ਚੇਨਈ- ਭਾਰਤ ਦੀ ਚੋਟੀ ਦੀ ਮਹਿਲਾ ਸਕੁਐਸ਼ ਖਿਡਾਰੀ ਜੋਸ਼ਨਾ ਚਿਨੱਪਾ ਨੇ ਕਿਹਾ ਕਿ ਭਾਰਤ ਬਰਮਿੰਘਮ 'ਚ ਹੋਣ ਵਾਲੀਆਂ ਰਾਸ਼ਟਰ ਮੰਡਲ ਖੇਡਾਂ 'ਚ ਡਬਲਜ਼ ਵਰਗ ਦਾ ਸੋਨ ਤਮਗ਼ਾ ਜਿੱਤ ਸਕਦਾ ਹੈ। ਚਿਨੱਪਾ ਨੇ ਇੱਥੇ ਇਕ ਪ੍ਰੋਗਰਾਮ ਤੋਂ ਬਾਅਦ ਕਿਹਾ ਕਿ ਇਹ ਸਕੁਐਸ਼ ਟੀਮ ਸਰਵਸ੍ਰੇਸ਼ਠ ਭਾਰਤੀ ਟੀਮਾਂ 'ਚੋਂ ਇਕ ਹੈ। ਸੌਰਵ ਘੋਸ਼ਾਲ ਤੇ ਮੈਂ ਪ੍ਰੋ ਟੂਰ 'ਤੇ ਕਈ ਸਾਲਾਂ ਤੋਂ ਖੇਡ ਰਹੇ ਹਾਂ।
ਇਹ ਵੀ ਪੜ੍ਹੋ : ਕੁਲਤਾਰ ਸਿੰਘ ਸੰਧਵਾਂ ਵੱਲੋਂ ਏਸ਼ੀਆ ਬੁੱਕ ਆਫ ਰਿਕਾਰਡਜ਼ ਹੋਲਡਰ ਸਾਈਕਲਿਸਟ ਗੁਰਪ੍ਰੀਤ ਸਿੰਘ ਕਮੋਂ ਦਾ ਸਨਮਾਨ
ਅਸੀਂ ਅਜੇ ਵੀ ਵਿਸ਼ਵ 'ਚ ਚੋਟੀ ਦੇ 20 'ਚ ਹਾਂ। ਭਾਰਤ ਕੋਲ ਡਬਲਜ਼ 'ਚ ਤਮਗ਼ਾ ਜਿੱਤਣ ਦਾ ਮੌਕਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਅਸੀਂ ਸਿੰਗਲ 'ਚ ਵੀ ਤਮਗ਼ਾ ਜਿੱਤਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਹਾਲ ਹੀ 'ਚ ਗਲਾਸਗੋ 'ਚ ਵਿਸ਼ਵ ਡਬਲਜ਼ ਚੈਂਪੀਅਨਸ਼ਿਪ ਜਿੱਤਣ ਵਾਲੀ ਚਿਨੱਪਾ ਨੇ ਕਿਹਾ ਕਿ ਉਹ ਤੇ ਦੀਪਿਕਾ ਪੱਲੀਕਲ ਕਾਫ਼ੀ ਮਜ਼ਬੂਤ ਟੀਮ ਹੈ। ਉਨ੍ਹਾਂ ਨੇ ਕਿਹਾ ਕਿ ਦੀਪਿਕਾ ਨੇ ਸ਼ਾਨਦਾਰ ਵਾਪਸੀ ਕੀਤੀ ਹੈ।
ਇਹ ਵੀ ਪੜ੍ਹੋ : ICC ਵਨ-ਡੇ ਰੈਂਕਿੰਗ 'ਚ ਹਰਮਨਪ੍ਰੀਤ ਕੌਰ ਤੇ ਸਮ੍ਰਿਤੀ ਮੰਧਾਨਾ ਨੇ ਕੀਤਾ ਸੁਧਾਰ
ਅਸੀਂ ਤਿੰਨ ਸਾਲ ਦੇ ਵਕਫ਼ੇ ਦੇ ਬਾਅਦ ਖੇਡਣਾ ਸ਼ੁਰੂ ਕੀਤਾ ਹੈ ਤੇ ਮੈਂ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਉਹ ਕਿੰਨਾ ਚੰਗਾ ਖੇਡ ਰਹੀ ਹੈ। ਉਸ ਨੇ ਕਾਫ਼ੀ ਮਿਹਨਤ ਕੀਤੀ ਹੈ ਤੇ ਅਸੀਂ ਇਕ ਮਜ਼ਬੂਤ ਟੀਮ ਹਾਂ। ਉਮੀਦ ਹੈ ਕਿ ਇਹ ਕੋਰਟ 'ਤੇ ਨਜ਼ਰ ਆਵੇਗਾ। ਭਾਰਤ ਨੇ ਗਲਾਸਗੋ ਰਾਸ਼ਟਰ ਮੰਡਲ ਖੇਡ 2014 'ਚ ਮਹਿਲਾ ਡਬਲਜ਼ 'ਚ ਸੋਨ ਤਮਗ਼ਾ ਜਿੱਤਿਆ ਸੀ ਜਦਕਿ 2018 'ਚ ਗੋਲਡ ਕੋਸਟ ਖੇਡਾਂ 'ਚ ਮਹਿਲਾ ਡਬਲਜ਼ ਤੇ ਮਿਕਸਡ ਡਬਲਜ਼ 'ਚ ਦੋ ਚਾਂਦੀ ਦੇ ਤਮਗ਼ੇ ਜਿੱਤੇ ਸਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਕੁਲਤਾਰ ਸਿੰਘ ਸੰਧਵਾਂ ਵੱਲੋਂ ਏਸ਼ੀਆ ਬੁੱਕ ਆਫ ਰਿਕਾਰਡਜ਼ ਹੋਲਡਰ ਸਾਈਕਲਿਸਟ ਗੁਰਪ੍ਰੀਤ ਸਿੰਘ ਕਮੋਂ ਦਾ ਸਨਮਾਨ
NEXT STORY