ਨਵੀਂ ਦਿੱਲੀ- ਵੈਸਟਇੰਡੀਜ਼ ਦੇ ਦਿੱਗਜ ਆਲਰਾਊਂਡਰ ਡਵੇਨ ਬ੍ਰਾਵੋ ਨੇ ਬੁੱਧਵਾਰ ਨੂੰ ਇਤਿਹਾਸ ਰਚ ਦਿੱਤਾ ਤੇ ਉਹ ਟੀ-20 ਕ੍ਰਿਕਟ 'ਚ 500 ਵਿਕਟਾਂ ਹਾਸਲ ਕਰਨ ਵਾਲੇ ਪਹਿਲੇ ਗੇਂਦਬਾਜ਼ ਬਣ ਗਏ ਹਨ। ਬ੍ਰਾਵੋ ਨੇ ਕੈਰੀਬੀਅਨ ਪ੍ਰੀਮੀਅਰ ਲੀਗ (ਸੀ. ਪੀ. ਐੱਲ.)-2020 'ਚ ਟ੍ਰਿਨਬਾਗੋ ਨਾਈਟ ਰਾਈਡਰਸ ਦੇ ਲਈ ਖੇਡਦੇ ਹੋਏ ਇਹ ਉਪਲੱਬਧੀ ਹਾਸਲ ਕੀਤੀ। ਉਨ੍ਹਾਂ ਨੇ ਸੇਂਟ ਲੂਸੀਆ ਜੋਕਸ ਦੇ ਵਿਰੁੱਧ ਟੀ-20 ਕ੍ਰਿਕਟ 'ਚ 500 ਵਿਕਟਾਂ ਪੂਰੀਆਂ ਕੀਤੀਆਂ। ਬ੍ਰਾਵੋ ਨੇ ਸੇਂਟ ਲੂਸੀਆ ਜੋਕਸ ਦੇ ਬੱਲੇਬਾਜ਼ ਰਹਕੀਮ ਕੋਰਨਾਵਲ ਨੂੰ ਕੋਲਿਨ ਮੁਨਰੋ ਦੇ ਹੱਥੋਂ ਪਾਰੀ ਦੇ ਚੌਥੇ ਓਵਰ 'ਚ ਕੈਚ ਕਰਵਾਇਆ ਤੇ ਟੀ-20 ਕ੍ਰਿਕਟ 'ਚ ਆਪਣਾ 500ਵਾਂ ਵਿਕਟ ਝਟਕਿਆ।
ਬ੍ਰਾਵੋ ਨੇ ਆਪਣੇ ਦੋਵਾਂ ਹੱਥਾਂ ਨੂੰ ਉੱਪਰ ਚੁੱਕ ਕੇ ਵਿਕਟ ਦਾ ਜਸ਼ਨ ਮਨਾਇਆ, ਜਿਸ ਤੋਂ ਬਾਅਦ ਉਸਦੇ ਟੀਮ ਦੇ ਸਾਥੀਆਂ ਨੇ ਇਸ ਉਪਲੱਬਧੀ ਦੀਆਂ ਤਾੜੀਆਂ ਵਜਾਈਆਂ। ਦੁਨੀਆ ਦੇ ਕਿਸੇ ਵੀ ਖਿਡਾਰੀ ਨੇ ਹੁਣ ਤੱਕ ਟੀ-20 ਫਾਰਮੈਟ 'ਚ 400 ਵਿਕਟਾਂ ਵੀ ਹਾਸਲ ਨਹੀਂ ਕੀਤੀਆਂ ਹਨ। ਬ੍ਰਾਵੋ ਨੇ 459 ਮੈਚਾਂ 'ਚ 24 ਦੀ ਔਸਤ ਨਾਲ 500 ਵਿਕਟਾਂ ਹਾਸਲ ਕੀਤੀਆਂ ਹਨ ਤੇ ਦੋ ਵਾਰ ਪੰਜ ਵਿਕਟਾਂ ਹਾਸਲ ਕਰਨ ਦੀ ਉਪਲੱਬਧੀ ਵੀ ਹਾਸਲ ਕੀਤੀ।
ਦਸੰਬਰ 'ਚ ਟੈਸਟ ਮੈਚ ਖੇਡ ਸਕਦੇ ਹਨ ਆਸਟਰੇਲੀਆ ਤੇ ਅਫਗਾਨਿਸਤਾਨ
NEXT STORY