ਰਾਇਲ ਟਰੂਨ– ਭਾਰਤੀ ਗੋਲਫ ਵਿਚ ਅਜਿਹਾ ਪਹਿਲੀ ਵਾਰ ਹੋਵੇਗਾ ਕਿ ਕਿਸੇ ਮੇਜਰ ਟੂਰਨਾਮੈਂਟ ਵਿਚ ਇਕੱਠੇ 2 ਭਾਰਤੀ ਗੋਲਫਰ (ਪੁਰਸ਼ ਜਾਂ ਜਨਾਨੀ) ਹਿੱਸਾ ਲੈਣਗੇ। ਵੀਰਵਾਰ ਤੋਂ ਸ਼ੁਰੂ ਹੋ ਰਹੇ ਵੱਕਾਰੀ ਬ੍ਰਿਟਿਸ਼ ਓਪਨ ਬੀਬੀਆਂ ਦੇ ਮੁਕਾਬਲੇ ਵਿਚ ਤਜਰਬੇਕਾਰ ਅਦਿੱਤੀ ਅਸ਼ੋਕ ਦੇ ਨਾਲ ਤਵੇਸਾ ਤੇ ਦੀਕਸ਼ਾ ਡਾਗਰ ਚੁਣੌਤੀ ਪੇਸ਼ ਕਰਨਗੀਆਂ। 22 ਸਾਲ ਦੀ ਅਦਿੱਤੀ ਸਭ ਤੋਂ ਵੱਧ ਮੇਜਰ ਟੂਰਨਾਮੈਂਟ ਖੇਡਣ ਤੋਂ ਸਿਰਫ ਇਕ ਕਦਮ ਦੂਰ ਹੈ ਜਦਕਿ ਤਵੇਸਾ ਲਈ ਇਹ ਮੇਜਰ ਟੂਰਨਾਮੈਂਟ ਵਿਚ ਡਿਬਊ ਹੈ। ਅਦਿੱਤੀ ਦਾ ਇਹ 15ਵਾਂ ਮੇਜਰ ਟੂਰਨਾਮੈਂਟ ਹੋਵੇਗਾ, ਜਿਹੜਾ ਪੁਰਸ਼ ਗੋਲਫਰ ਜੀਵ ਮਿਲਖਾ ਸਿੰਘ ਤੋਂ ਇਕ ਵੱਧ ਹੈ ਜਦਕਿ ਅਨਿਰਬਾਨ ਲਾਹਿੜੀ ਦੇ 16 ਮੇਜਰ ਟੂਰਨਾਮੈਂਟ ਤੋਂ ਇਕ ਘੱਟ ਹੋਵੇਗਾ।
ਆਨਲਾਈਨ ਸ਼ਤਰੰਜ ਓਲੰਪਿਆਡ : ਭਾਰਤੀ ਟੀਮ ਨੂੰ ਪੂਲ-ਏ ਵਿਚ ਮਿਲੀ ਜਗ੍ਹਾ
NEXT STORY