ਬਾਰਸੀਲੋਨਾ– ਕਰੀਮ ਬੇਂਜੇਮਾ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਰੀਅਲ ਮੈਡ੍ਰਿਡ ਨੇ ਈਬਾਰ ਨੂੰ 3-1 ਨਾਲ ਹਰਾਇਆ, ਜਿਸ ਨਾਲ ਉਹ ਸਪੈਨਿਸ਼ ਫੁੱਟਬਾਲ ਲੀਗ ਲਾ ਲਿਗਾ ਦੀ ਅੰਕ ਸੂਚੀ ਵਿਚ ਚੋਟੀ ’ਤੇ ਕਾਬਜ਼ ਐਟਲੇਟਿਕੋ ਮੈਡ੍ਰਿਡ ਦੀ ਬਰਾਬਰੀ ’ਤੇ ਪਹੁੰਚ ਗਿਆ ਹੈ। ਜਿਨੇਦਿਨ ਜਿਦਾਨ ਦੀ ਟੀਮ ਰੀਅਲ ਮੈਡ੍ਰਿਡ ਹੁਣ ਸਿਰਫ ਗੋਲ ਫਰਕ ਨਾਲ ਐਟਲੇਟਿਕੋ ਤੋਂ ਪਿੱਛੇ ਹੈ। ਇਨ੍ਹਾਂ ਦੋਵਾਂ ਦੇ ਇਕ ਬਰਾਬਰ 29 ਅੰਕ ਹਨ ਪਰ ਐਟਲੇਟਿਕੋ ਨੇ ਦੋ ਮੈਚ ਘੱਟ ਖੇਡੇ ਹਨ।
ਰੀਅਲ ਮੈਡ੍ਰਿਡ ਹੁਣ ਰੀਅਲ ਸੋਸੀਡਾਡ ਤੋਂ 3 ਅਤੇ ਬਾਰਸੀਲੋਨਾ ਤੋਂ 8 ਅੰਕ ਅੱਗੇ ਹੈ। ਬਾਰਸੀਲੋਨਾ ਪੰਜਵੇਂ ਸਥਾਨ ’ਤੇ ਹੈ। ਬੇਂਜੇਮਾ ਨੇ ਇੱਥੇ ਖੇਡੇ ਗਏ ਮੈਚ ਵਿਚ ਛੇਵੇਂ ਮਿੰਟ ਵਿਚ ਰੋਡ੍ਰਿਗੋ ਦੇ ਪਾਸ ’ਤੇ ਗੋਲ ਕੀਤਾ। ਇਸ ਤੋਂ ਬਾਅਦ ਉਸ ਨੇ 12ਵੇਂ ਮਿੰਟ ਵਿਚ ਲੁਕਾ ਮੋਡਰਿਚ ਨੂੰ ਗੋਲ ਕਰਨ ਵਿਚ ਮਦਦ ਕੀਤੀ। ਕਾਇਕ ਗਾਰਸੀਆ ਨੇ 28ਵੇਂ ਮਿੰਟ ਵਿਚ ਗੋਲ ਕਰਕੇ ਇਬਾਰ ਨੂੰ ਵਾਪਸੀ ਦਿਵਾਉਣ ਦੀ ਕੋਸ਼ਿਸ਼ ਕੀਤੀ। ਰੀਅਲ ਵਲੋਂ ਤੀਜਾ ਗੋਲ ਦੂਜੇ ਹਾਫ ਵਿਚ ਇੰਜਰੀ ਟਾਇਮ ਵਿਚ ਲੁਕਾਸ ਵਾਜਕੇਜ ਨੇ ਕੀਤਾ।
ਨੋਟ- ਬੇਂਜੇਮਾ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਰੀਅਲ ਮੈਡ੍ਰਿਡ ਦੀ ਸਾਨ ਜਿੱਤ। ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।
ਫਿੱਟ ਹੋਣ ’ਤੇ ਬਾਕਸਿੰਗ ਡੇ ਟੈਸਟ ਦੇ ਆਖਰੀ-11 ’ਚ ਵਿਹਾਰੀ ਦੀ ਜਗ੍ਹਾ ਲੈ ਸਕਦੈ ਜਡੇਜਾ
NEXT STORY