ਸਪੋਰਟਸ ਡੈਸਕ- ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਪੰਜ ਟੀ20 ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਅੱਜ ਮੋਹਾਲੀ ਦੇ ਮੁੱਲਾਂਪੁਰ ਵਿਖੇ ਖੇਡਿਆ ਜਾਵੇਗਾ। ਮੈਚ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਸਾਬਕਾ ਧਾਕੜ ਕ੍ਰਿਕਟਰ ਯੁਵਰਾਜ ਸਿੰਘ, ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ, ਹਰਲੀਨ ਦਿਓਲ ਤੇ ਅਮਨਜੋਤ ਕੌਰ ਦਾ ਸਵਾਗਤ ਕੀਤਾ। ਫਿਰ ਕ੍ਰਿਕਟ ਮਹਿਲਾ ਵਿਸ਼ਵ ਕੱਪ 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਖਿਤਾਬ ਜਿੱਤਣ 'ਚ ਅਹਿਮ ਯੋਗਦਾਨ ਦੇਣ ਵਾਲੀਆਂ ਪੰਜਾਬ ਦੀਆਂ ਧਾਕੜ ਮਹਿਲਾ ਕ੍ਰਿਕਟਰ ਨੂੰ ਭਗਵੰਤ ਮਾਨ ਨੇ ਭਗਵੰਤ ਮਾਨ ਨੇ ਅਮਨਜੋਤ ਕੌਰ ਨੂੰ, ਹਰਲੀਨ ਦਿਓਲ ਤੇ ਹਰਮਨਪ੍ਰੀਤ ਕੌਰ ਨੂੰ 11-11 ਲੱਖ ਰੁਪਏ ਦੇ ਕੇ ਇਨਾਮੀ ਰਾਸ਼ੀ ਦੇ ਚੈੱਕ ਭੇਟ ਕਰਕੇ ਸਨਮਾਨਿਤ ਕੀਤਾ।
ਇਸ ਤੋਂ ਬਾਅਦ ਭਗਵੰਤ ਮਾਨ ਨੇ ਮੁਲਾਂਪੁਰ ਸਟੇਡੀਅਮ 'ਚ ਸਟੈਂਡਾਂ 'ਤੇ ਨਾਂ ਪੰਜਾਬ ਦੇ ਧਾਕੜ ਕ੍ਰਿਕਟਰਾਂ ਦੇ ਨਾਂ 'ਤੇ ਰੱਖਣ ਦੀ ਸ਼ੁਰੂਆਤ ਕੀਤੀ। ਪਹਿਲਾਂ ਉਨ੍ਹਾਂ ਨੇ ਯੁਵਰਾਜ ਸਿੰਘ ਦੀ ਮੌਜੂਦਗੀ 'ਚ ਸਟੇਡੀਅਮਮ ਦੇ ਇਕ ਸਟੈਂਡ ਦਾ ਨਾਂ ਯੁਵਰਾਜ ਸਿੰਘ ਸਟੈਂਡ ਰੱਖਣ ਦਾ ਉਦਘਾਟਨ ਕੀਤਾ। ਇਸ ਤੋਂ ਬਾਅਦ ਹਰਮਨਪ੍ਰੀਤ ਦੀ ਮੌਜੂਦਗੀ 'ਚ ਸਟੇਡੀਅਮ ਦੇ ਇਕ ਹੋਰ ਸਟੈਂਡ ਦਾ ਨਾਂ ਹਰਮਨਪ੍ਰੀਤ ਕੌਰ ਸਟੈਂਡ ਰੱਖਣ ਦਾ ਉਦਘਾਟਨ ਕੀਤਾ।
ਟੀਮ ਇੰਡੀਆ ਦੇ ਖਿਡਾਰੀ ਕਰਦੇ ਹਨ 'ਗਲਤ ਕੰਮ'! ਜਡੇਜਾ ਦੀ ਪਤਨੀ ਦਾ ਵੱਡਾ ਦੋਸ਼
NEXT STORY