ਟੋਕੀਓ (ਭਾਸ਼ਾ) : ਭਾਵਿਨਾਬੇਨ ਪਟੇਲ ਪੈਰਲੰਪਿਕ ਕੁਆਟਰ ਫਾਈਨਲ ਵਿਚ ਪਹੁੰਚਣ ਵਾਲੀ ਭਾਰਤ ਦੀ ਪਹਿਲੀ ਟੇਬਲ ਟੈਨਿਸ ਖਿਡਾਰਨ ਬਣ ਗਈ, ਜਿਨ੍ਹਾਂ ਨੇ ਟੋਕੀਓ ਖੇਡਾਂ ਵਿਚ ਮਹਿਲਾ ਸਿੰਗਲਜ਼ ਕਲਾਸ 4 ਵਰਗ ਵਿਚ ਬ੍ਰਾਜ਼ੀਲ ਦੀ ਜਾਇਸ ਡਿ ਓਲੀਵਿਅਰਾ ਨੂੰ ਹਰਾਇਆ।
ਭਾਰਤ ਦੀ 34 ਸਾਲਾ ਪਟੇਲ ਨੇ ਅੰਤਿਮ 16 ਮੁਕਾਬਲੇ ਵਿਚ 12-10, 13-11, 11-6 ਨਾਲ ਜਿੱਤ ਦਰਜ ਕੀਤੀ। ਹੁਣ ਉਨ੍ਹਾਂ ਦਾ ਸਾਹਮਣਾ ਸਰਬੀਆ ਦੀ ਬੋਰਿਸਲਾਵਾ ਪੇਰਿਚ ਰਾਂਕੋਵਿਚ ਨਾਲ ਹੋਵੇਗਾ। ਉਨ੍ਹਾਂ ਨੇ ਮੁਕਾਬਲੇ ਦੇ ਬਾਅਦ ਕਿਹਾ, ‘ਮੇਰੇ ਕੋਚ ਨੇ ਕਿਹਾ ਸੀ ਕਿ ਵਿਰੋਧੀ ਦੇ ਸਰੀਰ ਨੇੜੇ ਖੇਡੋ ਅਤੇ ਮੈਂ ਉਹੀ ਕੀਤਾ। ਅਗਲੇ ਗੇੜ ਵਿਚ ਮੁਕਾਬਲਾ ਦੁਨੀਆ ਦੀ ਦੂਜੇ ਨੰਬਰ ਦੀ ਖਿਡਾਰਨ ਨਾਲ ਹੈ ਅਤੇ ਮੈਨੂੰ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਹੋਵੇਗਾ।’ ਇਸ ਤੋਂ ਪਹਿਲਾਂ ਭਾਰਤ ਦੀ ਟੇਬਲ ਟੈਨਿਸ ਖਿਡਾਰਨ ਸੋਨਲਬੇਨ ਮਨੁਭਾਈ ਪਟੇਲ ਦੋਵੇਂ ਗਰੁੱਪ ਮੈਚਾਂ ਵਿਚ ਹਾਰ ਕੇ ਬਾਹਰ ਹੋ ਗਈ ਸੀ।
ਇਸ ਵਾਰ ਦੇ ਪੈਰਾਲੰਪਿਕਸ 'ਚ ਹੈ ਕੁਝ ਖ਼ਾਸ, ਬ੍ਰਾਜ਼ੀਲ ਦੀ ਮਾਂ-ਧੀ ਤੇ ਗ੍ਰੀਸ ਦੇ ਪਿਤਾ-ਪੁੱਤਰ ਲੈ ਰਹੇ ਨੇ ਹਿੱਸਾ
NEXT STORY