ਬਰਲਿਨ : ਲਿਓਨ ਬੇਲੀ ਦੇ 2 ਗੋਲ ਦੀ ਮਦਦ ਨਾਲ 10 ਖਿਡਾਰੀਆਂ ਦੇ ਨਾਲ ਖੇਡ ਰਹੇ ਬਾਇਰਨ ਲਿਵਰਕਿਊਸੇਨ ਨੇ ਬਾਇਰਨ ਮਿਊਨਿਖ ਨੂੰ 2-1 ਨਾਲ ਹਰਾ ਦਿੱਤਾ, ਜਦਕਿ ਆਰਬੀ ਲੇਬਜਿਗ ਦੀ ਟੀਮ ਪੇਡਰਬੋਰਨ ਨੂੰ 3-2 ਨਾਲ ਹਰਾ ਕੇ ਬੁੰਦੇਸਲੀਗਾ ਫੁੱਟਬਾਲ ਟੂਰਨਾਮੈਂਟ ਵਿਚ ਚੋਟੀ 'ਤੇ ਪਹੁੰਚ ਗਈ ਹੈ। ਅੰਤਰਿਮ ਕੋਚ ਫਲਿਕ ਦੇ ਮਾਰਗਦਰਸ਼ਨ ਵਿਚ 5 ਮੈਚਾਂ ਵਿਚ ਇਹ ਬਾਇਰਨ ਮਿਊਨਿਖ ਦੀ ਪਹਿਲੀ ਹਾਰ ਹੈ। ਬੇਲੀ ਨੇ ਆਪਣੇ ਦੋਵੇਂ ਗੋਲ ਪਹਿਲੇ ਹਾਫ ਵਿਚ ਕੀਤੇ। ਫਿਲਿਪ ਕੋਟਿਨਹੋ ਨੂੰ ਲਾਲ ਕਾਰਡ ਦਿਖਾਏ ਜਾਣ ਕਾਰਣ ਲਿਵਰਕਿਊਸੇਨ ਨੂੰ ਅੰਤਰਿਮ ਪਲਾਂ ਵਿਚ 10 ਖਿਡਾਰੀਆਂ ਦੇ ਨਾਲ ਖੇਡਣਾ ਪਿਆ। ਲੇਪਜਿਗ ਨੇ ਪੇਡਰਬੋਰਨ ਨੂੰ ਹਰਾ ਕੇ ਅੰਕ ਸੂਚੀ ਵਿਚ ਟਾਪ 'ਤੇ ਬੋਰੂਸੀਆ ਮੋਨਸ਼ੇਗਲਾਬਾਖ 'ਤੇ 2 ਅੰਕਾਂ ਦੀ ਬੜ੍ਹਤ ਬਣਾ ਲਈ ਹੈ। ਲੇਪਜਿਗ ਦੀ ਟੀਮ ਦੇ 13 ਮੈਚਾਂ ਵਿਚ 27 ਜਦਕਿ ਬੋਰੂਸੀਆ ਮੋਨਸ਼ੇਨਗਾਬਾਖ ਦੇ 12 ਮੈਚਾਂ ਵਿਚ 25 ਅੰਕ ਹਨ।
ਤੂਰ ਅਤੇ ਚਿੱਤਰਾ ਕਰਣਗੇ 75 ਮੈਂਮਬਰੀ ਭਾਰਤੀ ਅਥਲੈਟਿਕਸ ਟੀਮ ਦੀ ਅਗੁਵਾਈ
NEXT STORY