ਨਵੀਂ ਦਿੱਲੀ, (ਬਿਊਰੋ)— ਹਰਮਨਪ੍ਰੀਤ ਕੌਰ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਇਕ ਜਾਣਿਆ-ਪਛਾਣਿਆ ਨਾਂ ਹੈ। ਉਸ ਨੇ ਆਪਣੀ ਖੇਡ ਨਾਲ ਸਾਰਿਆਂ ਨੂੰ ਆਪਣਾ ਮੁਰੀਦ ਬਣਾ ਲਿਆ ਹੈ। ਇਸ ਧਾਕੜ ਕ੍ਰਿਕਟਰ ਦਾ ਜਨਮ 8 ਮਾਰਚ 1989 'ਚ ਪੰਜਾਬ ਦੇ ਮੋਗਾ 'ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਸਤਵਿੰਦਰ ਸਿੰਘ ਵੀ ਖਿਡਾਰੀ ਹੀ ਸਨ। ਹਰਮਨਪ੍ਰੀਤ ਕੌਰ ਟੀਮ ਇੰਡੀਆ ਦੇ ਸਾਬਕਾ ਧਮਾਕੇਦਾਰ ਬੱਲੇਬਾਜ਼ ਵਰਿੰਦਰ ਸਹਿਵਾਗ ਨੂੰ ਆਪਣੀ ਆਦਰਸ਼ ਮੰਨਦੀ ਹੈ ਅਤੇ ਉਨ੍ਹਾਂ ਦੇ 'ਗੇਂਦੇ ਵੇਖੋ, ਹਿੱਟ ਕਰੋ' ਦੇ ਫਾਰਮੂਲੇ ਦਾ ਇਸਤੇਮਾਲ ਕਰਦੀ ਹੈ। ਹਰਮਨਪ੍ਰੀਤ ਕੌਰ ਨੇ ਆਪਣਾ ਪਹਿਲਾ ਵਨਡੇ 2009 'ਚ ਖੇਡਿਆ। 2013 'ਚ ਇੰਗਲੈਂਡ ਦੇ ਵਿਰੁੱਧ ਵਰਲਡ ਕੱਪ ਮੈਚ 'ਚ ਸੈਂਕੜਾ ਜੜ ਕੇ ਉਨ੍ਹਾਂ ਨੇ ਮਹਿਲਾ ਕ੍ਰਿਕਟ 'ਚ ਆਪਣੀ ਛਾਪ ਛੱਡੀ ਸੀ।
ਸਾਲ 2017 'ਚ ਉਨ੍ਹਾਂ ਮਹਿਲਾ ਵਰਲਡ ਕੱਪ ਦੇ ਸੈਮੀਫਾਈਨਲ 'ਚ ਆਸਟਰੇਲੀਆ ਦੇ ਖਿਲਾਫ 115 ਗੇਂਦਾਂ 'ਚ 171 ਦੌੜਾਂ ਦੀ ਪਾਰੀ ਖੇਡੀ ਸੀ ਜਿਸ ਤੋਂ ਬਾਅਦ ਉਹ ਸਟਾਰ ਬਣ ਗਈ ਸੀ। ਸਾਲ 2013 'ਚ ਹਰਮਨਪ੍ਰੀਤ ਨੇ ਭਾਰਤੀ ਟੀਮ ਦੀ ਕਪਤਾਨੀ ਵੀ ਕੀਤੀ ਸੀ। ਇਸ ਦੌਰਾਨ ਬੰਗਲਾਦੇਸ਼ ਦੇ ਖਿਲਾਫ ਮਿਤਾਲੀ ਰਾਜ ਅਤੇ ਉਪਕਪਤਾਨ ਝੂਲਨ ਗੋਸਵਾਮੀ ਨੂੰ ਆਰਾਮ ਦਿੱਤਾ ਗਿਆ ਸੀ। ਇਸ ਤੋਂ ਬਾਅਦ ਸਾਲ 2016 'ਚ ਹਰਮਨਪ੍ਰੀਤ ਕੌਰ ਨੂੰ ਮਿਤਾਲੀ ਦੀ ਜਗ੍ਹਾ ਭਾਰਤੀ ਟੀਮ ਟੀ-20 ਟੀਮ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਮੱਧਕ੍ਰਮ ਦੀ ਧਮਾਕੇਦਾਰ ਬੱਲੇਬਾਜ਼ ਹਰਮਨਪ੍ਰੀਤ ਨੂੰ ਇਕੱਠਿਆਂ ਤਿੰਨ-ਤਿੰਨ ਬਿਗ ਬੈਸ਼ ਲੀਗ ਦੀਆਂ ਟੀਮਾਂ ਸਾਈਨ ਕਰਨਾ ਚਾਹੁੰਦੀਆਂ ਸਨ। ਹਾਲਾਂਕਿ ਉਨ੍ਹਾਂ ਨੇ ਸਿਡਨੀ ਥੰਡਰਸ ਨੂੰ ਚੁਣਿਆ। ਸਿਡਨੀ ਥੰਡਰਸ ਦੇ ਨਾਲ ਕਰਾਰ ਸਾਈਨ ਕਰਨ ਵਾਲੀ ਉਹ ਪਹਿਲੀ ਭਾਰਤੀ (ਮਹਿਲਾ ਜਾਂ ਪੁਰਸ਼) ਕ੍ਰਿਕਟਰ ਬਣੀ। ਹਰਮਨਪ੍ਰੀਤ ਕੌਰ ਪੰਜਾਬ 'ਚ ਡੀ.ਐੱਸ.ਪੀ. ਵੀ ਹੈ। ਇਕ ਮਾਰਚ 2018 ਨੂੰ ਉਨ੍ਹਾਂ ਨੇ ਪੰਜਾਬ ਪੁਲਸ ਜੁਆਇਨ ਕਰ ਲਈ ਸੀ। ਹਰਮਨਪ੍ਰੀਤ ਦੀ ਵਰਦੀ 'ਤੇ ਸਿਤਾਰੇ ਖ਼ੁਦ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਾਏ ਸਨ।
Women’s day 'ਤੇ ਕੋਹਲੀ ਦਾ ਆਪਣੇ ਪ੍ਰਸ਼ੰਸਕਾ ਲਈ ਖੂਬਸੂਰਤ ਸੰਦੇਸ਼, ਅਨੁਸ਼ਕਾ ਨੂੰ ਕੀਤਾ ਟੈਗ
NEXT STORY