ਸਪੋਰਟਸ ਡੈਸਕ— ਜੈਵਿਕ ਤੌਰ ’ਤੇ ਸੁਰੱਖਿਅਤ ਮਾਹੌਲ ’ਚ ਕੋਵਿਡ-19 ਮਾਮਲਿਆਂ ਕਾਰਨ ਮੰਗਲਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐਲ) ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰਨ ਨਾਲ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦਾ ਪ੍ਰਸਾਰਨ ਤੇ ਪ੍ਰਾਯੋਜਕ ਰਾਸ਼ੀ ’ਚ ਦੋ ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਸਕਦਾ ਹੈ। ਪਿਛਲੇ ਕੁਝ ਦਿਨਾਂ ਤੋਂ ਅਹਿਮਦਾਬਾਦ ਤੇ ਨਵੀਂ ਦਿੱਲੀ ’ਚ ਖਿਡਾਰੀਆਂ ਤੇ ਸਹਿਯੋਗੀ ਸਟਾਫ਼ ਵਿਚਾਲੇ ਕੋਵਿਡ-19 ਦੇ ਕਈ ਮਾਮਲੇ ਸਾਹਮਣੇ ਆਉਣ ਦੇ ਬਾਅਦ ਬੀ. ਸੀ. ਸੀ. ਆਈ. ਨੂੰ ਇਹ ਟੂਰਨਾਮੈਂਟ ਮੁਲਤਵੀ ਕਰਨ ਲਈ ਮਜਬੂਰ ਹੋਣਾ ਪਿਆ। ਬੀ. ਸੀ. ਸੀ. ਆਈ. ਦੇ ਇਕ ਸੀਨੀਅਰ ਅਧਿਕਾਰੀ ਨੇ ਨਾਂ ਜ਼ਾਹਰ ਨਾ ਕਰਨ ਦੀ ਸ਼ਰਤ ’ਤੇ ਦੱਸਿਆ ਕਿ ਇਸ ਸੈਸ਼ਨ ਨੂੰ ਵਿਚਾਲੇ ਮੁਲਤਵੀ ਕਰਨ ਨਾਲ ਸਾਨੂੰ 2000 ਤੋਂ 2500 ਕਰੋੜ ਰੁਪਏ ਦਾ ਨੁਕਸਾਨ ਹੋ ਸਕਦਾ ਹੈ। ਮੈਂ ਕਹਾਂਗਾ ਕਿ 2200 ਕਰੋੜ ਰੁਪਏ ਦੀ ਰਕਮ ਸਟੀਕ ਹੋਵੇਗੀ।
ਇਹ ਵੀ ਪੜ੍ਹੋ : IPL ਮੁਲਤਵੀ ਹੋਣ ਤੋਂ ਬਾਅਦ UAE ’ਚ ਆਯੋਜਿਤ ਕੀਤਾ ਜਾ ਸਕਦੈ ਟੀ20 ਵਿਸ਼ਵ ਕੱਪ
ਇਸ 52 ਦਿਨ ਚਲਣ ਵਾਲੇ 60 ਮੈਚਾਂ ਦੇ ਟੂਰਨਾਮੈਂਟ ਦਾ ਅੰਤ 30 ਮਈ ਨੂੰ ਅਹਿਮਦਾਬਾਦ ’ਚ ਹੋਣਾ ਸੀ। ਹਾਲਾਂਕਿ ਸਿਰਫ਼ 24 ਦਿਨ ਕ੍ਰਿਕਟ ਖੇਡਿਆ ਗਿਆ ਤੇ ਇਸ ਤਰ੍ਹਾਂ 29 ਮੈਚਾਂ ਦੇ ਆਯੋਜਨ ਦੇ ਬਾਅਦ ਵਾਇਰਸ ਕਾਰਨ ਟੂਰਨਾਮੈਂਟ ਮੁਲਤਵੀ ਕਰਨਾ ਪਿਆ। ਬੀ. ਸੀ. ਸੀ. ਆਈ. ਨੂੰ ਸਭ ਤੋਂ ਵੱਧ ਨੁਕਸਾਨ ਸਟਾਰ ਸਪੋਰਟਸ ਦੇ ਪ੍ਰਸਾਰਨ ਅਧਿਕਾਰੀ ਤੋਂ ਮਿਲਣ ਵਾਲੀ ਰਾਸ਼ੀ ਤੋਂ ਹੋਵੇਗਾ। ਸਟਾਰ ਦਾ ਪੰਜ ਸਾਲ ਦਾ ਕਰਾਰ 16 ਹਜ਼ਾਰ 347 ਕਰੋੜ ਰੁਪਏ ਹੈ ਜੋ ਪ੍ਰਤੀ ਸਾਲ ਤਿੰਨ ਹਜ਼ਾਰ 269 ਕਰੋੜ ਤੋਂ ਵੱਧ ਦਾ ਹੁੰਦਾ ਹੈ। ਜੇਕਰ ਸੈਸ਼ਨ ਦੇ 60 ਮੈਚ ਹੁੰਦੇ ਹਨ ਤਾਂ ਹਰੇਕ ਮੈਚ ਦੀ ਰਾਸ਼ੀ 54 ਕਰੋੜ 50 ਲੱਖ ਰੁਪਏ ਬਣਦੀ ਹੈ।
ਸਟਾਰ ਜੇਕਰ ਪ੍ਰਤੀ ਮੈਚ ਦੇ ਹਿਸਾਬ ਨਾਲ ਭੁਗਤਾਨ ਕਰਦਾ ਹੈ ਤਾਂ 29 ਮੈਚਾਂ ਦੀ ਰਾਸ਼ੀ ਲਗਭਗ 1580 ਕਰੋੜ ਰੁਪਏ ਹੁੰਦੀ ਹੈ। ਅਜਿਹੇ ’ਚ ਬੋਰੜ ਨੂੰ 1690 ਕਰੋੜ ਰੁਪਏ ਦਾ ਨੁਕਸਾਨ ਹੋਵੇਗਾ। ਇਸੇ ਤਰ੍ਹਾਂ ਮੋਬਾਇਲ ਨਿਰਮਾਤਾ ਵੀਵੋ ਟੂਰਨਾਮੈਂਟ ਦੇ ਟਾਈਟਲ ਪ੍ਰਾਯੋਜਕ ਦੇ ਰੂਪ ’ਚ ਪ੍ਰਤੀ ਸੈਸ਼ਨ 440 ਕਰੋੜ ਰੁਪਏ ਦਾ ਭੁਗਤਾਨ ਕਰਦਾ ਹੈ ਤੇ ਟੂਰਨਾਮੈਂਟ ਦੇ ਮੁਲਤਵੀ ਹੋਣ ਕਾਰਨ ਬੀ. ਸੀ. ਸੀ. ਆਈ. ਨੂੰ ਅੱਧੀ ਤੋਂ ਘੱਟ ਰਾਸ਼ੀ ਮਿਲਣ ਦੀ ਉਮੀਦ ਹੈ। ਅਨਅਕੈਡਮੀ, ਡ੍ਰੀਮ 11, ਸੀਰੇਡ, ਅਪਸਟਾਕਸ ਤੇ ਟਾਟਾ ਮੋਟਰਸ ਜਿਹੀਆਂ ਸਹਾਇਕ ਪ੍ਰਾਯੋਜਕ ਕੰਪਨੀਆਂ ਵੀ ਹਨ ਜਿਸ ’ਚ ਹਰੇਕ ਸੈਸ਼ਨ ਲਈ ਲਗਭਗ 120 ਕਰੋੜ ਰੁਪਏ ਦਾ ਭੁਗਤਾਨ ਕਰਦੀਆਂ ਹਨ।
ਇਹ ਵੀ ਪੜ੍ਹੋ :BCCI ਨੇ ਦਿੱਲੀ ਕੈਪੀਟਲਸ ਦੀ ਟੀਮ ਨੂੰ ਕੁਆਰੰਟੀਨ 'ਚ ਜਾਣ ਦਾ ਦਿੱਤਾ ਆਦੇਸ਼
ਅਧਿਕਾਰੀ ਨੇ ਕਿਹਾ ਕਿ ਸਾਰੇ ਭੁਗਤਾਨਾਂ ਨੂੰ ਅੱਧਾ ਜਾਂ ਇਸ ਤੋੋਂ ਕੁਝ ਹੋਰ ਜ਼ਿਆਦਾ ਕੀਤਾ ਜਾਵੇ ਤਾਂ ਲਗਭਗ 2200 ਕਰੋੜ ਰੁਪਏ ਦਾ ਨੁਕਸਾਨ ਹੋਵੇਗਾ। ਅਸਲ ’ਚ ਨੁਕਸਾਨ ਇਸ ਤੋਂ ਵੀ ਕਿਤੇ ਜ਼ਿਆਦਾ ਹੋ ਸਕਦਾ ਹੈ ਪਰ ਇਹ ਸੈਸ਼ਨ ਦਾ ਅੰਦਾਜ਼ਨ ਨੁਕਸਾਨ ਹੈ। ਇਸ ਨੁਕਸਾਨ ਨਾਲ ਕੇਂਦਰੀ ਮਾਲੀਆ ਪੂਲ (ਬੀ. ਸੀ. ਸੀ. ਆਈ. ਜੋ ਪੈਸਾ ਅੱਠ ਫ਼੍ਰੈਂਚਾਈਜ਼ੀਆਂ ਨੂੰ ਵੰਡਦਾ ਹੈ) ਦੀ ਰਾਸ਼ੀ ਵੀ ਲਗਭਗ ਅੱਧੀ ਹੋ ਜਾਵੇਗੀ। ਅਧਿਕਾਰੀ ਨੇ ਹਾਲਾਂਕਿ ਇਹ ਨਹੀਂ ਦੱਸਿਆ ਕਿ ਟੂਰਨਾਮੈਂਟ ਮੁਅਤਲ ਹੋਣ ਨਾਲ ਹਰੇਕ ਫ਼੍ਰੈਂਚਾਈਜ਼ੀ ਨੂੰ ਕਿੰਨਾ ਨੁਕਸਾਨ ਹੋਵੇਗਾ। ਖਿਡਾਰੀਆਂ ਨੂੰ ਅਨੁਪਾਤ ਦੀ ਜਗ੍ਹਾ ਸਮੇਂ ਦੇ ਹਿਸਾਬ ਨਾਲ ਰਾਸ਼ੀ ਦਾ ਭੁਗਤਾਨ ਕੀਤਾ ਜਾਵੇਗਾ।
ਖਿਡਾਰੀ ਨੇ ਜੇਕਰ ਖ਼ੁਦ ਨੂੰ ਟੂਰਨਾਮੈਂਟ ਦੇ ਇਕ ਹਿੱਸੇ ਲਈ ਉਪਲਬਧ ਰਖਿਆ ਹੈ ਤਾਂ ਤਨਖਾਹ ਅਨੁਪਾਤ ਦੇ ਹਿਸਾਬ ਨਾਲ ਹੋਵੇਗੀ। ਇਕ ਸੀਨੀਅਰ ਖਿਡਾਰੀ ਨੇ ਹਾਲਾਂਕਿ ਕਿਹਾ ਕਿ ਅਨੁਪਾਤ ਉਦੋਂ ਹੀ ਲਾਗੂ ਹੋਵੇਗਾ ਜਦੋਂ ਕੋਈ ਖਿਡਾਰੀ ਆਪਣੀ ਮਰਜ਼ੀ ਨਾਲ ਟੂਰਨਾਮੈਂਟ ਦੇ ਕੁਝ ਹਿੱਸੇ ਲਈ ਖ਼ੁਦ ਨੂੰ ਉਪਲਬਧ ਰੱਖੇਗਾ। ਆਯੋਜਕਾਂ ਨੇ ਟੂਰਨਾਮੈਂਟ ਨੂੰ ਵਿਚਾਲੇ ਹੀ ਰੋਕਿਆ ਹੈ ਅਤੇ ਅਜਿਹੀ ਸਥਿਤੀ ’ਚ ਫ਼੍ਰੈਂਚਾਈਜ਼ੀ ਦੇ ਘੱਟੋ-ਘੱਟ ਅੱਧੇ ਸੈਸ਼ਨ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
BCCI ਨੇ ਦਿੱਲੀ ਕੈਪੀਟਲਸ ਦੀ ਟੀਮ ਨੂੰ ਕੁਆਰੰਟੀਨ 'ਚ ਜਾਣ ਦਾ ਦਿੱਤਾ ਆਦੇਸ਼
NEXT STORY