ਸਾਓ ਪਾਓਲੋ- ਬ੍ਰਾਜ਼ੀਲ ਦੇ ਕੌਮਾਂਤਰੀ ਖਿਡਾਰੀ ਕੋਪਾ ਅਮਰੀਕਾ ਫੁੱਟਬਾਲ ਟੂਰਨਾਮੈਂਟ ਖੇਡਣ ਲਈ ਤਿਆਰ ਹੋ ਗਏ ਹਨ, ਜਿਸ ਨਾਲ ਉਸ ਦੀ ਟੀਮ ਆਪਣੇ ਖਿਤਾਬ ਦਾ ਬਚਾਅ ਕਰਨ ਦੀ ਪ੍ਰਮੁੱਖ ਦਾਅਵੇਦਾਰ ਬਣ ਗਈ ਹੈ। ਬ੍ਰਾਜ਼ੀਲ ਨੂੰ ਅਰਜਨਟੀਨਾ ਤੋਂ ਸਖਤ ਚੁਣੌਤੀ ਮਿਲੇਗੀ, ਜਿਸ ਦੀ ਟੀਮ 1993 ਤੋਂ ਬਾਅਦ ਕਿਸੇ ਵੱਡੇ ਟੂਰਨਾਮੈਂਟ ਨੂੰ ਜਿੱਤਣ ਦੀ ਕੋਸ਼ਿਸ਼ ਕਰੇਗੀ। ਅਰਜਨਟੀਨਾ ਨੂੰ ਹਾਲਾਂਕਿ ਆਪਣੀ ਘਰੇਲੂ ਧਰਤੀ 'ਤੇ ਖੇਡਣ ਦਾ ਮੌਕਾ ਨਹੀਂ ਮਿਲੇਗਾ। ਅਰਜਨਟੀਨਾ ਅਤੇ ਕੋਲੰਬੀਆ ਪਹਿਲਾਂ ਕੋਪਾ ਅਮਰੀਕਾ ਦੇ ਸਾਂਝੇ ਮੇਜ਼ਬਾਨ ਸਨ ਪਰ ਬਾਅਦ ਵਿਚ ਵੱਖ-ਵੱਖ ਕਾਰਨਾਂ ਤੋਂ ਉਨ੍ਹਾਂ ਨੂੰ ਮੇਜ਼ਬਾਨੀ ਤੋਂ ਹਟਾ ਦਿੱਤਾ ਗਿਆ ਹੈ ਤੇ ਬ੍ਰਾਜ਼ੀਲ ਨੂੰ ਇਸ ਦੇ ਆਯੋਜਨ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਨਾਲ ਲਿਓਨਿਲ ਮੇਸੀ ਅਤੇ ਉਸਦੀ ਟੀਮ ਨੂੰ ਕੁਝ ਫਾਇਦਾ ਵੀ ਮਿਲ ਸਕਦਾ ਹੈ ਕਿਉਂਕਿ ਉਨ੍ਹਾਂ 'ਤੇ ਵਤਨ ਵਿਚ ਖੇਡਣ ਦਾ ਦਬਾਅ ਨਹੀਂ ਰਹੇਗਾ।
ਇਹ ਖ਼ਬਰ ਪੜ੍ਹੋ- ਕੇਂਦਰ ਸਰਕਾਰ ਵੱਲੋਂ MSP ਦੇ ਐਲਾਨ ਨਾਲ ਕਿਸਾਨਾਂ ਨਾਲ ਕੀਤਾ ਵੱਡਾ ਧੋਖਾ : ਵਡਾਲਾ
ਕੋਪਾ ਅਮਰੀਕਾ ਐਤਵਾਰ ਨੂੰ ਸ਼ੁਰੂ ਹੋਵੇਗਾ, ਜਿਸ ਦਾ ਪਹਿਲਾ ਮੈਚ ਮੌਜੂਦਾ ਚੈਂਪੀਅਨ ਬ੍ਰਾਜ਼ੀਲ ਤੇ ਵੈਨਜੂਏਲਾ ਵਿਚਾਲੇ ਬ੍ਰਾਜ਼ੀਲੀਆ ਵਿਚ ਖੇਡਿਆ ਜਾਵੇਗਾ। ਫਾਈਨਲ 10 ਜੁਲਾਈ ਨੂੰ ਰੀਓ ਡੀ ਜੇਨੇਰੀਓ ਦੇ ਮਰਕਾਨਾ ਸਟੇਡੀਅਮ ਵਿਚ ਹੋਵੇਗਾ। ਕੋਵਿਡ-19 ਦੇ ਕਾਰਨ ਦਰਸ਼ਕਾਂ ਨੂੰ ਕੋਪਾ ਅਮਰੀਕਾ ਦੇ ਮੈਚਾਂ ਵਿਚ ਸਟੇਡੀਅਮ ਵਿਚ ਆਉਣ ਦੀ ਮਨਜ਼ੂਰੀ ਨਹੀਂ ਹੈ। ਇਸ ਮਹਾਮਾਰੀ ਦੇ ਕਾਰਨ ਇਹ ਟੂਰਨਾਮੈਂਟ ਇਕ ਸਾਲ ਬਾਅਦ ਆਯੋਜਿਤ ਕੀਤਾ ਜਾ ਰਿਹਾ ਹੈ। ਬ੍ਰਾਜ਼ੀਲ ਦੇ ਖਿਡਾਰੀ ਪਹਿਲਾਂ ਆਪਣੇ ਦੇਸ਼ ਨੂੰ ਮੇਜ਼ਬਾਨੀ ਸੌਂਪਣ ਦੇ ਫੈਸਲੇ ਤੋਂ ਖੁਸ਼ ਨਹੀਂ ਸਨ ਪਰ ਹੁਣ ਉਹ ਆਪਣੀ ਰਾਸ਼ਟਰੀ ਟੀਮ ਦੀ ਪ੍ਰਤੀਨਿਧਤਾ ਕਰਨ ਲਈ ਤਿਆਰ ਹਨ। ਬ੍ਰਾਜ਼ੀਲ ਅਜੇ ਦੱਖਣੀ ਅਮਰੀਕੀ ਵਿਸ਼ਵ ਕੱਪ ਕੁਆਲੀਫਾਇਰ ਵਿਚ ਛੇ ਮੈਚਾਂ 'ਚੋਂ 6 ਜਿੱਤਾਂ ਨਾਲ ਚੋਟੀ 'ਤੇ ਬਣਿਆ ਹੋਇਆ ਹੈ। ਉਹ ਅਰਜਨਟੀਨਾ ਤੋਂ 6 ਅੰਕ ਅੱਗੇ ਹਨ ਅਤੇ ਅਜਿਹੇ ਵਿਚ ਨੇਮਾਰ ਵਰਗੇ ਖਿਡਾਰੀਆਂ ਦੀ ਮੌਜੂਦਗੀ ਵਿਚ ਕੋਚ ਟਿਟੇ ਨਾ ਸਿਰਫ ਖਿਤਾਬ ਬਚਾਉਣ ਲਈ ਕੋਸ਼ਿਸ਼ ਕਰੇਗਾ ਸਗੋਂ ਕਤਰ ਵਿਚ 2022 ਵਿਚ ਹੋਣ ਵਾਲੇ ਵਿਸ਼ਵ ਕੱਪ ਲਈ ਵੀ ਤਿਆਰੀਆਂ ਕਰਨਾ ਚਾਹੇਗਾ।
ਇਹ ਖ਼ਬਰ ਪੜ੍ਹੋ-PSL 6 : ਰਾਸ਼ਿਦ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ, 4 ਓਵਰਾਂ 'ਚ ਹਾਸਲ ਕੀਤੀਆਂ 5 ਵਿਕਟਾਂ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਕਾਨਵੇ ਤੇ ਯੰਗ ਦੇ ਸ਼ਾਨਦਾਰ ਅਰਧ ਸੈਂਕੜਿਆਂ ਨੇ ਨਿਊਜ਼ੀਲੈਂਡ ਦਾ ਕਰਾਰਾ ਜਵਾਬ
NEXT STORY