ਸਪੋਰਟਸ ਡੈਸਕ : ਜਰਮਨ ਸਰਕਾਰ ਨੇ ਦਰਸ਼ਕਾਂ ਦੇ ਬਿਨਾਂ ਬੁੰਦੇਸਲੀਗਾ ਨੂੰ ਬੁੱਧਵਾਰ ਨੂੰ ਹਰੀ ਝੰਡੀ ਦੇ ਦਿੱਤੀ। ਜਰਮਨੀ ਦੀ ਚਾਂਸਲਰ ਏਂਜੇਲਾ ਮਾਰਕੇਲ ਅਤੇ ਬਾਕੀ ਸੂਬਿਆਂ ਦੇ ਮੁਖੀਆਂ ਨੇ ਟੈਲੀਕਾਨਫ੍ਰੰਸ ਨਾਲ ਇਸ ਮਹੀਨੇ ਤੋਂ ਮੈਚ ਬਹਾਲ ਕਰਨ ਨੂੰ ਮੰਜ਼ੂਰੀ ਦੇ ਦਿੱਤੀ। ਹੁਣ ਇਹ ਆਯੋਜਕਾਂ ਨੂੰ ਤੈਅ ਕਰਨਾ ਹੈ ਕਿ ਉਸ ਨੂੰ ਇਹ ਲੀਗ 15 ਤੋਂ ਸ਼ੁਰੂ ਕਰਨੀ ਹੈ ਜਾਂ 21 ਮਈ ਤੋਂ। ਬੁੰਦੇਸਲੀਗਾ ਫੁੱਟਬਾਲ ਦੀ ਬਹਾਲੀ ਕਰਨ ਵਾਲੀ ਪਹਿਲੀ ਵੱਡੀ ਯੂਰਪੀਅਨ ਲੀਗ ਹੋਵੇਗੀ।
ਕੋਰਨਾ ਕਾਰਨ ਲਾਗੂ ਲਾਕਡਾਊਨ ਕਾਰਨ ਮਾਰਚ ਤੋਂ ਇੱਥੇ ਫੁੱਟਬਾਲ ਬੰਦ ਹੈ। ਸਿਆਸੀ ਮਾਹਰਾਂ ਦਾ ਮੰਨਣਾ ਸੀ ਕਿ 36 ਕਲੱਬਾਂ ਨੂੰ ਹੋਏ ਆਰਥਿਕ ਨੁਕਸਾਨ ਦੇ ਮੁਆਵਜ਼ੇ ਲਈ ਪਹਿਲੇ ਅਤੇ ਦੂਜੇ ਡਿਵਿਜ਼ੀਨ ਦੇ ਮੈਚ ਬਹਾਲ ਕਰਨੇ ਚਾਹੀਦੇ ਹਨ। ਮੀਡੀਆ ਰਿਪੋਰਟਸ ਮੁਤਾਬਕ ਲੀਗ ਦੀ 36 ਟੀਮਾਂ ਵਿਚੋਂ ਇਕ ਦਰਜਨ ਤੋਂ ਜ਼ਿਆਦਾ ਦਿਵਾਲੀਆ ਹੋਣ ਦੀ ਕਗਾਰ 'ਤੇ ਹੈ। ਕਲੱਬ ਜੇਕਰ ਇਸ ਸਾਲ ਦਾ ਸੈਸ਼ਨ ਪੂਰਾ ਕਰਦੇ ਹਨ ਤਾਂ ਟੀ. ਵੀ. ਕਰਾਰ ਤੋਂ ਕਰੀਬ 2459 ਕਰੋੜ ਰੁਪਏ (30 ਕਰੋੜ ਯੂਰੋ) ਮਿਲਣਗੇ।
ਫੁੱਟਬਾਲ : ਦੱਖਣੀ ਕੋਰੀਆ 'ਚ ਕੇ-ਲੀਗ ਦੀ ਸ਼ੁਰੂਆਤ
NEXT STORY