ਕ੍ਰਾਈਸਟਚਰਚ— ਨਿਊਜ਼ੀਲੈਂਡ ਵਿਰੁੱਧ ਦੂਜੇ ਟੈਸਟ ਮੈਚ ਦੇ ਦੂਜੇ ਦਿਨ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਵਾਪਸੀ ਕਰਦੇ ਹੋਏ 62 ਦੌੜਾਂ 'ਤੇ 3 ਵਿਕਟਾਂ ਹਾਸਲ ਕੀਤੀਆਂ। ਇਸ ਦੌਰਾਨ 6 ਫੁੱਟ 8 ਇੰਚ ਦੇ ਸਭ ਤੋਂ ਲੰਮੇ ਬੱਲੇਬਾਜ਼ ਕਾਈਲ ਜੈਮੀਸਨ ਨੂੰ ਬੁਮਰਾਹ ਦੀ ਇਕ ਖਤਰਨਾਕ ਬਾਊਂਸਰ ਦਾ ਸ਼ਿਕਾਰ ਹੋਣਾ ਪਿਆ ਤੇ ਇਹ ਬਾਊਂਸਰ ਸਿੱਧੇ ਉਸਦੇ ਸਿਰ 'ਤੇ ਲੱਗਿਆ ਪਰ ਹੈਲਮੈਟ ਕਾਰਨ ਉਸਦਾ ਬਚਾਅ ਹੋ ਗਿਆ ਤੇ ਕਈ ਘਟਨਾ ਨਹੀਂ ਹੋਈ।
ਬੁਮਰਾਹ 73ਵਾਂ ਓਵਰ ਕਰਵਾਉਣ ਉਤਰੇ ਤਾਂ ਸਟਰਾਈਕ 'ਤੇ ਜੈਮੀਸਨ ਸੀ। ਬੁਮਰਾਹ ਨੇ ਸਿੱਧਾ ਬਾਊਂਸਰ ਸੁੱਟਿਆ ਜਿਸ ਨੂੰ ਜੈਮੀਸਨ ਖੇਡ ਨਹੀਂ ਸਕਿਆ ਤੇ ਗੇਂਦ ਬੈਟ ਜਗ੍ਹਾ ਸਿੱਧੇ ਹੈਲਮੈਟ 'ਤੇ ਲੱਗੀ। ਇਸ ਖਤਰਨਾਕ ਬਾਊਂਸਰ ਕਾਰਨ ਇਕ ਵਾਰ ਫਿਰ ਮੈਦਾਨ 'ਤੇ ਸਨਾਟਾ ਛਾਅ ਗਿਆ ਸੀ ਪਰ ਉਹ ਬਾਲ-ਬਾਲ ਬਚ ਗਏ। ਉਸ ਤੋਂ ਬਾਅਦ ਉਸਦੀ ਜਾਂਚ ਕੀਤੀ ਗਈ ਤੇ ਉਹ ਇਕ ਬਾਰ ਫਿਰ ਬੱਲੇਬਾਜ਼ੀ ਕਰਨ ਨੂੰ ਤਿਆਰ ਹੋ ਗਏ।
ਸਾਨੂੰ ਵੱਧ ਤੋਂ ਵੱਧ ਦੌੜਾਂ ਬਣਾਉਣੀਆਂ ਪੈਣਗੀਆਂ : ਬੁਮਰਾਹ
NEXT STORY