ਮੈਡ੍ਰਿਡ—ਲਿਓਨਿਲ ਮੇਸੀ ਦੀ ਹੈਟ੍ਰਿਕ ਸਣੇ ਸ਼ਾਨਦਾਰ 4 ਗੋਲਾਂ ਦੀ ਬਦੌਲਤ ਬਾਰਸੀਲੋਨਾ ਨੇ ਲਾ ਲਿਗਾ ਫੁੱਟਬਾਲ ਚੈਂਪੀਅਨਸ਼ਿਪ 'ਚ ਆਪਣੀ ਜੇਤੂ ਸ਼ੁਰੂਆਤ ਦੇ ਰਿਕਾਰਡ ਨੂੰ ਬਰਾਬਰ ਰੱਖਦਿਆਂ ਵਿਰੋਧੀ ਟੀਮ ਐਬਾਰ ਨੂੰ 6-1 ਨਾਲ ਹਰਾ ਦਿੱਤਾ।
ਅਰਜਨਟੀਨਾ ਦੇ ਸਟਾਰ ਮੇਸੀ ਦੇ ਹੁਣ ਆਖਰੀ ਪੰਜ ਮੈਚਾਂ 'ਚ 11 ਗੋਲ ਹੋ ਗਏ ਹਨ। ਰਿਕਾਰਡ ਕਰਾਰ ਦੇ ਨਾਲ ਬਾਰਸੀਲੋਨਾ ਦਾ ਹਿੱਸਾ ਬਣੇ ਔਰਮਾਨ ਡੇਂਬੇਲੇ ਸੱਟ ਤੇ ਲੂਈਸ ਸੁਆਰੇਜ ਆਰਾਮ ਦਿੱਤੇ ਜਾਣ ਕਾਰਨ ਟੀਮ 'ਚੋਂ ਬਾਹਰ ਹਨ, ਅਜਿਹੀ ਸਥਿਤੀ 'ਚ ਕੈਂਪ ਲੂ 'ਚ ਹੋਏ ਲਾ ਲਿਗਾ ਮੁਕਾਬਲੇ ਵਿਚ ਸਾਰਿਆਂ ਦੀਆਂ ਨਜ਼ਰਾਂ ਮੇਸੀ 'ਤੇ ਲੱਗੀਆਂ ਸਨ, ਜਿਸ ਨੇ ਨਿਰਾਸ਼ ਕੀਤੇ ਬਿਨਾਂ ਫਿਰ ਤੋਂ ਆਪਣੀ 'ਮਾਸਟਰ ਕਲਾਸ' ਖੇਡ ਦਿਖਾਈ।
ਐਬਾਰ ਵਿਰੁੱਧ ਮੈਚ ਵਿਚ ਮੇਸੀ ਨੇ ਪਹਿਲੇ ਹਾਫ ਤੋਂ ਹਮਲਾਵਰ ਰੁਖ਼ ਦਿਖਾਇਆ ਤੇ 21ਵੇਂ ਮਿੰੰਟ ਵਿਚ ਪੈਨਲਟੀ 'ਤੇ ਪਹਿਲਾ ਗੋਲ ਕੀਤਾ। ਇਸ ਤੋਂ ਬਾਅਦ ਉਸ ਨੇ 59ਵੇਂ, 62ਵੇਂ ਤੇ ਆਖਰੀ ਪਲਾਂ ਵਿਚ 87ਵੇਂ ਮਿੰਟ ਵਿਚ ਤਿੰਨ ਹੋਰ ਗੋਲ ਕੀਤੇ। ਬਾਰਸੀਲੋਨਾ ਦੇ ਦੋ ਹੋਰ ਗੋਲ ਪੋਲਿਨ੍ਹੋ ਨੇ 38ਵੇਂ ਤੇ ਡੇਨਿਸ ਸੁਆਰੇਜ ਨੇ 53ਵੇਂ ਮਿੰਟ ਵਿਚ ਕੀਤੇ। ਐਬਾਰ ਲਈ ਇਕਲੌਤਾ ਗੋਲ ਸਾਂਤਵਾਨਾ ਐਨਰਿਚ ਨੇ ਕੀਤਾ।
ਪੈਰਿਸ ਸੇਂਟ ਜਰਮਨ ਵਿਚ ਚਲੇ ਗਏ ਨੇਮਾਰ ਦੀ ਗੈਰ-ਮੌਜੂਦਗੀ ਦੇ ਬਾਵਜੂਦ ਟੀਮ ਦੇ ਸਟਾਰ ਖਿਡਾਰੀ ਮੇਸੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਬਾਰਸੀਲੋਨਾ ਨੇ ਆਪਣਾ 100 ਫੀਸਦੀ ਰਿਕਾਰਡ ਬਰਕਰਾਰ ਰੱਖਿਆ ਤੇ ਅੰਕ ਸੂਚੀ ਵਿਚ ਚੋਟੀ'ਤੇ ਆਪਣਾ ਕਬਜ਼ਾ ਵੀ ਬਰਕਰਾਰ ਰੱਕਿਆ। ਮੇਸੀ ਇਸ ਦੇ ਨਾਲ 9 ਗੋਲ ਕਰ ਕੇ ਲਾ ਲਿਗਾ ਵਿਚ ਚੋਟੀ ਦਾ ਸਕੋਰਰ ਵੀ ਬਣਿਆ ਹੋਇਆ ਹੈ।
ਫੀਫਾ ਅੰਡਰ-17 ਵਿਸ਼ਵ ਕੱਪ ਦਿੱਲੀ ਮੈਚਾਂ ਦੀ ਟਿਕਟ ਵਿਕਰੀ ਵੀਰਵਾਰ ਤੋਂ ਸ਼ੁਰੂ
NEXT STORY