ਮੁੰਬਈ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਬੋਰਡ ਦੇ ਸੀ. ਈ. ਓ. ਰਾਹੁਲ ਚੌਧਰੀ ਵਿਰੁੱਧ ਜਬਰ-ਜ਼ਨਾਹ ਦੇ ਦੋਸ਼ਾਂ ਦੇ ਮਾਮਲੇ ਵਿਚ ਆਜ਼ਾਦ ਜਾਂਚ ਕਮੇਟੀ ਨੂੰ ਸਬੰਧਤ ਦਸਤਾਵੇਜ਼ ਸੌਂਪ ਦਿੱਤੇ ਹਨ। ਬੀ. ਸੀ. ਸੀ. ਆਈ. ਨੇ ਵੀਰਵਾਰ ਨੂੰ ਇਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ।
ਸੁਪਰੀਮ ਕੋਰਟ ਵਲੋਂ ਗਠਿਤ ਅਧਿਕਾਰੀਆਂ ਦੀ ਕਮੇਟੀ (ਸੀ. ਈ.ਓ.) ਨੇ ਜਬਰ-ਜ਼ਨਾਹ ਮਾਮਲੇ ਦੀ ਜਾਂਚ ਲਈ ਆਜ਼ਾਦ ਜਾਂਚ ਕਮੇਟੀ ਗਠਿਤ ਕੀਤੀ ਸੀ, ਜਿਸ ਵਿਚ ਇਲਾਹਾਬਾਦ ਹਾਈ ਕੋਰਟ ਦੇ ਸਾਬਕਾ ਜੱਜ ਰਾਕੇਸ਼ ਸ਼ਰਮਾ, ਸੀ. ਬੀ. ਆਈ. ਦੇ ਸਾਬਕਾ ਡਾਇਰੈਕਟਰ ਪੀ. ਸੀ. ਸ਼ਰਮਾ ਤੇ ਦਿੱਲੀ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਬਰਖਾ ਸਿੰਘ ਨੂੰ ਸ਼ਾਮਲ ਕੀਤਾ ਗਿਆ ਸੀ।
ਖਲੀਲ ਤੇ ਰਾਇਡੂ ਦਾ ਪ੍ਰਦਰਸ਼ਨ ਲੜੀ ਦੀਆਂ ਹਾਂ-ਪੱਖੀ ਚੀਜ਼ਾਂ : ਕੋਹਲੀ, ਸ਼ਾਸਤਰੀ
NEXT STORY