ਜਲੰਧਰ– ਸ਼੍ਰੀਲੰਕਾ ਦੇ ਦਿੱਗਜ ਕ੍ਰਿਕੇਟਰ ਅਜੰਤਾ ਮੈਂਡਿਸ 34 ਸਾਲ ਦੇ ਹੋ ਗਏ ਹਨ। ਵਨ ਡੇਅ ਕ੍ਰਿਕੇਟ ’ਚ ਰਿਕਾਰਡ 19 ਮੈਂਟ ’ਚ 50 ਵਿਕਟਾਂ ਲੈ ਕੇ ਚਰਚਾ ’ਚ ਆਏ ਅਜੰਤਾ ਨੂੰ ‘ਕੈਰਮ ਬਾਲ’ ਦਾ ਜਨਮਦਾਤਾ ਮੰਨਿਆ ਜਾਂਦਾ ਹੈ। 2008 ’ਚ ਸ਼੍ਰੀਲੰਕਾ ਟੀਮ ਜਦੋਂ ਭਾਰਤ ਦੇ ਦੌਰੇ ’ਤੇ ਆਈਸੀ ਤਾਂ ਤਿੰਨ ਮੈਚਾਂ ਦੀ ਸੀਰੀਜ਼ ’ਚ ਅਜੰਤਾ ਨੇ ਭਾਰਤੀ ਬੱਲੇਬਾਜ਼ਾਂ ਨੂੰ ਆਪਣੀਆਂ ਉੰਗਲੀਆਂ ’ਤੇ ਨਚਾਇਆ ਸੀ। ਉਸ ਸੀਰੀਜ਼ ਦੇ ਤਿੰਨ ਮੈਚਾਂ ’ਚ ਅਜੰਤਾ ਨੇ 26 ਵਿਕਟਾਂ ਝਟਕੀਆਂ ਸਨ। ਉਨ੍ਹਾਂ ਦੀ ਬਾਲਿੰਗ ਦੇਖ ਕੇ ਖੁਦ ਸ਼੍ਰੀਲੰਕਾ ਦੇ ਦਿੱਗਜ ਸਪਿਨਰ ਮੁਰਲੀਧਰਨ ਨੇ ਕਿਹਾ ਕਿ ਇੰਨੀ ਉਮਰ ’ਚ ਤਾਂ ਉਹ ਵੀ ਇੰਨੇ ਟ੍ਰੈਂਡ ’ਚ ਨਹੀਂ ਸਨ। ਉਨ੍ਹਾਂ ਮੈਂਡਿਸ ਨੂੰ ਸ਼੍ਰੀਲੰਕਾਈ ਸਪਿਨਿੰਗ ਦਾ ਭਵਿੱਖ ਤਕ ਬੋਲ ਦਿੱਤਾ ਸੀ।
ਟੀਮ ਇੰਡੀਆ ਖਿਲਾਫ ਪ੍ਰਦਰਸ਼ਨ ਕਰਕੇ ਚਰਚਾ ’ਚ ਆਏ ਸਨ ਮੈਂਡਿਸ
ਅਜੰਤਾ ਮੈਂਡਿਸ ਨੂੰ ਪਹਿਲੀ ਪ੍ਰਸਿੱਧੀ 2008 ਦੇ ਭਾਰਤ ਦੌਰੇ ਦੌਰਾਨ ਮਿਲੀ ਸੀ। ਅਜੰਤਾ ਨੂੰ ਉਦੋਂ ਸ਼੍ਰੀਲੰਕਾ ਦੀ ਟੀਮ ’ਚ ਪਾਰਟ ਟਾਈਮ ਸਪਿਨਰ ਦੇ ਤੌਰ ’ਤੇ ਰੱਖਿਆ ਗਿਆ ਸੀ ਪਰ ਉਨ੍ਹਾਂ ਨੇ ਪਹਿਲੇ ਹੀ ਟੈਸਟ ’ਟ 8 ਵਿਕਟਾਂ ਲੈ ਕੇ ਸਾਰਿਆਂ ਦਾ ਧਿਆਨ ਆਪਣੇ ਵਲ ਖਿੱਚ ਲਿਆ। ਕੁਲ ਤਿੰਨੇ ਮੈਚਾਂ ਦੀ ਸੀਰੀਜ਼ ’ਚ ਮੈਂਡਿਸ ਨੇ 26 ਵਿਕਟਾਂ ਲਈਆਂ ਸਨ. ਜੋ ਕਿ ਡੈਬਿਊ ਕਰਨ ਵਾਲੇ ਕਿਸੇ ਵੀ ਬਾਲਰ ਲਈ ਸੀਰੀਜ਼ ’ਚ ਸਭ ਤੋਂ ਜ਼ਿਆਦਾ ਵਿਕਟਾਂ ਸਨ। ਮੈਂਡਿਸ ਨੇ ਸਹਿਵਾਗ ਨੂੰ ਛੱਡ ਕੇ ਬਾਕੀ ਸਾਰੇ ਬੱਲੇਬਾਜ਼ਾਂ ਨੂੰ ਉਸ ਸੀਰੀਜ਼ ’ਚ ਪਰੇਸ਼ਾਨ ਕਰਕੇ ਰੱਖਿਆ ਸੀ।
ਟੀ-20 ’ਚ ਦੋ ਵਾਰ ਲਈਆਂ 6-6 ਵਿਕਟਾਂ
ਮੈਂਡਿਸ ਟੀ-20 ਕ੍ਰਿਕੇਟ ’ਚ ਸੰਭਾਵਿਤ: ਅਜਿਹੇ ਪਹਿਲੇ ਗੇਂਦਬਾਜ਼ ਹਨ ਜੋ ਦੋ ਮੈਚਾਂ ’ਚ 6-6 ਵਿਕਟਾਂ ਕੱਢਣ ਦਾ ਰਿਕਾਰਡ ਆਪਣੇ ਨਾਂ ਕਰ ਚੁੱਕੇ ਹਨ। ਮੈਂਡਿਸ ਨੇ ਅਗਸਤ 2011 ’ਚ ਪਹਿਲਾਂ ਆਸਟ੍ਰੇਲੀਆ ਖਿਲਾਫ 16 ਦੌੜਾਂ ਦੇ ਕੇ 6 ਵਿਕਟਾਂ ਲਈਆਂ ਤਾਂ ਸਤੰਬਰ 2012 ’ਚ ਜ਼ਿੰਬਾਬਵੇ ਖਿਲਾਫ ਉਨ੍ਹਾਂ ਸਿਰਫ 8 ਦੌੜਾਂ ਦੇ ਕੇ 6 ਵਿਕਟਾਂ ਲੈਣ ਦਾ ਕਾਰਨਾਮਾ ਦੁਬਾਰਾ ਕਰ ਦਿਖਾਇਆ।
2009 ਦੇ ਲਾਹੌਰ ਅਟੈਕ ’ਚ ਜ਼ਖਮੀ ਹੋਏ ਸਨ ਅਜੰਤਾ
3 ਮਾਰਚ 2009 ਨੂੰ ਸ਼੍ਰੀਲੰਕਾ ਅਤੇ ਪਾਕਿਸਤਾਨ ਵਿਚਕਾਰ ਦੂਜੇ ਟੈਸਟ ਮੈਚ ਦੇ ਤੀਜੇ ਦਿਨ ਦੀ ਖੇਡ ਲਈ ਜਦੋਂ ਸ਼੍ਰੀਲੰਕਾਈ ਟੀਮ ਲਾਹੌਰ ਦੇ ਗੱਦਾਫੀ ਸਟੇਡੀਅਮ ਵਲ ਬੱਸ ’ਚ ਜਾ ਰਹੀ ਸੀ ਤਾਂ ਕੁਝ ਨਕਾਬਪੋਸ਼ ਬੰਦੂਕਧਾਰੀਆਂ ਨੇ ਗੋਲੀਬਾਰੀ ਕਰ ਦਿੱਤੀ ਸੀ। ਇਸ ਘਟਨਾ ’ਚ ਮੈਂਡਿੰਸ ਸਮੇਤ 7 ਸ਼੍ਰੀਲੰਕਾਈ ਕ੍ਰਿਕੇਟਰਾਂ ਨੂੰ ਸੱਟਾਂ ਲੱਗੀਆਂ ਸਨ। ਉਸ ਹਮਲੇ ’ਚ ਬੱਸ ਦੀ ਸੁਰੱਖਿਆ ’ਚ ਲੱਗੇ 5 ਪੁਲਸ ਕਰਮਚਾਰੀ ਵੀ ਮਾਰੇ ਗਏ ਸਨ।
ਬੋਨਸ ’ਚ : ਅਜੰਤਾ ਮੈਂਡਿਸ ਦਾ ਟੈਸਟ ਕ੍ਰਿਕੇਟ ’ਚ 6/117, ਵਨ ਡੇਅ ’ਚ 6/13 ਤਾਂ ਟੀ-20 ’ਚ 6/8 ਦਾ ਸਭ ਤੋਂ ਵਧੀਆ ਗੇਂਦਬਾਜ਼ੀ ਕਰਨ ਦਾ ਪ੍ਰਦਰਸ਼ਨ ਦਰਜ਼ ਹੈ।
IND v SA: ਇਸ ਵੱਡੇ ਕਾਰਨਾਮੇ ’ਤੇ ਕੋਹਲੀ ਦੀ ਹੋਵੇਗੀ ਨਜ਼ਰ, ਮੈਚ ’ਚ ਬਣ ਸਕਦੇ ਹਨ ਇਹ ਰਿਕਾਰਡ
NEXT STORY