ਬਰਲਿਨ— ਇਰਲਿਗ ਹਾਲੈਂਡ ਤੇ ਜਾਦੋਨ ਸਾਂਚੋ ਦੋ ਦੋ-ਦੋ ਗੋਲ ਦੀ ਮਦਦ ਨਾਲ ਬੋਰੂਸੀਆ ਡੋਰਟਮੰਡ ਨੇ ਲਿਪਜਿਗ ਨੂੰ 4-1 ਨਾਲ ਹਰਾ ਕੇ ਜਰਮਨ ਕੱਪ ਫ਼ੁੱਟਬਾਲ ਟੂਰਨਾਮੈਂਟ ਦਾ ਖ਼ਿਤਾਬ ਜਿੱਤਿਆ। ਕਪਤਾਨ ਮਾਰਕੋ ਰਿਊਸ ਨੇ ਸਾਰੇ ਚਾਰ ਗੋਲ ’ਚ ਮਦਦ ਕੀਤੀ ਜਿਸ ਨਾਲ ਡੋਰਟਮੰਡ ਨੇ ਪੰਜਵੀਂ ਵਾਰ ਖ਼ਿਤਾਬ ਆਪਣੇ ਨਾਂ ਕੀਤਾ। ਉਸ ਨੇ ਲਿਪਜਿਗ ਦੀ ਪਹਿਲੇ ਖ਼ਿਤਾਬ ਦੀ ਉਮੀਦ ਨੂੰ ਪੂਰਾ ਨਾ ਹੋਣ ਦਿੱਤਾ।
ਹਾਲੈਂਡ ਨੇ ਮਾਸਪੇਸ਼ੀਆਂ ’ਚ ਖਿਚਾਅ ਤੋਂ ਉੱਭਰਨ ਦੇ ਬਾਅਦ ਲਗਭਗ ਤਿੰਨ ਹਫ਼ਤੇ ’ਚ ਆਪਣਾ ਪਹਿਲਾ ਮੈਚ ਖੇਡਿਆ ਪਰ ਉਹ ਸਾਂਚੋ ਸਨ ਜਿਨ੍ਹਾਂ ਨੇ ਪੰਜਵੇਂ ਮਿੰਟ ’ਚ ਡੋਰਟਮੰਡ ਨੂੰ ਬੜ੍ਹਤ ਦਿਵਾਈ। ਹਾਲੈਂਡ ਨੇ 28ਵੇਂ ਮਿੰਟ ’ਚ ਦੂਜਾ ਗੋਲ ਕੀਤਾ ਜਦਕਿ ਸਾਂਚੋ ਨੇ ਹਾਫ਼ ਟਾਈਮ ਤੋਂ ਪਹਿਲਾਂ ਸਕੋਰ 3-0 ਕਰ ਦਿੱਤਾ। ਲਿਪਜਿੰਗ ਵੱਲੋਂ ਡੈਨੀ ਓਲਮਾ ਨੇ 71ਵੇਂ ਮਿੰਟ ’ਚ ਗੋਲ ਕੀਤਾ ਜਦਕਿ ਹਾਲੈਂਡ ਨੇ 87ਵੇਂ ਮਿੰਟ ’ਚ ਗੋਲ ਕਰਕੇ ਡੋਰਟਮੰਡ ਦੀ ਵੱਡੀ ਜਿੱਤ ਯਕੀਨੀ ਕੀਤੀ। ਡੋਰਟਮੰਡ ਨੇ ਇਸ ਤੋਂ ਪਹਿਲਾਂ 1965, 1989, 2012 ਤੇ 2017 ’ਚ ਖ਼ਿਤਾਬ ਜਿੱਤਿਆ ਸੀ।
ਭੁਵਨੇਸ਼ਵਰ ਕੁਮਾਰ ਹੁਣ ਨਹੀਂ ਖੇਡਣਾ ਚਾਹੁੰਦੇ ਟੈਸਟ ਕ੍ਰਿਕਟ, ਸਾਹਮਣੇ ਆਈ ਵੱਡੀ ਵਜ੍ਹਾ!
NEXT STORY