ਨਵੀਂ ਦਿੱਲੀ (ਏਜੰਸੀ)- ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਨੇ ਬੁੱਧਵਾਰ ਨੂੰ ਆਪਣੀ 'ਨਵੀਂ ਯਾਤਰਾ' ਬਾਰੇ ਇਕ ਰਹੱਸਮਈ ਟਵੀਟ ਕੀਤਾ, ਜਿਸ ਨਾਲ ਉਨ੍ਹਾਂ ਦੇ ਬੀ.ਸੀ.ਸੀ.ਆਈ. ਪ੍ਰਧਾਨ ਦੇ ਅਹੁਦੇ ਤੋਂ ਹਟਣ ਨੂੰ ਲੈ ਕੇ ਅਟਕਲਾਂ ਲਗਾਈਆਂ ਜਾਣ ਲੱਗੀਆਂ, ਜਿਸ ਨਾਲ ਕ੍ਰਿਕਟ ਬੋਰਡ ਸਕੱਤਰ ਜੈ ਸ਼ਾਹ ਨੂੰ ਇਹ ਸਪਸ਼ਟ ਕਰਨ ਲਈ ਮਜ਼ਬੂਰ ਹੋਣ ਪਿਆ ਕਿ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਨਹੀਂ ਦਿੱਤਾ ਹੈ। ਗਾਂਗੁਲੀ ਨੇ ਆਪਣੇ ਟਵੀਟ ਵਿਚ ਕਿਹਾ ਕਿ ਉਹ ਨਵੀਂ ਯਾਤਰਾ ਦੀ ਸ਼ੁਰੂਆਤ ਕਰ ਰਹੇ ਹਨ, ਹਾਲਾਂਕਿ ਉਨ੍ਹਾਂ ਨੇ ਇਸ ਦਾ ਖ਼ੁਲਾਸਾ ਨਹੀਂ ਕੀਤਾ।
ਇਹ ਵੀ ਪੜ੍ਹੋ: IPL 2022 ਤੋਂ ਨਿਕਲੇ ਨਵੇਂ ਖਿਡਾਰੀਆਂ ਦਾ ਟੀਚਾ ਟੀ-20 ਵਿਸ਼ਵ ਕੱਪ
ਗਾਂਗੁਲੀ ਨੇ ਆਪਣੇ ਸੰਖੇਪ ਬਿਆਨ ਵਿਚ ਲਿਖਿਆ, '1992 ਤੋਂ ਸ਼ੁਰੂ ਹੋਈ ਮੇਰੀ ਕ੍ਰਿਕਟ ਯਾਤਰਾ ਨੂੰ 2022 ਵਿਚ 30ਵਾਂ ਸਾਹ ਹੈ। ਉਦੋਂ ਤੋਂ ਕ੍ਰਿਕਟ ਨੇ ਮੈਨੂੰ ਬਹੁਤ ਕੁੱਝ ਦਿੱਤਾ ਹੈ। ਸਭ ਤੋਂ ਅਹਿਮ ਇਸ ਨੇ ਮੈਨੂੰ ਤੁਹਾਡਾ ਸਾਰਿਆਂ ਦਾ ਸਮਰਥਨ ਦਿੱਤਾ ਹੈ। ਮੈਂ ਹਰੇਕ ਵਿਅਕਤੀ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਜੋ ਮੇਰੀ ਇਸ ਯਾਤਰਾ ਵਿਚ ਨਾਲ ਰਿਹਾ ਹੈ, ਜਿਸ ਨੇ ਮੇਰਾ ਸਮਰਥਨ ਕੀਤਾ ਹੈ ਅਤੇ ਅੱਜ ਮੈਂ ਜਿੱਥੇ ਹਾਂ, ਉਥੇ ਪਹੁੰਚਣ ਵਿਚ ਮਦਦ ਕੀਤੀ ਹੈ।' ਉਨ੍ਹਾਂ ਕਿਹਾ, 'ਅੱਜ, ਮੈਂ ਅਜਿਹੀ ਸ਼ੁਰੂਆਤ ਕਰਨ ਦੀ ਯੋਜਨਾ ਬਣਾ ਰਿਹਾ ਹਾਂ, ਜੋ ਮੈਨੂੰ ਲੱਗਦਾ ਹੈ ਕਿ ਸ਼ਾਇਦ ਕਾਫੀ ਲੋਕਾਂ ਦੀ ਮਦਦ ਕਰੇਗੀ। ਮੈਨੂੰ ਉਮੀਦ ਹੈ ਕਿ ਮੈਂ ਜਦੋਂ ਆਪਣੀ ਇਸ ਯਾਤਰਾ ਦੇ ਨਵੇਂ ਅਧਿਆਏ ਵਿਚ ਪ੍ਰਵੇਸ਼ ਕਰਾਂਗਾ ਤਾਂ ਤੁਸੀਂ ਮੇਰਾ ਇਸੇ ਤਰ੍ਹਾਂ ਸਮਰਥਨ ਕਰਨਾ ਜਾਰੀ ਰੱਖੋਗੇ।'
ਇਹ ਵੀ ਪੜ੍ਹੋ: ਵਿਆਹ ਦੇ ਬੰਧਨ ’ਚ ਬੱਝੇ ਭਾਰਤੀ ਕ੍ਰਿਕਟਰ ਦੀਪਕ ਚਾਹਰ, ਜਯਾ ਨਾਲ ਲਏ 7 ਫੇਰੇ (ਤਸਵੀਰਾਂ)
ਗਾਂਗੁਲੀ ਦੇ ਟਵੀਟ ਨੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ, ਜਿਸ ਨਾਲ ਕਈਆਂ ਨੇ ਉਨ੍ਹਾਂ ਦੇ ਭਵਿੱਖ ਨੂੰ ਲੈ ਕੇ ਅਟਕਲਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਬੀ. ਸੀ. ਸੀ. ਆਈ. ਸਕੱਤਰ ਜੈ ਸ਼ਾਹ ਨੇ ਕਿਹਾ, 'ਸੌਰਵ ਗਾਂਗੁਲੀ ਦੇ ਬੀ. ਸੀ. ਸੀ. ਆਈ. ਪ੍ਰਧਾਨ ਅਹੁਦੇ ਤੋਂ ਹੱਟਣ ਨੂੰ ਲੈ ਕੇ ਚੱਲ ਰਹੀਆਂ ਅਫਵਾਹਾਂ ਗ਼ਲਤ ਹਨ।' ਪਤਾ ਲੱਗਾ ਹੈ ਕਿ ਗਾਂਗੁਲੀ ਦਾ ਟਵੀਟ ਉਨ੍ਹਾਂ ਦੀ ਅਗਲੀ ਯੋਜਨਾ ਨਾਲ ਸਬੰਧਤ ਸੀ।
ਇਹ ਵੀ ਪੜ੍ਹੋ: ਮਹਿੰਦਰ ਸਿੰਘ ਧੋਨੀ ਸਮੇਤ 8 ਲੋਕਾਂ ਖ਼ਿਲਾਫ਼ ਮਾਮਲਾ ਦਰਜ, 28 ਜੂਨ ਨੂੰ ਹੋਵੇਗੀ ਸੁਣਵਾਈ, ਜਾਣੋ ਪੂਰਾ ਮਾਮਲਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
IPL 2022 ਤੋਂ ਨਿਕਲੇ ਨਵੇਂ ਖਿਡਾਰੀਆਂ ਦਾ ਟੀਚਾ ਟੀ-20 ਵਿਸ਼ਵ ਕੱਪ
NEXT STORY