਬਾਜ਼ੀ ਕੋਚ ਸੰਜੇ ਬਾਂਗੜ ਨੂੰ ਆਗਾਮੀ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਸੈਸ਼ਨ ਲਈ ਆਪਣਾ ਕ੍ਰਿਕਟ ਵਿਕਾਸ ਪ੍ਰਮੁੱਖ ਨਿਯੁਕਤ ਕੀਤਾ ਹੈ। ਸਾਬਕਾ ਭਾਰਤੀ ਆਲਰਾਊਂਡਰ 2014 ਵਿਚ ਫ੍ਰੈਂਚਾਈਜ਼ੀ ਦਾ ਸਹਾਇਕ ਕੋਚ ਸੀ ਜਦੋਂ ਟੀਮ ਉਪ ਜੇਤੂ ਰਹੀ ਸੀ। ਅਗਲੇ ਦੋ ਸੈਸ਼ਨਾਂ ਵਿਚ ਉਹ ਮੁੱਖ ਕੋਚ ਸੀ ਜਦੋਂ ਟੀਮ ਅੰਕ ਸੂਚੀ ਵਿਚ ਹੇਠਲੇ ਸਥਾਨ ’ਤੇ ਰਹੀ ਸੀ।
ਇਹ ਵੀ ਪੜ੍ਹੋ : ਟੀਮ ਇੰਡੀਆ ਦੇ ਦੌਰੇ ਨਾਲ ਮਾਲਾਮਾਲ ਹੋ ਜਾਵੇਗਾ ਦੱਖਣੀ ਅਫਰੀਕਾ ਬੋਰਡ, 3 ਸਾਲ ਤੋਂ ਝੱਲ ਰਿਹਾ ਸੀ ਮੰਦੀ
ਬਾਂਗੜ ਨੇ ਕਿਹਾ,‘‘ਫਿਰ ਤੋਂ ਪੰਜਾਬ ਕਿੰਗਜ਼ ਨਾਲ ਹੋਣਾ ਮੇਰੇ ਲਈ ਸਨਮਾਨ ਦੀ ਗੱਲ ਹੈ।’’ ਬਾਂਗੜ ਟੀਮ ਦੇ ਮੁੱਖ ਕੋਚ ਟ੍ਰੈਵਰ ਬੇਲਿਸ ਨਾਲ ਮਿਲ ਕੇ ਕੰਮ ਕਰੇਗਾ ਤੇ 19 ਦਸੰਬਰ ਨੂੰ ਦੁਬਈ ਵਿਚ ਹੋਣ ਵਾਲੀ ਆਈ. ਪੀ. ਐੱਲ. ਨਿਲਾਮੀ ਲਈ ਯੋਜਨਾ ਬਣਾਏਗਾ।
ਇਹ ਵੀ ਪੜ੍ਹੋ : ਇੰਗਲੈਂਡ ਵਿਰੁੱਧ ਦੂਜੇ ਟੀ20 ਮੈਚ ਚ ਜਿੱਤ ਰਾਹੀਂ ਸੀਰੀਜ਼ 'ਚ ਵਾਪਸੀ ਕਰਨ ਉਤਰੇਗੀ ਭਾਰਤੀ ਮਹਿਲਾ ਟੀਮ
ਬਾਂਗੜ ਰਾਇਲ ਚੈਲੰਜਰਸ ਦੇ ਬੱਲੇਬਾਜ਼ੀ ਸਲਾਹਕਾਰ ਸੀ, ਜਿਸ ਤੋਂ ਬਾਅਦ ਅਗਲੇ ਦੋ ਸਾਲਾਂ ਲਈ ਉਨ੍ਹਾਂ ਨੂੰ ਟੀਮ ਦਾ ਮੁੱਖ ਕੋਚ ਨਿਯੁਕਤ ਕਰ ਦਿੱਤਾ ਗਿਆ। ਪੰਜਾਬ ਕਿੰਗਜ਼ ਨੇ ਪੰਜ ਖਿਡਾਰੀਆਂ ਨੂੰ ਰਿਲੀਜ਼ ਕੀਤਾ ਹੈ, ਜਿਨ੍ਹਾਂ ’ਚ ਤਾਮਿਲਨਾਡੂ ਦੇ ਸ਼ਾਹਰੁਖ ਖ਼ਾਨ ਵੀ ਸ਼ਾਮਲ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟੀਮ ਇੰਡੀਆ ਦੇ ਦੌਰੇ ਨਾਲ ਮਾਲਾਮਾਲ ਹੋ ਜਾਵੇਗਾ ਦੱਖਣੀ ਅਫਰੀਕਾ ਬੋਰਡ, 3 ਸਾਲ ਤੋਂ ਝੱਲ ਰਿਹਾ ਸੀ ਮੰਦੀ
NEXT STORY