ਨਵੀਂ ਦਿੱਲੀ : ਬੀ. ਸੀ. ਸੀ. ਆਈ. ਲੋਕਪਾਲ ਡੀ. ਕੇ. ਨੇ ਭਾਰਤੀ ਕ੍ਰਿਕਟ ਟੀਮ ਦੇ ਆਲਰਾਊਂਡਰ ਹਾਰਦਿਕ ਪੰਡਯਾ ਅਤੇ ਬੱਲੇਬਾਜ਼ ਕੇ. ਐੱਲ. ਰਾਹੁਲ 'ਤੇ ਮਹਿਲਾਵਾਂ 'ਤੇ ਇਤਰਾਜ਼ਯੋਗ ਟਿੱਪਣੀ ਮਾਮਲੇ 'ਚ 20-20 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਲੋਕਪਾਲ ਨੇ ਇਹ ਵੀ ਤੈਅ ਕੀਤਾ ਹੈ ਕਿ ਇਸ ਜੁਰਮਾਨੇ ਵਿਚੋਂ 1-1 ਲੱਖ ਰੁਪਏ 10 ਸ਼ਹੀਦ ਫੌਜੀਆਂ ਦੇ ਪਰਿਵਾਰਾਂ ਨੂੰ ਦਿੱਤਾ ਜਾਵੇਗਾ ਅਤੇ ਬਾਕੀ 10-10 ਲੱਖ ਰੁਪਏ ਕ੍ਰਿਕਟ ਐਸੋਸੀਏਸ਼ਨ ਆਫ ਬਲਾਈਂਡ (ਸੀ. ਏ. ਬੀ.) ਨੂੰ ਦਿੱਤਾ ਜਾਵੇਗਾ।
ਸਾਬਕਾ ਸੁਪਰੀਮ ਕੋਰਟ ਜੱਜ ਨੇ ਕਿਹਾ ਕਿ ਜੇਕਰ ਦੋਵੇਂ 4 ਹਫਤਿਆਂ ਦੇ ਅੰਦਰ ਜੁਰਮਾਨਾ ਜਮਾ ਨਹੀਂ ਕਰਾਉਂਦੇ ਤਾਂ ਬੀ. ਸੀ. ਸੀ. ਆਈ. ਉਨ੍ਹਾਂ ਦੀ ਮੈਚ ਫੀਸ ਵਿਚੋਂ ਇਸ ਜੁਰਮਾਨੇ ਨੂੰ ਵਸੂਲ ਕਰੇਗੀ। ਲੋਕਪਾਲ ਨੇ ਇਹ ਵੀ ਕਿਹਾ ਕਿ ਖਿਡਾਰੀ ਪਹਿਲਾਂ ਹੀ 30 ਲੱਖ ਰੁਪਏ ਦੀ ਕਮਾਈ ਤੋਂ ਖੁੰਝ ਗਏ ਹਨ ਕਿਉਂਕਿ ਕਿ ਉਨ੍ਹਾਂ ਨੂੰ ਆਸਟਰੇਲੀਆ ਦੌਰੇ ਤੋਂ ਵਾਪਸ ਭੇਜ ਦਿੱਤਾ ਗਿਆ ਸੀ। ਜਸਟਿਸ ਡੀ. ਕੇ. ਜੈਨ (ਲੋਕਪਾਲ) ਨੇ ਇਹ ਵੀ ਯਾਦ ਕਰਾਇਆ ਕਿ ਕ੍ਰਿਕਟਰ ਦੇਸ਼ ਲਈ ਰੋਲ ਮਾਡਲ ਹੁੰਦੇ ਹਨ ਅਤੇ ਉਨ੍ਹਾਂ ਨੂੰ ਹਰ ਕੰਮ ਸਹੀ ਕਰਨਾ ਚਾਹੀਦਾ ਹੈ।
ਦੱਸ ਦਈਏ ਕਿ ਇਕ ਟੀਵੀ ਸ਼ੋਅ 'ਕਾਫੀ ਵਿਦ ਕਰਨ' ਦੌਰਾਨ ਹਾਰਦਿਕ ਪੰਡਯਾ ਅਤੇ ਲੋਕੇਸ਼ ਰਾਹੁਲ ਨੇ ਮਹਿਲਾਵਾਂ 'ਤੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਜਿਸ ਤੋਂ ਬਾਅਦ ਕੇ. ਐੱਲ. ਰਾਹੁਲ ਨੂੰ ਆਸਟਰੇਲੀਆ ਦੌਰੇ ਤੋਂ ਵਾਪਸ ਭੇਜ ਦਿੱਤਾ ਗਿਆ ਸੀ ਅਤੇ ਦੋਵਾਂ ਖਿਡਾਰੀਆਂ 'ਤੇ ਅਸਥਾਈ ਤੌਰ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਬਾਅਦ ਵਿਚ ਇਸ ਮਾਮਲੇ ਦੀ ਜਾਂਚ ਕਰ ਰਹੀ ਬੀ. ਸੀ. ਸੀ. ਆਈ. ਦੀ ਕਮੇਟੀ ਨੇ ਦੋਵਾਂ ਤੋਂ ਮਾਮਲੇ ਦੀ ਜਾਂਚ ਤੱਕ ਕ੍ਰਿਕਟ ਖੇਡਂਣ ਦੀ ਇਜਾਜ਼ਤ ਦੇ ਦਿੱਤੀ ਸੀ ਅਤੇ ਮਾਮਲਾ ਸੁਪਰੀਮ ਕੋਰਟ ਵੱਲੋਂ ਨਿਯੁਕਤ ਬੀ. ਸੀ. ਸੀ. ਆਈ. ਲੋਕਪਾਲ ਕੋਲ ਦਿੱਤਾ ਗਿਆ। ਕੁਝ ਦਿਨ ਪਹਿਲਾਂ ਰਾਹੁਲ ਅਤੇ ਹਾਰਦਿਕ ਪੰਡਯਾ ਲੋਕਪਾਲ ਕੋਲ ਪੇਸ਼ ਹੋਏ ਅਤੇ ਉਨ੍ਹਾਂ ਨੇ ਆਪਣਾ ਪੱਖ ਰੱਖਿਆ ਸੀ।
ਕੁਲਦੀਪ ਦੇ ਨਾਂ ਹੋਇਆ ਅਜਿਹਾ ਸ਼ਰਮਨਾਕ ਰਿਕਾਰਡ, ਜਿਸ ਨੂੰ ਕੋਈ ਵੀ ਗੇਂਦਬਾਜ਼ ਤੋੜਨਾ ਨਹੀਂ ਚਾਹੇਗਾ
NEXT STORY