ਰਾਜਕੋਟ- ਕਪਤਾਨ ਸੁਦੀਪ ਕੁਮਾਰ ਘਰਾਮੀ ਅਤੇ ਤਜਰਬੇਕਾਰ ਅਨੁਸਤੁਪ ਮਜੂਮਦਾਰ ਦੇ ਸੈਂਕੜੇ ਦੀ ਮਦਦ ਨਾਲ ਬੰਗਾਲ ਨੇ ਗੁਜਰਾਤ ਨੂੰ 8 ਵਿਕਟਾਂ ਨਾਲ ਹਰਾ ਕੇ ਵਿਜੇ ਹਜ਼ਾਰੇ ਟਰਾਫੀ ਕ੍ਰਿਕਟ ਟੂਰਨਾਮੈਂਟ ਦੇ ਕੁਆਰਟਰ ਫਾਈਨਲ ’ਚ ਪ੍ਰਵੇਸ਼ ਕੀਤਾ। ਗੁਜਰਾਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪ੍ਰਿਆਂਕ ਪਾਂਚਾਲ (101) ਦੇ ਸੈਂਕੜੇ ਦੀ ਮਦਦ ਨਾਲ 9 ਵਿਕਟਾਂ ’ਤੇ 283 ਦੌੜਾਂ ਬਣਾਈਆਂ, ਜਿਸ ਦੇ ਜਵਾਬ ’ਚ ਬੰਗਾਲ ਨੇ 46 ਓਵਰਾਂ ’ਚ 2 ਵਿਕਟਾਂ ’ਤੇ 286 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ
।ਇਹ ਵੀ ਪੜ੍ਹੋ- IND vs SA ਟੀ20 ਸੀਰੀਜ਼ ਤੋਂ ਪਹਿਲਾ ਦੱਖਣੀ ਅਫਰੀਕਾ ਨੂੰ ਲੱਗਾ ਝਟਕਾ, ਸਟਾਰ ਖਿਡਾਰੀ ਹੋਇਆ ਬਾਹਰ
ਬੰਗਾਲ ਵੱਲੋਂ ਸੁਦੀਪ ਕੁਮਾਰ ਨੇ 132 ਗੇਂਦਾਂ ’ਤੇ ਅਜੇਤੂ 117 ਦੌੜਾਂ ਬਣਾ ਕੇ ਪਾਰੀ ਖੇਡੀ, ਜਦੋਂਕਿ ਮਜੂਮਦਾਰ ਨੇ 88 ਗੇਂਦਾਂ ’ਤੇ ਅਜੇਤੂ 102 ਦੌੜਾਂ ਦੀ ਹਮਲਾਵਰ ਪਾਰੀ ਖੇਡੀ। ਬੰਗਾਲ ਕੁਆਰਟਰ ਫਾਈਨਲ ’ਚ ਸੋਮਵਾਰ ਨੂੰ ਹਰਿਆਣਾ ਦਾ ਸਾਹਮਣਾ ਕਰੇਗਾ। ਇਕ ਹੋਰ ਮੈਚ ’ਚ ਸਲਾਮੀ ਬੱਲੇਬਾਜ਼ ਕ੍ਰਿਸ਼ਨਾ ਪ੍ਰਸਾਦ (137 ਗੇਂਦਾਂ ’ਤੇ 144 ਦੌੜਾਂ) ਅਤੇ ਰੋਹਨ ਕੁਨੁਮਲ (95 ਗੇਂਦਾਂ ’ਤੇ 120 ਦੌੜਾਂ) ਦੇ ਸੈਂਕੜੇ ਦੀ ਮਦਦ ਨਾਲ ਕੇਰਲ ਨੇ ਮਹਾਰਾਸ਼ਟਰ ਨੂੰ 153 ਦੌੜਾਂ ਨਾਲ ਹਰਾ ਕੇ ਕੁਆਰਟਰ ਫਾਈਨਲ ’ਚ ਜਗ੍ਹਾ ਬਣਾਈ।
ਇਹ ਵੀ ਪੜ੍ਹੋ- ਅਸ਼ਵਿਨੀ ਤੇ ਤਨੀਸ਼ਾ ਦੀ ਜੋੜੀ ਗੁਹਾਟੀ ਮਾਸਟਰਸ ਦੇ ਫਾਈਨਲ 'ਚ
ਪ੍ਰਸਾਦ ਅਤੇ ਰੋਹਨ ਨੇ ਪਹਿਲੀ ਵਿਕਟ ਲਈ 218 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਦੀ ਬਦੌਲਤ ਕੇਰਲ ਨੇ ਨਿਰਧਾਰਿਤ 50 ਓਵਰਾਂ ’ਚ 4 ਵਿਕਟਾਂ ’ਤੇ 383 ਦੌੜਾਂ ਦਾ ਵੱਡਾ ਸਕੋਰ ਬਣਾਇਆ। ਇਸ ਦੇ ਜਵਾਬ ’ਚ ਮਹਾਰਾਸ਼ਟਰ ਦੀ ਟੀਮ 37.4 ਓਵਰਾਂ ’ਚ 230 ਦੌੜਾਂ ’ਤੇ ਆਊਟ ਹੋ ਗਈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
BFC ਨੇ ਮੁੱਖ ਕੋਚ ਸਿਮੋਨ ਗ੍ਰੈਸਨ ਨਾਲ ਸਬੰਧ ਤੋੜਿਆ
NEXT STORY