ਬੈਂਗਲੁਰੂ– ਇੰਡੀਅਨ ਪ੍ਰੀਮੀਅਰਲ ਲੀਗ (ਆਈਪੀਐੱਲ) ਦਾ 53ਵਾਂ ਮੈਚ ਅੱਜ ਬੈਂਗਲੁਰੂ ਦੇ ਐੱਮ. ਚਿੰਨਾਸਵਾਮੀ ਕ੍ਰਿਕਟ ਸਟੇਡੀਅਮ 'ਚ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਤੇ ਚੇਨਈ ਸੁਪਰ ਕਿੰਗਜ਼ ਦਾ (ਸੀ. ਐੱਸ. ਕੇ.) ਵਿਚਾਲੇ ਸ਼ਾਮ 7.30 ਵਜੇ ਖੇਡਿਆ ਜਾਵੇਗਾ। ਬੈਂਗਲੁਰੂ ਦੀ ਟੀਮ ਦੀਆਂ ਨਜ਼ਰਾਂ ਚੇਨਈ ਨੂੰ ਹਰਾ ਕੇ ਪਲੇਅ ਆਫ ਵਿਚ ਆਪਣੀ ਜਗ੍ਹਾ ਪੱਕੀ ਕਰਨ ’ਤੇ ਹੋਣਗੀਆਂ। ਮਹਿੰਦਰ ਸਿੰਘ ਧੋਨੀ ਤੇ ਵਿਰਾਟ ਕੋਹਲੀ ਦੀ ਮੌਜੂਦਗੀ ਦੇ ਕਾਰਨ ਇਹ ਮੈਚ ਖਾਸ ਬਣ ਗਿਆ ਹੈ ਕਿਉਂਕਿ ਕ੍ਰਿਕਟ ਪ੍ਰੇਮੀਆਂ ਨੂੰ ਭਾਰਤੀ ਕ੍ਰਿਕਟ ਦੇ ਇਨ੍ਹਾਂ ਦੋਵਾਂ ਧਾਕੜਾਂ ਨੂੰ ਸੰਭਾਵਿਤ ਆਖਰੀ ਵਾਰ ਇਕ-ਦੂਜੇ ਵਿਰੁੱਧ ਖੇਡਦੇ ਹੋਏ ਦੇਖਣ ਦਾ ਮੌਕਾ ਮਿਲੇਗਾ।
ਇਹ ਵੀ ਪੜ੍ਹੋ : IPL 'ਚ ਜਲੰਧਰ ਦੇ ਇਸ ਧਾਕੜ ਕ੍ਰਿਕਟਰ ਦੀ ਐਂਟਰੀ, ਟੀਮ ਨੇ ਕੀਤਾ ਐਲਾਨ
ਇਸ ਮੈਚ ਵਿਚ ਜਿੱਤ ਦਰਜ ਕਰਨ ’ਤੇ ਆਰ. ਸੀ. ਬੀ. ਦੇ ਕੁੱਲ 16 ਅੰਕ ਹੋ ਜਾਣਗੇ ਤੇ ਉਸਦਾ ਪਲੇਅ ਆਫ ਵਿਚ ਜਗ੍ਹਾ ਬਣਾਉਣਾ ਲੱਗਭਗ ਪੱਕਾ ਹੋ ਜਾਵੇਗਾ। ਆਰ. ਸੀ. ਬੀ. ਨੂੰ ਇਸ ਤੋਂ ਬਾਅਦ ਤਿੰਨ ਹੋਰ ਮੈਚ ਖੇਡਣੇ ਹਨ ਤੇ ਜਿਸ ਤਰ੍ਹਾਂ ਨਾਲ ਉਸਦੀ ਟੀਮ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੀ ਹੈ, ਉਸ ਨੂੰ ਦੇਖਦੇ ਹੋਏ ਟੀਮ ਦੀਆਂ ਨਜ਼ਰਾਂ ਟਾਪ-2 ਵਿਚ ਜਗ੍ਹਾ ਬਣਾਉਣ ’ਤੇ ਲੱਗੀਆਂ ਹੋਣਗੀਆਂ ਤਾਂ ਕਿ ਫਾਈਨਲ ਵਿਚ ਪਹੁੰਚਣ ਲਈ ਦੋ ਮੌਕੇ ਮਿਲਣ।
ਇਹ ਵੀ ਪੜ੍ਹੋ : ਇੰਸਟਾਗ੍ਰਾਮ 'ਤੇ ਸਭ ਤੋਂ ਜ਼ਿਆਦਾ ਫਾਲੋ ਕੀਤੇ ਜਾਣ ਵਾਲੇ 5 ਧਾਕੜ ਕ੍ਰਿਕਟਰ
ਜਿੱਥੋਂ ਤੱਕ ਚੇਨਈ ਦਾ ਸਵਾਲ ਹੈ ਤਾਂ ਉਸਦੇ 10 ਮੈਚਾਂ ਵਿਚੋਂ ਸਿਰਫ 4 ਅੰਕ ਹਨ ਤੇ ਉਹ ਪਲੇਅ ਆਫ ਦੀ ਦੌੜ ਵਿਚੋਂ ਪਹਿਲਾਂ ਹੀ ਬਾਹਰ ਹੋ ਚੁੱਕੀ ਹੈ। ਧੋਨੀ ਦੀ ਅਗਵਾਈ ਵਾਲੀ ਟੀਮ ਹਾਲਾਂਕਿ ਆਰ. ਸੀ. ਬੀ. ਦੇ ਸਮੀਕਰਣ ਨੂੰ ਵਿਗਾੜਨ ਲਈ ਕੋਈ ਕਸਰ ਨਹੀਂ ਛੱਡੇਗੀ। ਇਸ ਮੈਚ ਵਿਚ ਹਾਲਾਂਕਿ ਸਾਰਿਆਂ ਦੀਆਂ ਨਜ਼ਰਾਂ ਧੋਨੀ ਤੇ ਕੋਹਲੀ ’ਤੇ ਟਿਕੀਆਂ ਰਹਿਣਗੀਆਂ। ਕੋਹਲੀ ਇਸ ਸਮੇਂ ਬਿਹਤਰੀਨ ਫਾਰਮ ਵਿਚ ਚੱਲ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਾਈ ਸੁਦਰਸ਼ਨ ਨੂੰ ਇੰਗਲੈਂਡ ਦੌਰੇ ’ਤੇ ਟੈਸਟ ਟੀਮ ’ਚ ਸ਼ਾਮਲ ਕੀਤਾ ਜਾਵੇ : ਸ਼ਾਸਤਰੀ
NEXT STORY