ਪੈਰਿਸ- ਪੈਰਿਸ ਓਲੰਪਿਕ ਖੇਡਾਂ ਵਿਚ ਭਾਰਤੀ ਮੁੱਕੇਬਾਜ਼ਾਂ ਦਾ ਨਿਰਾਸ਼ਾਜਨਕ ਪ੍ਰਦਰਸ਼ਨ ਜਾਰੀ ਰਿਹਾ ਅਤੇ ਤਜਰਬੇਕਾਰ ਅਮਿਤ ਪੰਘਾਲ ਅਤੇ ਜੈਸਮੀਨ ਲੰਬੋਰੀਆ ਤੋਂ ਬਾਅਦ ਪ੍ਰੀਤੀ ਪਵਾਰ ਵੀ ਪ੍ਰੀ ਕੁਆਰਟਰ ਫਾਈਨਲ ਵਿਚ ਹਾਰ ਕੇ ਬਾਹਰ ਹੋ ਗਈ। ਪ੍ਰੀਤੀ ਨੇ ਕੋਲੰਬੀਆ ਦੀ ਪੈਨ ਅਮਰੀਕਨ ਖੇਡਾਂ ਦੀ ਚੈਂਪੀਅਨ ਅਤੇ ਵਿਸ਼ਵ ਚਾਂਦੀ ਦਾ ਤਗਮਾ ਜੇਤੂ ਯੇਨੀ ਮਾਰਸੇਲਾ ਅਰਿਆਸ ਨੂੰ ਮਹਿਲਾ 54 ਕਿਲੋਗ੍ਰਾਮ ਦੇ ਪ੍ਰੀ-ਕੁਆਰਟਰ ਫਾਈਨਲ ਮੁਕਾਬਲੇ 'ਚ ਸਖਤ ਚੁਣੌਤੀ ਦਿੱਤੀ ਪਰ ਇਸ ਦੇ ਬਾਵਜੂਦ ਉਸ ਨੂੰ 2-3 ਦੇ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਇਸ ਤੋਂ ਪਹਿਲਾਂ ਪੰਘਾਲ ਪੁਰਸ਼ਾਂ ਦੇ 51 ਕਿਲੋਗ੍ਰਾਮ ਵਰਗ ਵਿੱਚ ਅਤੇ ਡੈਬਿਊ ਕਰਨ ਵਾਲੀ ਮਹਿਲਾ ਮੁੱਕੇਬਾਜ਼ ਜੈਸਮੀਨ 57 ਕਿਲੋ ਵਰਗ ਵਿੱਚ ਬਾਹਰ ਹੋ ਗਈ ਸੀ।
ਪੰਘਾਲ ਦੀ ਪੈਰਿਸ ਓਲੰਪਿਕ ਮੁਹਿੰਮ ਰਾਊਂਡ ਆਫ 16 'ਚ ਅਫਰੀਕਨ ਗੇਮਜ਼ ਚੈਂਪੀਅਨ ਅਤੇ ਤੀਜਾ ਦਰਜਾ ਪ੍ਰਾਪਤ ਜ਼ੈਂਬੀਆ ਦੀ ਪੈਟਰਿਕ ਚਿਨਯੇਬਾ ਤੋਂ 1-4 ਨਾਲ ਹਾਰ ਕੇ ਖਤਮ ਹੋ ਗਈ, ਜਦਕਿ ਜੈਸਮੀਨ ਟੋਕੀਓ ਓਲੰਪਿਕ ਦੀ ਚਾਂਦੀ ਦਾ ਤਗਮਾ ਜੇਤੂ ਅਤੇ ਫਿਲੀਪੀਨਜ਼ ਦੀ ਸਾਬਕਾ ਵਿਸ਼ਵ ਚੈਂਪੀਅਨ ਨੇਸਟੀ ਪੇਟੀਸੀਓ ਤੋਂ 0-5 ਨਾਲ ਹਾਰ ਕੇ ਬਾਹਰ ਹੋ ਗਈ।
ਰੂਸ ਦੇ ਖਿਡਾਰੀਆਂ ਦੀ ਸੀਮਤ ਗਿਣਤੀ ਤੋਂ ਯੂਕ੍ਰੇਨ ਨੂੰ ਹੈ ਖੁਸ਼ੀ
NEXT STORY