ਨਵੀਂ ਦਿੱਲੀ— ਦੁਨੀਆ ਦੇ ਸਿੱਕਸਰ ਕਿੰਗ ਦੇ ਨਾਂ ਤੋਂ ਮਸ਼ਹੂਰ ਯੁਵਰਾਜ ਸਿੰਘ 12 ਦਸੰਬਰ ਨੂੰ ਆਪਣਾ ਜਨਮ ਦਿਨ ਮਨਾਉਣ ਜਾ ਰਹੇ ਹਨ ਪਰ ਉਨ੍ਹਾਂ ਨੇ ਆਪਣੇ ਜਨਮ ਦਿਨ ਤੋਂ ਇਕ ਦਿਨ ਪਹਿਲਾਂ ਭਾਰਤੀ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਜ਼ਹੀਰ ਖਾਨ ਤੋਂ ਆਪਣੀ ਫਿਟਨੈੱਸ ਨੂੰ ਲੈ ਕੇ ਸਵਾਲ ਕੀਤਾ ਤੇ ਉਸ ਤੋਂ ਜਵਾਬ ਮੰਗਿਆ ਹੈ।
ਯੁਵਰਾਜ ਸਿੰਘ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਮੈਂ ਆਪਣੇ ਜਨਮ ਦਿਨ ਦੇ ਲਈ ਸਿਕਸ ਪੈਕ ਐਬਸ ਬਣਾਉਣਾ ਚਾਹੁੰਦਾ ਹਾਂ ਪਰ ਉਹ ਕਲ ਹੈ। ਇਸ ਵਾਰੇ 'ਚ ਕੀ ਕਹਿਣਾ ਚਾਹੁੰਦੇ ਹਨ ਜ਼ਹੀਰ ਖਾਨ।
ਜ਼ਿਕਰਯੋਗ ਹੈ ਕਿ ਭਾਰਤੀ ਕ੍ਰਿਕਟ 'ਚ ਯੁਵਰਾਜ ਦਾ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਨੇ ਭਾਰਤ ਨੂੰ ਇਕ ਨਹੀਂ ਬਲਕਿ 2-2 ਵਿਸ਼ਵ ਕੱਪ ਜਿੱਤਾਏ ਹਨ। 2007 ਦੇ ਟੀ-20 ਵਿਸ਼ਵ ਕੱਪ 'ਚ ਯੁਵਰਾਜ ਨੇ 6 ਗੇਂਦਾਂ 'ਚ 6 ਛੱਕੇ ਤੇ 2011 ਦੇ ਵਿਸ਼ਵ ਕੱਪ 'ਚ ਯਾਦਗਾਰ ਬੱਲੇਬਾਜ਼ੀ ਕੀਤੀ ਸੀ।
ਅਨੁਸ਼ਕਾ-ਵਿਰਾਟ ਦੇ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ
NEXT STORY