ਜਲੰਧਰ : ਕੋਰੋਨਾ ਦੇ ਕਾਰਣ ਲਾਕਡਾਊਨ ’ਚ ਜਦੋਂ ਦੁਨੀਆ ਘਰ ’ਚ ਬੈਠੀ ਸੀ ਤਾਂ ਖੇਡਾਂ ਨੇ ਉਨ੍ਹਾਂ ਨੂੰ ਇਨਸਾਨੀਅਤ ਦੇ ਨਾਤੇ ‘ਬਲੈਕ ਲਾਈਵਸ ਮੈਟਰ’ ਮੁਹਿੰਮ ਲਈ ਸੜਕਾਂ ’ਤੇ ਲਿਆ ਖੜ੍ਹਾ ਕੀਤਾ। ਦੁਨੀਆ ਦੀ ਹਰ ਖੇਡ ਵਿਚ ਨਸਲੀ ਹਿੰਸਾ ਦਾ ਵਿਰੋਧ ਹੋਇਆ। ਰੀਤ ਅਨੁਸਾਰ-ਖੇਡਾਂ ਇਕ ਵਾਰ ਫਿਰ ਤੋਂ ¬ਕ੍ਰਾਂਤੀ ਦੇ ਮਾਰਗ ਖੋਲ੍ਹਦੀਆਂ ਦਿਸ ਰਹੀਆਂ ਹਨ...
ਇਹ ਵੀ ਪੜ੍ਹੋ: ਸਾਲ 2020 ’ਚ ਇਨ੍ਹਾਂ ਦਿੱਗਜ ਖਿਡਾਰੀਆਂ ਨੇ ਕ੍ਰਿਕਟ ਨੂੰ ਕਿਹਾ ਅਲਵਿਦਾ
2020 ਵਿਚ ਖੇਡਾਂ ਨੇ ਇਕ ਵਾਰ ਫਿਰ ਨਵੀਂ ਕ੍ਰਾਂਤੀ ਨੂੰ ਜਨਮ ਦਿੱਤਾ। ਇਸ ਵਾਰ ਵਿਰੋਧ ਹੈ ਸ਼ ਵੇਤ ਲੋਕਾਂ ਵਲੋਂ ਹਥਿਆਰ ਦੇ ਤੌਰ ’ਤੇ ਇਸਤੇਮਾਲ ਕੀਤੀ ਜਾ ਰਹੀ ਨਸਲੀ ਹਿੰਸਾ ਦਾ। ਇਹ ਵਿਰੋਧ ਉਦੋਂ ਸ਼ੁਰੂ ਹੋਇਆ ਜਦੋਂ ਦੁਨੀਆ ਭਰ ਦੀਆਂ ਖੇਡ ਇੰਡਸਟਰੀਆਂ ਕੋਰੋਨਾ ਵਾਇਰਸ ਕਾਰਣ ਸਭ ਤੋਂ ਵੱਧ ਨੁਕਸਾਨ ਚੁੱਕ ਰਹੀਆਂ ਸਨ। 756 ਬਿਲੀਅਨ ਯੂ. ਐੱਸ. ਡਾਲਰ ਦੀ ਗਲੋਬਲ ਵੈਲਿਊ ਵਾਲੀ ਇਸ ਇੰਡਸਟਰੀ ਨੇ ਦੁਨੀਆ ਭਰ ਵਿਚ ਹੋਰਨਾਂ ਖੇਤਰਾਂ ਤੋਂ ਕਿਤੇ ਵੱਧ ਨੁਕਸਾਨ ਚੁੱਕਿਆ ਪਰ ਬਾਵਜੂਦ ਇਸਦੇ ਵਿਰੋਧ ਕਰਨ ਤੇ ਸਮਾਜਿਕ ਹਿੱਤਾਂ ਨੂੰ ਅੱਗੇ ਰੱਖਣ ਲਈ ਇਸ ਇੰਡਸਟਰੀ ਨਾਲ ਜੁੜੇ ਲੋਕ ਹੀ ਸਭ ਤੋਂ ਪਹਿਲਾਂ ਅੱਗੇ ਆਏ।
ਇਹ ਵੀ ਪੜ੍ਹੋ: ਮੁਕੇਸ਼ ਅੰਬਾਨੀ ਹੁਣ ਨਹੀਂ ਰਹੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ, ਇਹ ਕਾਰੋਬਾਰੀ ਨਿਕਲਿਆ ਅੱਗੇ
ਅਜਿਹੇ ਸਮੇਂ ਵਿਚ ਜਦੋਂ ਦੁਨੀਆ ਦੇ ਹੋਰ ਲੋਕ ਕੋਰੋਨਾ ਵਾਇਰਸ ਤੋਂ ਬਚਣ ਲਈ ਘਰਾਂ ਵਿਚ ਬੈਠੇ ਸਨ ਤਾਂ ਖਿਡਾਰੀਆਂ ਨੇ ਹੀ ਇਸ ਸਾਲ ਇਤਿਹਾਸਕ ਮੁਹਿੰਮ ਛੇੜੀ। ਇਹ ਮੁਹਿੰਮ ਇੰਨਾ ਰੰਗ ਫੜ ਗਈ ਕਿ ਦੁਨੀਆ ਭਰ ਵਿਚ ਨਸਲਵਾਦ ਵਿਰੁੱਧ ਇਕਸੁਰ ਵਿਚ ਆਵਾਜ਼ ਗੂੰਜੀ। ਫੁੱਟਬਾਲ, ਟੈਨਿਸ, ਰਗਬੀ, ਬਾਸਕਟਬਾਲ, ਕ੍ਰਿਕਟ, ਗੋਲਫ, ਫਾਰਮੂਲਾ-1, ਐਥਲੈਟਿਕਸ ਪ੍ਰਤੀਯੋਗਿਤਾਵਾਂ ਦੇ ਸਿਤਾਰਿਆਂ ਨੇ ਇਕਜੁੱਟ ਹੋ ਕੇ ਅਸ਼ਵੇਤ ਲੋਕਾਂ ਦਾ ਸਮਰਥਨ ਕੀਤਾ। ਖਿਡਾਰੀ ਇਸ ਲਈ ਜਾਣੇ ਵੀ ਜਾਂਦੇ ਹਨ।
ਇਹ ਵੀ ਪੜ੍ਹੋ: Bye Bye 2020: ਕ੍ਰਿਕਟ ਦੀਆਂ ਉਹ 5 ਵੱਡੀਆਂ ਕੰਟਰੋਵਰਸੀਆਂ ਜਿਨ੍ਹਾਂ ਨੇ ਖੇਡ ਜਗਤ ਦਾ ਧਿਆਨ ਆਪਣੇ ਵੱਲ ਖਿੱਚਿਆ
ਵਿਸ਼ਵ ਪੱਧਰੀ ਮੂਵਮੈਂਟ ਬਣੀ ਖੇਡਾਂ ਦੀ ਵਜ੍ਹਾ ਨਾਲ
ਜਨਤਕ ਮੁੱਦੇ ਅਕਸਰ ਖੇਡਾਂ ਤੋਂ ਹੀ ਉਠਦੇ ਹਨ। ਅਮਰੀਕੀ ਖੇਡ ਇੰਡਸਟਰੀ ਉਂਝ ਵੀ 100 ਬਿਲੀਅਨ ਡਾਲਰ ਤੋਂ ਵੱਧ ਦੀ ਹੈ। ਇੱਥੇ ਇਸ ਨਾਲ ਜੁੜੀਆਂ 3 ਬਿਲੀਅਨ ਨੌਕਰੀਆਂ ਹਨ। ਅਜਿਹੇ ਵਿਚ ਖੇਡਾਂ ਨਾਲ ਜੁੜੇ ਲੋਕ ਜਲਦੀ ਧਿਆਨ ਖਿੱਚ ਲੈਂਦੇ ਹਨ। ਭਾਰਤ ਵਿਚ ਆਈ. ਪੀ. ਐੱਲ. ਦੇ ਕਾਰਣ ਲੋਕਾਂ ਤੱਕ ਪਹੁੰਚ ਹੋਰ ਡੂੰਘੀ ਹੈ। ਵੱਡੇ ਟੂਰਨਾਮੈਂਟ ਦੀ ਵਿਊਰਸ਼ਿਪ ਬਹੁਤ ਜ਼ਿਆਦਾ ਹੈ। ਲਗਭਗ ਸਾਰੇ ਟੂਰਨਾਮੈਂਟਾਂ ਵਿਚ ਬੀ. ਐੱਲ. ਐੱਮ. ਦੇ ਸਮਰਥਨ ਵਿਚ ਪ੍ਰਦਰਸ਼ਨ ਹੋਏ।
ਇਹ ਵੀ ਪੜ੍ਹੋ: ਟੋਕੀਓ ਓਲੰਪਿਕ : ਇਤਿਹਾਸ ’ਚ ਪਹਿਲੀ ਵਾਰ ਇਲੈਕਟ੍ਰਾਨਿਕ ਕਚਰੇ ਨਾਲ ਬਣੇ ਮੈਡਲ
ਦੇਖੋ ਵੱਡੇ ਟੂਰਨਾਮੈਂਟਾਂ ਦੀ ਵਿਊਰਸ਼ਿਪ-
- ਟੂਰ ਡੀ ਫਰਾਂਸ :3.5 ਬਿਲੀਅਨ
- ਵਰਲਡ ਕੱਪ ਸਾਕਰ : 3.3 ਬਿਲੀਅਨ
- ਕ੍ਰਿਕਟ ਵਰਲਡ ਕੱਪ : 2.6 ਬਿਲੀਅਨ
- ਸੁਪਰ ਬਾਓਲ : 102 ਮਿਲੀਅਨ
- ਐੱਨ. ਬੀ. ਏ. ਫਾਈਨਲਸ : 18.5 ਮਿਲੀਅਨ
- ਵਿੰਬਲਡਨ : 3.3 ਮਿਲੀਅਨ
ਇਸਦੇ ਕਾਰਣ ਤੇਜ਼ ਹੋਈ ਮੁਹਿੰਮ
ਕੌਲਿਨ ਕਾਪਰਨਿਕ ਨੇ ਅਫਰੀਕੀ ਲੋਕਾਂ ਦੇ ਨਾਲ ਹੁੰਦੇ ਪੁਲਸ ਅੱਤਿਆਚਾਰ ਵਿਰੁੱਧ ਸੁਪਰ ਬਾਓਲ ਵਿਚ ਗੋਢਿਆਂ ’ਤੇ ਬੈਠ ਕੇ ਵਿਰੋਧ ਕੀਤਾ ਸੀ। ਕਾਪਰਨਿਕ ਨੂੰ ਜਦੋਂ ਉਸਦੀ ਟੀਮ ਸੈਨ ਫ੍ਰਾਂਸਿਸਕੋ 49 ਈਯਰਸ ਨੇ ਟੀਮ ਤੋਂ ਕੱਢਿਆ ਤਾਂ ਇਹ ਮਾਮਲਾ ਵਿਸ਼ਵ ਭਰ ਵਿਚ ਵੱਡਾ ਰੂਪ ਧਾਰਨ ਕਰ ਗਿਆ।
ਕ੍ਰਿਕਟ
ਹਾਰਦਿਕ ਨੇ ਆਈ.ਬੀ.ਐਲ. ਵਿਚ ਬੀ.ਐਮ.ਐਲ. ਨੂੰ ਸਪੋਰਟ ਕੀਤਾ
ਟੈਨਿਸ
ਐਂਡੀ ਮਰੇ ਨੇ ‘ਟੇਕ ਏ ਨੀ’ ਕਰਕੇ ਵਿਰੋਧ ਜਤਾਇਆ
ਫੁੱਟਬਾਲ
ਸਾਰੀਆਂ ਪ੍ਰਮੁੱਖ ਲੀਗਾਂ ਵਿਚ ਹੋਇਆ ਵਿਰੋਧ
390 ਮਿਲੀਅਨ ਟਵੀਟ ਹੋਏ ਸਨ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ। ਇਸ ਨੇ ਖੇਡ ਹਸਤੀਆਂ ਨੂੰ ਮੁਹਿੰਮ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਉਣ ਵਿਚ ਮਦਦ ਕੀਤੀ...
ਫਾਰਮੁਲਾ-1
ਚੈਂਪੀਅਨ ਲੂਈਸ ਹੈਮਿਲਟਨ ਵੀ ਬੀ.ਐਲ.ਐਮ. ਦੇ ਸਮਰਥਨ ਵਿਚ ਆਇਆ। ਟੇਕ ਏ ਟੀ ਕੀਤਾ।
ਡਬਲਯੂ.-ਡਬਲਯੂ.ਈ.
ਰੈਸਲਰ ਨਿਊ ਡੇ ਦੀ ਪੂਰੀ ਟੀਮ ਨੇ ‘ਟੇਕ ਏ ਨੀ’ ਨਾਲ ਵਿਰੋਧ ਜਤਾਇਆ।
ਐਨ.ਬੀ.ਏ.
ਖਿਡਾਰੀ ਬੀ.ਐਲ.ਐਮ. ਦੀ ਟੀ-ਸ਼ਰਟ ਪਾ ਕੇ ਉਤਰੇ।
ਆਈਸ ਹਾਕੀ
ਹਰ ਖੇਡ ਤੋਂ ਪਹਿਲਾਂ ਸ਼ਰਧਾਂਜਲੀ
ਟੈਨਿਸ
ਓਸਾਕਾ ਨੇ ਨਸਲਵਾਦ ਵਿਚ ਮਾਰੇ ਗਏ ਲੋਕਾਂ ਦੀ ਆਵਾਜ਼ ਚੁੱਕੀ।
ਆਸਟਰੇਲੀਆ ਦਾ ਵਿਰੋਧ
ਆਸਟਰੇਲੀਆ ਕ੍ਰਿਕਟ ਟੀਮ ਵੱਲੋਂ ਮੈਚ ਤੋਂ ਪਹਿਲਾ ‘ਟੇਕ ਏ ਨੀ’ ਨਾ ਕਰਨ ਦੇ ਫ਼ੈਸਲੇ ਦਾ ਦੁਨੀਆ ਭਰ ਵਿਚ ਵਿਰੋਧ ਹੋਇਆ। ਵਿੰਡੀਜ਼ ਕ੍ਰਿਕਟਰ ਮਾਈਕਲ ਹੋਲਡਿੰਗ ਇਸ ਤੋਂ ਕਾਫ਼ੀ ਨਾਰਾਜ਼ ਦਿਸੇ।
ਚੈਂਪੀਅਨ ਲੀਗ ਵਿਚ ਵਿਰੋਧ
ਪੈਰਿਸ ਸੈਂਟ ਜਰਮਨ ਅਰਥਾਤ ਪੀ.ਐਸ.ਜੀ. ਟੀਮ ਇੰਸਤਾਬੁਲ ਬਾਸਾਕੇਸ਼ਿਰ ਵਿਰੁੱਧ ਖੇਡ ਰਹੀ ਸੀ ਉਦੋਂ ਵੇਬੋ ਨੇ ਫੋਰਬ ਆਫੀਸ਼ੀਅਲ ਕੋਲਟਸਕੂ ਤੋਂ ਪੁੱਛਿਆ - ਤੁਸੀਂ ‘ਨੀਗ੍ਰੋ’ ਕਿਸ ਨੂੰ ਕਿਹਾ। ਇਸ ਨੂੰ ਲੈ ਕੇ ਕਾਫ਼ੀ ਵਿਵਾਦ ਹੋਇਆ।
ਇਹ ਵੀ ਪੜ੍ਹੋ : ਸਾਲ 2021 ’ਚ ਇੰਨੇ ਦਿਨ ਬੰਦ ਰਹਿਣਗੇ ਬੈਂਕ, RBI ਨੇ ਜਾਰੀ ਕੀਤਾ ਕੈਲੰਡਰ, ਵੇਖੋ ਪੂਰੀ ਲਿਸਟ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
Year Ender 2020 : ਕੋਵਿਡ-19 ਕਾਰਨ ਟਲ ਗਏ ਇਹ ਸਭ ਤੋਂ ਵੱਡੇ ਖੇਡ ਟੂਰਨਾਮੈਂਟ
NEXT STORY