ਸਪੋਰਟਸ ਡੈਸਕ : ਭਾਰਤੀ ਕ੍ਰਿਕਟਰ ਜਸਪ੍ਰੀਤ ਬੁਮਰਾਹ ਨੇ ਸ਼੍ਰੀਲੰਕਾ ਦੇ ਸਟਾਰ ਗੇਂਦਬਾਜ਼ ਲਸਿਥ ਮਲਿੰਗਾ ਨੂੰ ਲੈ ਕੇ ਵੱਡੀ ਪ੍ਰਤੀਕਿਰਿਆ ਦਿੱਤੀ ਹੈ। ਉਸਨੇ ਸ਼੍ਰੀਲੰਕਾ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਗਏ ਤੀਜੇ ਟੀ-20 ਮੈਚ ਵਿਚ ਮਲਿੰਗਾ ਵੱਲੋਂ ਰਿਕਾਰਡ ਲਗਾਤਾਰ ਚਾਰ ਵਿਕਟਾਂ ਹਾਸਲ ਕਰਨ 'ਤੇ ਅਤੇ ਸ਼ਾਨਦਾਰ ਪ੍ਰਦਰਸ਼ਨ ਲਈ 5 ਸਟਾਰ ਦਿੱਤੇ ਹਨ।

ਜ਼ਿਕਰਯੋਗ ਹੈ ਕਿ ਪੱਲੇਕੇਲੇ ਵਿਚ ਖੇਡੇ ਗਏ ਤੀਜੇ ਟੀ-20 ਮੈਚ ਵਿਚ ਸ਼੍ਰੀਲੰਕਾ ਨੇ ਨਿਊਜ਼ੀਲੈਂਡ ਨੂੰ 37 ਦੌੜਾਂ ਨਾਲ ਹਰਾ ਦਿੱਤਾ ਅਤੇ ਇਸ ਮੈਚ ਦੇ ਹੀਰੋ ਲਸਿਥ ਮਲਿੰਗਾ ਰਹੇ। ਉਸਨੇ ਤੂਫਾਨੀ ਕਰਦਿਆਂ ਲਗਾਤਾਰ 4 ਗੇਂਦਾਂ 'ਤੇ 4 ਵਿਕਟਾਂ ਲਈਆਂ। ਉਸਦੀ ਇਸ ਉਪਲੱਬਧੀ 'ਤੇ ਜਸਪ੍ਰੀਤ ਬੁਮਰਾਹ ਨੇ ਟਵੀਟ ਕਰ ਲਿਖਿਆ, ਇਤਿਹਾਸ ਰਚਣ ਵਾਲੇ ਮਲਿੰਗਾ... ਬਹੁਤ ਹੀ ਸ਼ਾਨਦਾਰ। ਇਸ ਦੇ ਨਾਲ ਉਸ ਨੇ ਇਸ ਟਵੀਟ ਵਿਚ ਮਲਿੰਗਾ ਨੂੰ 5 ਸਟਾਰ ਵੀ ਦਿੱਤੇ।
BCCI ਨੇ RCA ਨੂੰ ਦਿੱਤੀ ਮਾਨਤਾ, 5 ਸਾਲ ਬਾਅਦ ਹਟਾਈ ਪਾਬੰਦੀ
NEXT STORY