ਕੰਸਾਸ ਸਿਟੀ (ਅਮਰੀਕਾ)- ਕੈਨੇਡਾ ਨੇ ਅਮਰੀਕਾ ਦੀਆਂ ਰੱਖਿਆਤਮਕ ਗਲਤੀਆਂ ਦਾ ਫਾਇਦਾ ਉਠਾਉਂਦੇ ਹੋਏ ਇੱਥੇ ਇਕ ਦੋਸਤਾਨਾ ਫੁੱਟਬਾਲ ਮੈਚ 'ਚ 2-1 ਨਾਲ ਜਿੱਤ ਦਰਜ ਕੀਤੀ। ਕੈਨੇਡਾ ਦੀ ਇਹ 1957 ਤੋਂ ਬਾਅਦ ਅਮਰੀਕਾ ਖਿਲਾਫ ਇਹ ਪਹਿਲੀ ਜਿੱਤ ਹੈ। ਉਸ ਨੇ ਪਿਛਲੇ 99 ਸਾਲਾਂ ਅਤੇ 27 ਮੈਚਾਂ ਵਿੱਚ ਅਮਰੀਕਾ ਦੇ ਖਿਲਾਫ ਆਪਣੀ ਧਰਤੀ 'ਤੇ ਸਿਰਫ ਦੂਜੀ ਜਿੱਤ ਪ੍ਰਾਪਤ ਕੀਤੀ।
ਕੈਨੇਡਾ ਲਈ ਪਹਿਲੇ ਹਾਫ ਵਿੱਚ ਜੈਕਬ ਸ਼ੈਫੇਨਬਰਗ ਅਤੇ ਜੋਨਾਥਨ ਡੇਵਿਡ ਨੇ ਗੋਲ ਕੀਤੇ। ਅਮਰੀਕਾ ਲਈ ਇਕੋ-ਇਕ ਗੋਲ ਲੂਕਾ ਡੇ ਲਾ ਟੋਰੇ ਨੇ 66ਵੇਂ ਮਿੰਟ 'ਚ ਏਡਨ ਮੌਰਿਸ ਦੇ ਪਾਸ 'ਤੇ ਕੀਤਾ, ਜੋ ਅੰਤਰਰਾਸ਼ਟਰੀ ਫੁੱਟਬਾਲ 'ਚ ਉਨ੍ਹਾਂ ਦਾ ਪਹਿਲਾ ਗੋਲ ਵੀ ਹੈ। ਇਸ ਤੋਂ ਪਹਿਲਾਂ 6 ਜੁਲਾਈ 1957 ਨੂੰ ਸੇਂਟ ਲੁਈਸ ਵਿੱਚ ਖੇਡੇ ਗਏ ਵਿਸ਼ਵ ਕੱਪ ਕੁਆਲੀਫਾਇਰ ਮੈਚ ਵਿੱਚ ਕੈਨੇਡਾ ਨੇ ਅਮਰੀਕਾ ਨੂੰ 3-2 ਨਾਲ ਹਰਾਇਆ ਸੀ। ਇਸ ਤੋਂ ਪਹਿਲਾਂ ਕੈਨੇਡੀਅਨ ਟੀਮ ਪਿਛਲੇ 23 ਮੈਚਾਂ ਵਿੱਚ ਅਮਰੀਕਾ ਨੂੰ ਹਰਾਉਣ ਵਿੱਚ ਕਾਮਯਾਬ ਨਹੀਂ ਹੋ ਸਕੀ ਸੀ।
ਭਾਰਤ 2030 ਯੂਥ ਓਲੰਪਿਕ ਲਈ ਬੋਲੀ ਲਗਾਵੇਗਾ : ਖੇਡ ਮੰਤਰੀ ਮਾਂਡਵੀਆ
NEXT STORY