ਸਪੋਰਟਸ ਡੈਸਕ- ਭਾਰਤ 'ਚ ਇਸ ਸਾਲ ਦੇ ਅੰਤ 'ਚ ਵਰਲਡ ਕੱਪ ਖੇਡਿਆ ਜਾਣਾ ਹੈ। ਟੀਮ ਇੰਡੀਆ ਇਸ ਮੈਗਾ ਈਵੈਂਟ ਦੀਆਂ ਤਿਆਰੀਆਂ 'ਚ ਪਹਿਲਾਂ ਤੋਂ ਹੀ ਰੁੱਝੀ ਹੋਈ ਹੈ। ਭਾਰਤੀ ਟੀਮ ਵਿਸ਼ਵ ਕੱਪ ਤੋਂ ਪਹਿਲਾਂ ਆਸਟ੍ਰੇਲੀਆ ਖ਼ਿਲਾਫ਼ ਘਰੇਲੂ ਸੀਰੀਜ਼ ਖੇਡੇਗੀ। ਇਸ ਸੀਰੀਜ਼ ਤੋਂ ਪਹਿਲਾਂ ਬਦਲਾਅ ਕੀਤਾ ਜਾ ਸਕਦਾ ਹੈ। ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਦੇ ਸਕੱਤਰ ਜੈ ਸ਼ਾਹ ਨੇ ਵੱਡਾ ਐਲਾਨ ਕੀਤਾ ਹੈ। ਜਿਸ ਕਾਰਨ ਇਹ ਬਦਲਾਅ ਕੀਤੇ ਜਾ ਸਕਦੇ ਹਨ। ਭਾਰਤ 'ਚ ਦਿਖਾਏ ਜਾਣ ਵਾਲੇ ਕ੍ਰਿਕਟ ਮੈਚਾਂ ਦੇ ਮੀਡੀਆ ਪ੍ਰਸਾਰਣ ਅਧਿਕਾਰਾਂ 'ਤੇ ਜੈ ਸ਼ਾਹ ਵੱਡਾ ਐਲਾਨ ਕਰ ਸਕਦੇ ਹਨ।
ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ (ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ) ਤੇ ਜੈ ਸ਼ਾਹ
ਇਹ ਵੀ ਪੜ੍ਹੋ- ਸਿੰਧੂ, ਸੇਨ ਕੈਨੇਡਾ ਓਪਨ ਦੇ ਕੁਆਰਟਰ ਫਾਈਨਲ 'ਚ
ਅਗਸਤ ਦੇ ਅੰਤ 'ਚ ਹੋਵੇਗਾ ਫ਼ੈਸਲਾ
ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਨੇ ਸ਼ੁੱਕਰਵਾਰ ਨੂੰ ਕਿਹਾ ਕਿ 2023 ਵਿਸ਼ਵ ਕੱਪ ਤੋਂ ਪਹਿਲਾਂ ਸਤੰਬਰ 'ਚ ਹੋਣ ਵਾਲੀ ਆਸਟ੍ਰੇਲੀਆ ਖ਼ਿਲਾਫ਼ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਸਮੇਤ ਕ੍ਰਿਕਟ ਮੈਚਾਂ ਦੇ ਮੀਡੀਆ ਪ੍ਰਸਾਰਣ ਅਧਿਕਾਰਾਂ ਨੂੰ ਅਗਸਤ ਦੇ ਅੰਤ ਤੱਕ ਅੰਤਿਮ ਰੂਪ ਦਿੱਤਾ ਜਾਵੇਗਾ। ਸ਼ਾਹ ਨੇ ਸ਼ੁੱਕਰਵਾਰ ਰਾਤ ਨੂੰ ਮੀਡੀਆ ਨੂੰ ਦੱਸਿਆ ਕਿ ਮੀਡੀਆ ਅਧਿਕਾਰ ਸਮਝੌਤਿਆਂ ਨੂੰ ਅਗਸਤ ਦੇ ਅੰਤ ਤੱਕ ਅੰਤਿਮ ਰੂਪ ਦਿੱਤਾ ਜਾਵੇਗਾ। ਭਾਰਤ ਵਿਸ਼ਵ ਕੱਪ (ਸਤੰਬਰ) ਤੋਂ ਪਹਿਲਾਂ ਆਸਟ੍ਰੇਲੀਆ ਦੇ ਖ਼ਿਲਾਫ਼ ਤਿੰਨ ਵਨਡੇ ਮੈਚ ਖੇਡੇਗਾ ਅਤੇ ਇਸ ਸੀਰੀਜ਼ ਤੋਂ ਬਾਅਦ ਆਸਟ੍ਰੇਲੀਆ ਖ਼ਿਲਾਫ਼ ਟੀ-20 ਸੀਰੀਜ਼ ਹੋਵੇਗੀ। ਮੀਡੀਆ ਅਧਿਕਾਰਾਂ ਦਾ ਨਵਾਂ ਸਮਝੌਤਾ ਆਸਟ੍ਰੇਲੀਆ ਖ਼ਿਲਾਫ਼ ਵਨਡੇ ਮੈਚ ਨਾਲ ਸ਼ੁਰੂ ਹੋਵੇਗਾ। ਪਿਛਲੇ ਮੀਡੀਆ ਅਧਿਕਾਰ 2018 ਤੋਂ 2023 ਲਈ ਸਨ। ਇਸ ਸਮੇਂ ਭਾਰਤ 'ਚ ਅੰਤਰਰਾਸ਼ਟਰੀ ਮੈਚ ਸਟਾਰ ਸਪੋਰਟਸ 'ਤੇ ਦਿਖਾਏ ਜਾਂਦੇ ਹਨ। ਪਰ ਨਵੇਂ ਮੀਡੀਆ ਅਧਿਕਾਰ ਕਿਸੇ ਹੋਰ ਕੰਪਨੀ ਨੂੰ ਵੀ ਦਿੱਤੇ ਜਾ ਸਕਦੇ ਹਨ।
ਇਹ ਵੀ ਪੜ੍ਹੋ- ਟੈਸਟ ਡੈਬਿਊ 'ਚ ਸੈਂਕੜਾ ਲਗਾ ਕੇ ਮਨਵਾਇਆ ਸੀ 'ਲੋਹਾ', ਸੌਰਵ ਗਾਂਗੁਲੀ ਦੇ ਜਨਮਦਿਨ 'ਤੇ ਪੜ੍ਹੋ ਦਿਲਚਸਪ ਕਿੱਸੇ
ਸ਼ਾਹ ਨੇ ਦਿੱਤਾ ਵੱਡਾ ਅਪਡੇਟ
ਸ਼ਾਹ ਨੇ ਇਹ ਵੀ ਕਿਹਾ ਕਿ ਅਫਗਾਨਿਸਤਾਨ ਖ਼ਿਲਾਫ਼ ਸੀਰੀਜ਼ ਜਨਵਰੀ 'ਚ ਹੋਵੇਗੀ। ਇਸ ਤਰ੍ਹਾਂ ਹੁਣ 5 ਅਕਤੂਬਰ ਤੋਂ 19 ਨਵੰਬਰ ਤੱਕ ਚੱਲਣ ਵਾਲੇ ਵਿਸ਼ਵ ਕੱਪ ਤੋਂ ਪਹਿਲਾਂ ਅਜਿਹਾ ਨਹੀਂ ਹੋਵੇਗਾ। ਭਾਰਤੀ ਪੁਰਸ਼ ਅਤੇ ਮਹਿਲਾ ਟੀਮ ਨੂੰ ਹਾਂਗਜ਼ੂ ਏਸ਼ਿਆਈ ਖੇਡਾਂ ਲਈ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਏ ਟੀਮ ਅਤੇ ਬੀ ਟੀਮ 'ਚ ਕੋਈ ਫਰਕ ਨਹੀਂ ਹੋਵੇਗਾ। ਸ਼ਾਹ ਨੇ ਕਿਹਾ ਕਿ ਅਸੀਂ ਏਸ਼ੀਆਈ ਖੇਡਾਂ 'ਚ ਹਿੱਸਾ ਲਵਾਂਗੇ। ਸਿਖਰ ਕੌਂਸਲ ਨੇ ਸਾਡੀਆਂ ਪੁਰਸ਼ ਅਤੇ ਮਹਿਲਾ ਟੀਮਾਂ ਦੀ ਭਾਗੀਦਾਰੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਬੀਸੀਸੀਆਈ ਸਕੱਤਰ ਨੇ ਕਿਹਾ ਕਿ ਬੋਰਡ ਜਲਦੀ ਹੀ ਭਾਰਤੀ ਘਰੇਲੂ ਸਰਕਟ ਅਤੇ ਇੰਡੀਅਨ ਪ੍ਰੀਮੀਅਰ ਲੀਗ ਤੋਂ ਸੰਨਿਆਸ ਲੈਣ ਵਾਲੇ ਖਿਡਾਰੀਆਂ 'ਤੇ ਪਾਬੰਦੀ ਲਗਾਉਣ ਦੀ ਨੀਤੀ ਲੈ ਕੇ ਆਵੇਗਾ। ਉਨ੍ਹਾਂ ਨੇ ਕਿਹਾ, “ਅਸੀਂ ਪਹਿਲਾਂ ਤੋਂ ਨਿਰਧਾਰਤ ਸੰਨਿਆਸ ਦੀ ਇਸ ਪ੍ਰਥਾ ਨੂੰ ਰੋਕਣ ਲਈ ਨੀਤੀ ਬਣਾਵਾਂਗੇ। ਅਧਿਕਾਰੀ ਇਕ ਨੀਤੀ ਬਣਾਉਣਗੇ ਅਤੇ ਮਨਜ਼ੂਰੀ ਲਈ ਭੇਜਣਗੇ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਿੰਧੂ ਅਤੇ ਸੇਨ ਕੈਨੇਡਾ ਓਪਨ ਦੇ ਸੈਮੀਫਾਈਨਲ 'ਚ
NEXT STORY