ਸਪੋਰਟਸ ਡੈਸਕ— ਵਰਲਡ ਕੱਪ ਦੇ ਫਾਈਨਲ 'ਚ ਬਰਾਬਰੀ ਦੀ ਟੱਕਰ ਦੇ ਬਾਵਜੂਦ ਬਾਊਂਡਰੀ ਦੀ ਗਿਣਤੀ ਦੇ ਅਧਾਰ 'ਤੇ ਵਰਲਡ ਕੱਪ ਤੋਂ ਵਾਂਝੇ ਰਹਿ ਜਾਣ ਦਾ ਗਮ ਨਿਊਜ਼ੀਲੈਂਡ ਦੇ ਖਿਡਾਰੀਆਂ ਲਈ ਭੁੱਲਾ ਪਾਉਣਾ ਸੌਖਾ ਨਹੀਂ ਹੈ ਤੇ ਸਭ ਆਪਣੇ ਆਪਣੇ ਤਰੀਕੇ ਨਾਲ ਇਸ ਤੋਂ ਉੱਬਰਣ ਦੀ ਕੋਸ਼ਿਸ਼ 'ਚ ਹਨ। ਇਨ੍ਹਾਂ 'ਚੋਂ ਇਕ ਤੇਜ਼ ਗੇਂਦਬਾਜ਼ ਟਰੇਂਟ ਬੋਲਟ ਆਪਣੇ ਪਾਲਤੂ ਕੁੱਤੇ ਦੇ ਨਾਲ ਸਮੁੰਦਰ ਕੰਡੇ ਸੈਰ ਕਰ ਦਿਲ ਹਲਕਾ ਕਰਣਗੇ।
ਵਰਲਡ ਕੱਪ 'ਚ 17 ਵਿਕਟਾਂ ਲੈਣ ਵਾਲੇ ਬੋਲਟ ਇਨ੍ਹਾਂ ਸਵਾਲਾਂ ਨਾਲ ਆਪਣੇ ਦੇਸ਼ ਪਰਤੇ ਹਨ ਕਿ ਲਗਾਤਾਰ ਦੂਜਾ ਵਰਲਡ ਕੱਪ ਫਾਈਨਲ ਹਾਰਨ ਦੇ ਦੁੱਖ ਨਾਲ ਉਹ ਕਿਵੇਂ ਉਬਰਣਗੇ। ਬੋਲਟ ਨੇ ਕਿਹਾ, ਮੈਂ ਚਾਰ ਮਹੀਨੇ 'ਚ ਪਹਿਲੀ ਵਾਰ ਘਰ ਜਾਵਾਂਗਾ। ਸ਼ਾਇਦ ਆਪਣੇ ਕੁੱਤੇ ਨੂੰ ਲੈ ਕੇ ਸਮੁੰਦਰ ਕੰਡੇ ਸੈਰ ਨੂੰ ਜਾਵਾਂ ਤੇ ਇਸ ਨੂੰ ਭੁਲਾਉਣ ਦੀ ਕੋਸ਼ਿਸ਼ ਕਰਾਂ । ਮੈਨੂੰ ਭਰੋਸਾ ਹੈ ਕਿ ਉਹ ਮੇਰੇ ਤੋਂ ਨਰਾਜ਼ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ, ਇਸ ਹਾਰ ਨੂੰ ਇੰਨੀ ਜਲਦੀ ਨਹੀਂ ਭੁੱਲ ਸਕਣਗੇ। ਆਉਣ ਵਾਲੇ ਕਾਫ਼ੀ ਸਾਲ ਤੱਕ ਇਹ ਨਾਸੂਰ ਬਣ ਕੇ ਟੀਸ ਦਿੰਦੀ ਰਹੇਗੀ। ਇੰਗਲੈਂਡ ਦੇ ਖਿਲਾਫ ਵਰਲਡ ਕੱਪ ਫਾਈਨਲ 'ਚ ਨਿਰਧਾਰਤ ਓਵਰਾਂ ਤੇ ਸੁਪਰ ਓਵਰ 'ਚ ਵੀ ਸਕੋਰ ਬਰਾਬਰ ਰਹਿਣ ਤੋਂ ਬਾਅਦ ਚੌਕਿਆਂ ਛੱਕੀਆਂ ਦੀ ਗਿਣਤੀ ਦੇ ਅਧਾਰ 'ਤੇ ਨਿਊਜ਼ੀਲੈਂਡ ਹਾਰ ਗਿਆ। 
ਬੋਲਟ ਨੇ ਕਿਹਾ ਕਿ ਉਹ 49ਵਾਂ ਓਵਰ ਨਹੀਂ ਭੁੱਲ ਪਾ ਰਹੇ ਹਨ ਜਿਸ 'ਚ ਉਨ੍ਹਾਂ ਨੇ ਜਿੰਮੀ ਨੀਸ਼ਮ ਦੀ ਗੇਂਦ 'ਤੇ ਬੇਨ ਸਟੋਕਸ ਦਾ ਕੈਚ ਲਿਆ ਪਰ ਪੈਰ ਬਾਊਂਡਰੀ ਨਾਲ ਟੱਕਰਾ ਗਿਆ । ਉਨ੍ਹਾਂ ਨੇ ਕਿਹਾ, ਮੈਂ ਉਸ ਨੂੰ ਭੁੱਲਾ ਨਹੀਂ ਪਾ ਰਿਹਾ। ਅਸੀਂ ਅਜੀਬ ਹਾਲਾਤ 'ਚ ਉਹ ਮੈਚ ਹਾਰੇ। ਅੱਗੇ ਪੁੱਛਣ 'ਤੇ ਕੀ ਉਨ੍ਹਾਂ ਨੂੰ ਲੱਗਦਾ ਹੈ ਕਿ ਟੀਮ ਛੱਲੀ ਗਈ, ਉਨ੍ਹਾਂ ਨੇ ਨਾ 'ਚ ਜਵਾਬ ਦਿੱਤਾ। ਆਪਣੇ ਕਪਤਾਨ ਕੇਨ ਵਿਲੀਅਮਸਨ ਦੀ ਤਰ੍ਹਾਂ ਮਰਿਆਦਾ ਦੀ ਜਾਣ ਪਹਿਚਾਣ ਦਿੰਦੇ ਹੋਏ ਬੋਲਟ ਨੇ ਕਿਹਾ, ਦੁਨੀਆ ਭਰ ਦੇ ਕ੍ਰਿਕਟ ਪ੍ਰਸ਼ੰਸਕਾਂ 'ਚ ਨਿਰਾਸ਼ਾ ਹੈ। ਅਸੀਂ ਸਾਰਿਆਂ ਨੂੰ ਨਿਰਾਸ਼ ਕੀਤਾ। ਅਸੀਂ ਸਾਰਿਆਂ ਤੋਂ ਮਾਫੀ ਮੰਗਦੇ ਹਾਂ।
ਅਭਿਮਨਿਉ ਬੰਗਾਲ ਦੇ ਸਾਲ ਦਾ ਸਭ ਤੋਂ ਬਿਹਤਰੀਨ ਕ੍ਰਿਕਟਰ ਚੁਣਿਆ ਗਿਆ
NEXT STORY