ਤਿਰੂਆਨੰਤਪੁਰਮ— ਬੋਰਡ ਪ੍ਰੈਜ਼ੀਡੈਂਟ ਇਲੈਵਨ ਨੇ ਸੋਮਵਾਰ ਨੂੰ ਇੱਥੇ ਇੰਗਲੈਂਡ ਲਾਇਨਜ਼ ਨੂੰ 2 ਦਿਨਾ ਅਭਿਆਸ ਕ੍ਰਿਕਟ ਮੈਚ ਵਿਚ 152 ਦੌੜਾਂ ਨਾਲ ਕਰਾਰੀ ਹਾਰ ਦਿੱਤੀ। ਲਾਇਨਜ਼ ਸਾਹਮਣੇ ਮੈਚ ਦੇ ਦੂਜੇ ਤੇ ਆਖਰੀ ਦਿਨ ਜਿੱਤ ਲਈ 235 ਦੌੜਾਂ ਦਾ ਟੀਚਾ ਸੀ ਪਰ ਉਸਦੀ ਟੀਮ ਨਿਰਧਾਰਿਤ 30 ਓਵਰਾਂ ਵਿਚ ਦੋ ਵਿਕਟਾਂ 'ਤੇ 83 ਦੌੜਾਂ ਬਣਾ ਸਕੀ। ਬੋਰਡ ਪ੍ਰੈਜ਼ੀਡੈਂਟ ਇਲੈਵਨ ਨੇ ਆਪਣੀ ਦੂਜੀ ਪਾਰੀ ਵਿਚ 59.3 ਓਵਰਾਂ ਵਿਚ 6 ਵਿਕਟਾਂ 'ਤੇ 246 ਦੌੜਾਂ ਬਣਾਈਆਂ।
ਇੰਗਲੈਂਡ ਲਾਇਨਜ਼ ਨੇ ਇਸ ਤੋਂ ਪਹਿਲਾਂ ਆਪਣੀ ਪਹਿਲੀ ਪਾਰੀ 60 ਓਵਰਾਂ ਵਿਚ 145 ਦੌੜਾਂ ਬਣਾ ਕੇ ਖਤਮ ਐਲਾਨ ਕੀਤੀ ਸੀ, ਜਿਸ ਦੇ ਜਵਾਬ ਵਿਚ ਬੋਰਡ ਨੇ 30 ਓਵਰਾਂ ਵਿਚ 5 ਵਿਕਟਾਂ 'ਤੇ 134 ਦੌੜਾਂ ਬਣਾਈਆਂ ਸਨ।
ਜੂਨੀਅਰ ਰਾਸ਼ਟਰੀ ਕੁਸ਼ਤੀ 'ਚ ਹਰਿਆਣਾ ਦੀ ਕਲੀਨ ਸਵੀਪ
NEXT STORY