ਨਵੀਂ ਦਿੱਲੀ— ਆਸਟਰੇਲੀਆ-ਸਾਊਥ ਅਫਰੀਕਾ ਵਿਚਾਲੇ 9 ਨਵੰਬਰ ਨੂੰ ਖੇਡੇ ਗਏ ਦੂਜੇ ਵਨ ਡੇ 'ਚ ਕੁਝ ਅਜਿਹਾ ਹੋਇਆ, ਜਿਸ ਨੇ ਲੋਕਾਂ ਦਾ ਦਿਲ ਜਿੱਤ ਲਿਆ। ਇਹ ਮਾਮਲਾ 6.5 ਓਵਰ ਦਾ ਹੈ, ਜਦੋਂ ਪੈਟ ਕਮਿੰਸ ਦੀ ਗੇਂਦ 'ਤੇ ਐਡੇਨ ਮਾਰਕਰਮ ਨੇ ਲੰਬਾ ਸ਼ਾਟ ਖੇਡਿਆ। ਇਹ ਛੱਕਾ 95 ਮੀਟਰ ਲੰਬਾ ਰਿਹਾ।

ਇਸ ਲੰਬੇ ਛੱਕੇ ਨੂੰ ਲਗਾਉਣ ਵਾਲੇ ਮਾਰਕਰਮ ਤੋਂ ਜ਼ਿਆਦਾ ਧਿਆਨ ਉਸ ਦਰਸ਼ਕ ਨੇ ਆਪਣੇ ਵੱਲ ਖਿੱਚ ਲਿਆ, ਜਿਸ ਨੇ ਇਹ ਕੈਚ ਫਡਿਆ। ਇਹ ਪ੍ਰਸ਼ੰਸਕ ਕੈਚ ਫੜ ਕੇ ਖੁਸ਼ੀ ਨਾਲ ਉਛਲਣ ਲੱਗਾ ਅਤੇ ਆਸੇ-ਪਾਸੇ ਬੈਠੇ ਲੋਕ ਵੀ ਉਸ ਨੂੰ ਚੀਅਰ ਕਰਨ ਲੱਗੇ, ਜਿਸ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਆਸਟਰੇਲੀਆ ਨੇ ਸ਼ੁੱਕਰਵਾਰ ਨੂੰ ਇਸ ਮੈਚ 'ਚ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾ ਕੇ 7 ਮੈਚਾਂ ਤੋਂ ਚਲਿਆ ਆ ਰਿਹਾ ਹਾਰ ਦਾ ਸਿਲਸਿਲਾ ਤੋੜਨ ਦੇ ਨਾਲ ਹੀ ਤਿੰਨ ਮੈਚਾਂ ਦੀ ਸੀਰੀਜ਼ 'ਚ ਆਪਣੀ ਟੀਮ ਦੀ ਜਿੱਤ ਦੀ ਉਮੀਦ ਬਣਾਈ ਰੱਖੀ ਹੈ।
ਵੇਖੋ ਵੀਡੀਓ :-
ਹਰਮਨਪ੍ਰੀਤ ਦੇ ਸੈਂਕੜੇ ਨਾਲ ਮੋਗੇ ਵਾਲਿਆਂ ਦੀ ਬੱਲੇ-ਬੱਲੇ (ਵੀਡੀਓ)
NEXT STORY