ਕੋਲਕਾਤਾ- ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਗਰਦਨ ਦੀ ਸੱਟ ਕਾਰਨ ਐਤਵਾਰ ਨੂੰ ਦੱਖਣੀ ਅਫਰੀਕਾ ਵਿਰੁੱਧ ਪਹਿਲੇ ਟੈਸਟ ਵਿੱਚ ਅੱਗੇ ਨਹੀਂ ਖੇਡ ਸਕਣਗੇ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਤੀਜੇ ਦਿਨ ਦੀ ਖੇਡ ਸ਼ੁਰੂ ਹੋਣ ਤੋਂ ਪਹਿਲਾਂ ਇਹ ਐਲਾਨ ਕੀਤਾ। ਦੱਖਣੀ ਅਫਰੀਕਾ ਵਿਰੁੱਧ ਪਹਿਲੇ ਟੈਸਟ ਦੇ ਦੂਜੇ ਦਿਨ ਸ਼ਨੀਵਾਰ ਨੂੰ ਸਾਈਮਨ ਹਾਰਮਰ ਦੀ ਗੇਂਦ 'ਤੇ 'ਸਲਾਗ ਸਵੀਪ' ਕਰਨ ਦੀ ਕੋਸ਼ਿਸ਼ ਵਿੱਚ ਗਰਦਨ ਵਿਚ ਅਕੜਨ ਆਉਣ ਤੋਂ ਬਾਅਦ ਗਿੱਲ ਰਿਟਾਇਰ ਹਰਟ ਹੋ ਗਿਆ। ਗਿੱਲ ਨੇ ਸੱਟ ਕਾਰਨ ਮੈਦਾਨ ਤੋਂ ਬਾਹਰ ਜਾਣ ਤੋਂ ਪਹਿਲਾਂ ਸਿਰਫ਼ ਤਿੰਨ ਗੇਂਦਾਂ ਖੇਡੀਆਂ। ਉਸਨੇ ਚਾਰ ਦੌੜਾਂ ਬਣਾਈਆਂ।
ਟੀਮ ਪ੍ਰਬੰਧਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਸਨੇ ਹਾਰਮਰ ਨੂੰ ਬੈਕਵਰਡ ਸਕੁਏਅਰ ਲੈੱਗ ਦੇ ਉੱਪਰ ਚੌਕਾ ਮਾਰਿਆ ਪਰ ਪ੍ਰਕਿਰਿਆ ਦੌਰਾਨ ਗਰਦਨ ਵਿੱਚ ਅਕੜਨ ਹੋ ਗਈ। ਟੀਮ ਪ੍ਰਬੰਧਨ ਨੇ ਇਕ ਬਿਆਨ 'ਚ ਕਿਹਾ, "ਕਪਤਾਨ ਸ਼ੁਭਮਨ ਗਿੱਲ ਨੂੰ ਕੋਲਕਾਤਾ ਵਿੱਚ ਦੱਖਣੀ ਅਫਰੀਕਾ ਵਿਰੁੱਧ ਟੈਸਟ ਦੇ ਦੂਜੇ ਦਿਨ ਗਰਦਨ ਵਿੱਚ ਸੱਟ ਲੱਗ ਗਈ ਸੀ। ਦਿਨ ਦੀ ਖੇਡ ਖਤਮ ਹੋਣ ਤੋਂ ਬਾਅਦ ਉਸਨੂੰ ਮੁਲਾਂਕਣ ਲਈ ਹਸਪਤਾਲ ਲਿਜਾਇਆ ਗਿਆ।" ਉਨ੍ਹਾਂ ਕਿਹਾ, "ਉਹ ਇਸ ਸਮੇਂ ਹਸਪਤਾਲ ਵਿੱਚ ਨਿਗਰਾਨੀ ਹੇਠ ਹੈ। ਉਹ ਅੱਗੇ ਕਿਸੇ ਵੀ ਟੈਸਟ ਮੈਚ ਵਿੱਚ ਹਿੱਸਾ ਨਹੀਂ ਲਵੇਗਾ। ਬੀਸੀਸੀਆਈ ਦੀ ਮੈਡੀਕਲ ਟੀਮ ਉਸਦੀ ਸਿਹਤ ਦੀ ਨਿਗਰਾਨੀ ਕਰ ਰਹੀ ਹੈ।"
ਜੈ ਸ਼ਾਹ ਕਿਉਂ ਮੁਸਕਰਾ ਰਹੇ ਹਨ
NEXT STORY