ਮੁੰਬਈ- ਪੰਜਾਬ ਕਿੰਗਜ਼ ਤੇ ਦਿੱਲੀ ਕੈਪੀਟਲਸ ਦੀ ਟੀਮ ਦੇ ਵਿਚਾਲੇ ਆਈ. ਪੀ. ਐੱਲ. ਦਾ 11ਵਾਂ ਮੁਕਾਬਲਾ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਪੰਜਾਬ ਦੀ ਟੀਮ ਦੇ ਕਪਤਾਨ ਤੇ ਸਲਾਮੀ ਬੱਲੇਬਾਜ਼ ਕੇ. ਐੱਲ. ਰਾਹੁਲ ਨੇ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਰਾਹੁਲ ਨੇ ਪਹਿਲਾਂ ਮਯੰਕ ਅਗਰਵਾਲ ਦੇ ਨਾਲ ਸੈਂਕੜੇ ਵਾਲੀ ਸਾਂਝੇਦਾਰੀ ਨਿਭਾਈ ਤੇ ਉਸਦੇ ਆਊਟ ਹੋਣ ਤੋਂ ਬਾਅਦ ਆਪਣਾ ਅਰਧ ਸੈਂਕੜਾ ਵੀ ਪੂਰਾ ਕੀਤਾ। ਇਸ ਦੇ ਨਾਲ ਹੀ ਕੇ. ਐੱਲ. ਰਾਹੁਲ ਨੇ ਆਪਣੇ ਨਾਂ ਇਕ ਵੱਡਾ ਰਿਕਾਰਡ ਦਰਜ ਕਰ ਲਿਆ ਹੈ।
ਦਿੱਲੀ ਕੈਪੀਟਲਸ ਵਿਰੁੱਧ ਰਾਹੁਲ ਨੇ 61 ਦੌੜਾਂ ਦੀ ਪਾਰੀ ਖੇਡੀ। ਇਸ ਪਾਰੀ 'ਚ ਉਨ੍ਹਾਂ ਨੇ 7 ਚੌਕੇ ਕੇ 2 ਛੱਕੇ ਲਗਾਏ ਪਰ ਰਾਹੁਲ ਦੀ ਇਹ ਪਾਰੀ ਹੌਲੀ ਰਹੀ। ਰਾਹੁਲ ਨੇ 61 ਦੌੜਾਂ ਬਣਾਉਣ ਦੇ ਲਈ 51 ਗੇਂਦਾਂ ਦਾ ਸਾਹਮਣਾ ਕੀਤਾ। ਉਹ ਆਈ. ਪੀ. ਐੱਲ. ਦੀ ਪਹਿਲੀ 75 ਪਾਰੀਆਂ 'ਚ ਸਭ ਤੋਂ ਜ਼ਿਆਦਾ ਅਰਧ ਸੈਂਕੜੇ ਲਗਾਉਣ ਵਾਲੇ ਖਿਡਾਰੀ ਬਣ ਗਏ ਹਨ। ਇਸ ਮਾਮਲੇ 'ਚ ਉਨ੍ਹਾਂ ਨੇ ਆਪਣੀ ਹੀ ਟੀਮ ਦੇ ਖਿਡਾਰੀ ਕ੍ਰਿਸ ਗੇਲ ਨੂੰ ਪਿੱਛੇ ਛੱਡ ਦਿੱਤਾ ਹੈ। ਗੇਲ ਦੇ ਨਾਂ ਆਈ. ਪੀ. ਐੱਲ. ਦੀ ਪਹਿਲੀ 75 ਪਾਰੀਆਂ 'ਚ 23 ਅਰਧ ਸੈਂਕੜੇ ਹਨ। ਦੇਖੋ ਰਿਕਾਰਡ-
ਇਹ ਖ਼ਬਰ ਪੜ੍ਹੋ- ਬਾਰਸੀਲੋਨਾ ਨੇ ਬਿਲਬਾਓ ਨੂੰ 4-0 ਨਾਲ ਹਰਾ ਕੇ ਕੋਪਾ ਡੇਲ ਰੇ ਟਰਾਫੀ ਜਿੱਤੀ
ਆਈ. ਪੀ. ਐੱਲ. ਦੀ ਪਹਿਲੀ 75 ਪਾਰੀਆਂ 'ਚ ਸਭ ਤੋਂ ਜ਼ਿਆਦਾ 50+ ਸਕੋਰ
24: ਕੇ. ਐੱਲ. ਰਾਹੁਲ
23: ਕ੍ਰਿਸ ਗੇਲ
21: ਮਾਰਸ਼
21: ਵਾਰਨਰ
18: ਰਹਾਣੇ
18: ਗੰਭੀਰ
ਇਹ ਖ਼ਬਰ ਪੜ੍ਹੋ- RCB ਦੀ ਟੀਮ ਨੇ ਰਚਿਆ ਇਤਿਹਾਸ, IPL 'ਚ ਪਹਿਲੀ ਵਾਰ ਜਿੱਤੇ ਲਗਾਤਾਰ ਤਿੰਨ ਮੈਚ
ਆਈ. ਪੀ. ਐੱਲ. ਦੀ ਪਹਿਲੀ 75 ਪਾਰੀਆਂ 'ਚ ਸਭ ਤੋਂ ਜ਼ਿਆਦਾ ਦੌੜਾਂ
3065: ਕ੍ਰਿਸ ਗੇਲ
2804: ਕੇ. ਐੱਲ. ਰਾਹੁਲ
2477 : ਐੱਸ ਮਾਰਸ਼ (69 ਪਾਰੀਆਂ)
2362: ਵਾਟਸਨ
2240: ਗੰਭੀਰ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
RCB ਦੀ ਟੀਮ ਨੇ ਰਚਿਆ ਇਤਿਹਾਸ, IPL 'ਚ ਪਹਿਲੀ ਵਾਰ ਜਿੱਤੇ ਲਗਾਤਾਰ ਤਿੰਨ ਮੈਚ
NEXT STORY