ਸਪੋਰਟਸ ਡੈਸਕ- ਗੁਜਰਾਤ ਸਰਕਾਰ ਨੇ ਟੋਕੀਓ ਪੈਰਾਲੰਪਿਕ ਖੇਡਾਂ 'ਚ ਐਤਵਾਰ ਨੂੰ ਇਤਿਹਾਸਕ ਤਮਗ਼ਾ ਜਿੱਤਣ ਵਾਲੀ ਟੇਬਲ ਟੈਨਿਸ ਖਿਡਾਰੀ ਭਾਵਿਨਾਬੇਨ ਪਟੇਲ ਨੂੰ ਤਿੰਨ ਕਰੋੜ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਗੁਜਰਾਤ ਦੇ ਮੇਹਸਾਣਾ ਜ਼ਿਲੇ ਦੇ ਸੁੰਧੀਆ ਪਿੰਡ ਦੀ ਰਹਿਣ ਵਾਲੀ ਭਾਵਿਨਾ ਨੇ ਐਤਵਾਰ ਨੂੰ ਪੈਰਾਲੰਪਿਕ ਖੇਡਾਂ 'ਚ ਚੀਨ ਦੀ ਵਿਸ਼ਵ ਦੀ ਨੰਬਰ ਇਕ ਖਿਡਾਰੀ ਯਿੰਗ ਝੋਊ ਤੋਂ 0-3 ਤੋਂ ਹਾਰ ਕੇ ਚਾਂਦੀ ਦਾ ਤਮਗ਼ਾ ਹਾਸਲ ਕੀਤਾ।
ਉਹ ਦੀਪਾ ਮਲਿਕ (ਰੀਓ ਪੈਰਾਲੰਪਿਕ, 2016) ਦੇ ਬਾਅਦ ਇਨ੍ਹਾਂ ਖੇਡਾਂ 'ਚ ਤਮਗ਼ਾ ਜਿੱਤ ਵਾਲੀ ਦੂਜੀ ਭਾਰਤੀ ਮਹਿਲਾ ਖਿਡਾਰੀ ਹੈ। ਗੁਜਰਾਤ ਦੇ ਮੁੱਖਮੰਤਰੀ ਦੇ ਦਫ਼ਤਰ ਨੇ ਦੱਸਿਆ ਕਿ ਮੁੱਖ ਮੰਤਰੀ ਵਿਜੇ ਰੂਪਾਣੀ ਨੇ ਗੁਜਰਾਤ ਦੇ ਮੇਹਸਾਣਾ ਜ਼ਿਲੇ ਦੀ ਧੀ ਭਾਵਿਨਾ ਪਟੇਲ ਨੂੰ ਪੈਰਾਲੰਪਿਕ ਖੇਡਾਂ 'ਚ ਟੇਬਲ ਟੈਨਿਸ 'ਚ ਸ਼ਾਨਦਾਰ ਉਪਲੱਬਧੀਅਂ ਨਾਲ ਦੇਸ਼ ਨੂੰ ਮਾਣ ਮਹਿਸੂਸ ਕਰਾਉਣ ਲਈ ਵਧਾਈ ਦਿੱਤੀ ਹੈ। ਭਾਵਿਨਾ ਦੋ ਵਾਰ ਦੀ ਸੋਨ ਤਮਗ਼ਾ ਜੇਤੂ ਝਾਊ ਖ਼ਿਲਾਫ਼ 19 ਮਿੰਟ 'ਚ 7-11, 5-11, 6-11 ਨਾਲ ਹਰਾ ਗਈ। ਉਹ ਹਾਲਾਂਕਿ ਭਾਰਤ ਨੂੰ ਮੌਜੂਦਾ ਪੈਰਾਲੰਪਿਕ ਖੇਡਾਂ ਦਾ ਪਹਿਲਾ ਤਮਗ਼ਾ ਦਿਵਾਉਣ 'ਚ ਸਫਲ ਰਹੀ।
ਟੋਕੀਓ ਪੈਰਾਲੰਪਿਕ : ਮਿਕਸਡ ਤੀਰਅੰਦਾਜ਼ੀ ਦੇ ਕੁਆਰਟਰ ਫ਼ਾਈਨਲ 'ਚ ਪਹੁੰਚੇ ਰਾਕੇਸ਼ ਤੇ ਜੋਤੀ
NEXT STORY