ਬਾਰਬਾਡੋਸ- ਸੀਮਿਤ ਓਵਰਾਂ ਦੇ ਕਪਤਾਨ ਇਓਨ ਮੋਰਗਨ ਨੇ ਹਾਲ 'ਚ ਏਸ਼ੇਜ਼ ਸੀਰੀਜ਼ 'ਚ ਹਾਰ ਲਈ 'ਦਿ ਹੰਡ੍ਰੇਡ' ਨੂੰ ਜ਼ਿੰਮੇਵਾਰ ਠਹਿਰਾਉਣਾ 'ਹਾਸੋਹੀਣਾ' ਦੱਸਿਆ ਤੇ ਉਨ੍ਹਾਂ ਨੇ ਕਿਹਾ ਕਿ ਟੈਸਟ ਕ੍ਰਿਕਟ ਹਮੇਸ਼ਾ ਤੋਂ 'ਤਰਜੀਹ' ਰਹੀ ਹੈ।' ਇੰਗਲੈਂਡ ਦੀ ਟੈਸਟ ਟੀਮ ਨੂੰ ਏਸ਼ੇ਼ਜ਼ ਸੀਰੀਜ਼ 'ਚ ਪਿਛਲੇ ਹਫਤੇ ਆਸਟਰੇਲੀਆ ਤੋਂ 0-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮੇਜ਼ਬਾਨਾਂ ਨੇ ਉਨ੍ਹਾਂ ਨੂੰ ਚਾਰੇ ਮੈਚਾਂ 'ਚ ਬੁਰੀ ਤਰ੍ਹਾਂ ਹਰਾਇਆ ਜਦਕਿ ਰੂਟ ਦੀ ਅਗਵਾਈ ਵਾਲੀ ਟੀਮ ਸਿਰਫ਼ ਦੂਜੇ ਟੈਸਟ 'ਚ ਡਰਾਅ ਖੇਡ ਸਕੀ।
ਮੋਰਗਨ ਦੀ ਇਹ ਟਿੱਪਣੀ ਟੈਸਟ ਕਪਤਾਨ ਰੂਟ ਦੇ ਏਸ਼ੇ਼ਜ਼ ਹਾਰ ਦੇ ਬਾਅਦ ਈ. ਸੀ .ਬੀ. (ਇੰਗਲੈਂਡ ਤੇ ਵੇਲਸ ਕ੍ਰਿਕਟ ਬੋਰਡ) ਨੂੰ ਉਨ੍ਹਾਂ ਦੀ ਟੀਮ ਨੂੰ 'ਤਰਜੀਹ' ਦੇਣ ਦੀ ਬੇਨਤੀ ਦੇ ਬਾਅਦ ਆਈ ਹੈ ਜਿਸ ਤੋਂ ਉਨ੍ਹਾਂ ਦਾ ਮਤਲਬ ਹੈ ਕਿ 2015 ਦੇ ਬਾਅਦ ਸੀਮਿਤ ਓਵਰ ਦੇ ਕ੍ਰਿਕਟ 'ਤੇ ਜ਼ਿਆਦਾ ਹੀ ਧਿਆਨ ਦਿੱਤਾ ਗਿਆ ਹੈ। ਮੋਰਗਨ ਨੇ ਕਿਹਾ ਕਿ ਜੋ ਲੋਕ ਇਸ ਨੂੰ ਇਕ ਬਹਾਨਾ ਬਣਾ ਰਹੇ ਹਨ, ਉਹ ਕ੍ਰਿਕਟ ਨਹੀਂ ਦੇਖਣ।
ਉਨ੍ਹਾਂ ਕਿਹਾ ਕਿ ਟੈਸਟ ਮੈਚ ਕ੍ਰਿਕਟ ਹਮੇਸ਼ਾ ਹੀ ਤਰਜੀਹ ਰਿਹਾ ਹੈ। ਇਹ ਫਾਰਮੈਟ ਸਾਡੇ ਐਲੀਟ ਖਿਡਾਰੀਆਂ ਲਈ ਹੈ। ਯਕੀਨੀ ਤੌਰ 'ਤੇ ਏਸ਼ੇਜ਼ ਦੇ ਦੌਰਾਨ ਆਸਟਰੇਲੀਆ 'ਚ ਕਈ ਵਾਰ ਕਾਫੀ ਮੁਸ਼ਕਲਾਂ ਆਈਆਂ, ਪਰ ਇਹ ਹਮੇਸ਼ਾ ਹੀ ਆਉਂਦੀ ਹੈ। ਅਸੀਂ ਪਿਛਲੀ ਦੋ ਸੀਰੀਜ਼ 0-4 ਨਾਲ ਹਾਰੇ ਹਾਂ। ਰੂਟ ਨੇ ਘਰੇਲੂ ਢਾਂਚੇ 'ਚ 'ਦਿ ਹੰਡ੍ਰੇਡ' (ਈ. ਸੀ. ਬੀ. ਦੀ 100 ਗੇਂਦ ਦੇ ਕ੍ਰਿਕਟ ਟੂਰਨਾਮੈਂਟ ਦੀ ਪੇਸ਼ੇਵਰ ਫ੍ਰੈਂਚਾਈਜ਼ੀ) ਦੇ ਸਮੇਂ 'ਚ ਬਦਲਾਅ ਤੇ ਲਾਲ ਗੇਂਦ ਦੇ ਵੱਧ ਮੈਚਾਂ ਦੇ ਆਯੋਜਨ ਲਈ ਕਿਹਾ ਹੈ। ਮੋਰਗਨ ਨੇ ਕਿਹਾ ਕਿ 'ਦਿ ਹੰਡ੍ਰੇਡ' 'ਤੇ ਉਂਗਲ ਚੁਕਣਾ ਹਾਸੋਹੀਣਾ ਹੈ। 'ਦਿ ਹੰਡ੍ਰੇਡ' ਨੂੰ ਸ਼ਾਨਦਾਰ ਸਫਲਤਾ ਮਿਲੀ ਹੈ।
ਨਿਊਜ਼ੀਲੈਂਡ ਦਾ ਆਸਟਰੇਲੀਆ ਦਾ ਦੌਰਾ ਮੁਲਤਵੀ, ਨਵੀਆਂ ਤਾਰੀਖ਼ਾਂ ਨੂੰ ਲੈ ਕੇ ਚਰਚਾ ਜਾਰੀ
NEXT STORY