ਦੁਬਈ : ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਕਿਹਾ ਕਿ ਸੰਯੁਕਤ ਅਰਬ ਅਮੀਰਾਤ ਵਿਚ 3 ਤੋਂ 20 ਅਕਤੂਬਰ ਤੱਕ ਹੋਣ ਵਾਲੇ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ ਲਈ ਟੀਮ ਸਖ਼ਤ ਮਿਹਨਤ ਕਰ ਰਹੀ ਹੈ। ਪਿਛਲੇ ਸੈਸ਼ਨ 'ਚ ਸੈਮੀਫਾਈਨਲ 'ਚ ਪਹੁੰਚੀ ਟੀਮ ਇੰਡੀਆ ਨੂੰ ਆਸਟ੍ਰੇਲੀਆ, ਨਿਊਜ਼ੀਲੈਂਡ, ਪਾਕਿਸਤਾਨ ਅਤੇ ਸ਼੍ਰੀਲੰਕਾ ਦੇ ਨਾਲ ਮੁਕਾਬਲੇ ਦੇ ਗਰੁੱਪ ਏ 'ਚ ਰੱਖਿਆ ਗਿਆ ਹੈ। ਭਾਰਤ 4 ਅਕਤੂਬਰ ਨੂੰ ਦੁਬਈ ਇੰਟਰਨੈਸ਼ਨਲ ਸਟੇਡੀਅਮ 'ਚ ਨਿਊਜ਼ੀਲੈਂਡ ਖਿਲਾਫ ਟੀ-20 ਵਿਸ਼ਵ ਕੱਪ ਮੁਹਿੰਮ ਦੀ ਸ਼ੁਰੂਆਤ ਕਰੇਗਾ।
ਵਿਸ਼ਵ ਦੀ ਨੰਬਰ 3 ਰੈਂਕਿੰਗ ਵਾਲੀ ਟੀਮ (ਭਾਰਤ) ਦਾ ਸਾਹਮਣਾ ਨੰਬਰ 4 ਰੈਂਕਿੰਗ ਵਾਲੀ ਨਿਊਜ਼ੀਲੈਂਡ ਨਾਲ ਹੋਵੇਗਾ ਜੋ ਦੋਵਾਂ ਟੀਮਾਂ ਦੀਆਂ ਨਾਕਆਊਟ ਗੇੜ ਵਿਚ ਪਹੁੰਚਣ ਦੀਆਂ ਉਮੀਦਾਂ ਲਈ ਅਹਿਮ ਸਾਬਤ ਹੋਵੇਗਾ। ਭਾਰਤ ਅਭਿਆਸ ਮੈਚਾਂ ਦੌਰਾਨ ਚੰਗੀ ਫਾਰਮ ਵਿਚ ਦਿਖਾਈ ਦੇ ਰਿਹਾ ਸੀ, ਕਿਉਂਕਿ ਉਸਨੇ ਵੈਸਟਇੰਡੀਜ਼ ਅਤੇ ਦੱਖਣੀ ਅਫਰੀਕਾ 'ਤੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਦੋਵਾਂ ਟੀਮਾਂ ਕੋਲ ਚੋਟੀ ਦਾ ਕ੍ਰਮ ਮਜ਼ਬੂਤ ਹੈ। ਭਾਰਤ ਕੋਲ ਸਮ੍ਰਿਤੀ ਮੰਧਾਨਾ ਅਤੇ ਸ਼ੈਫਾਲੀ ਵਰਮਾ ਹਨ ਅਤੇ ਕੀਵੀਜ਼ ਕੋਲ ਸੂਜ਼ੀ ਬੇਟਸ ਅਤੇ ਅਮੇਲੀਆ ਕੇਰ ਹਨ।
ਭਾਰਤ ਕੋਲ ਆਪਣੀ ਬੱਲੇਬਾਜ਼ੀ ਲਾਈਨ-ਅੱਪ ਵਿਚ ਕਾਫੀ ਡੂੰਘਾਈ ਹੈ ਅਤੇ ਦੋਵਾਂ ਟੀਮਾਂ ਕੋਲ ਗੇਂਦਬਾਜ਼ੀ ਦੇ ਕੁਝ ਚੰਗੇ ਬਦਲ ਹਨ, ਸਪਿਨ ਇਹ ਫੈਸਲਾ ਕਰਨ ਵਿਚ ਪ੍ਰਮੁੱਖ ਭੂਮਿਕਾ ਨਿਭਾਅ ਸਕਦੀ ਹੈ ਕਿ ਕੌਣ ਸਿਖਰ 'ਤੇ ਆਉਂਦਾ ਹੈ।
ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਆਈਸੀਸੀ ਦੇ ਹਵਾਲੇ ਨਾਲ ਕਿਹਾ, ''ਸਾਡੀ ਟੀਮ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਪ੍ਰਾਪਤ ਕਰਨ ਲਈ ਬਹੁਤ ਮਿਹਨਤ ਕਰ ਰਹੀ ਹੈ। ਹਰ ਰੋਜ਼ ਮੈਂ ਖੇਡ ਤੋਂ ਸਿੱਖ ਰਹੀ ਹਾਂ ਅਤੇ ਅਨੁਭਵ ਹਾਸਲ ਕਰ ਰਹੀ ਹਾਂ। ਮੇਰੇ ਆਲੇ ਦੁਆਲੇ ਦੇ ਲੋਕ ਮੇਰੀ ਮਦਦ ਕਰ ਰਹੇ ਹਨ, ਉਹ ਸਾਡੀ ਟੀਮ ਨੂੰ ਉਸ ਪੱਧਰ ਤੱਕ ਪਹੁੰਚਾਉਣ ਲਈ ਸਖ਼ਤ ਮਿਹਨਤ ਕਰ ਰਹੇ ਹਨ, ਜਿੱਥੇ ਸਾਨੂੰ ਹੋਣਾ ਚਾਹੀਦਾ ਹੈ।''
ਨਿਊਜ਼ੀਲੈਂਡ ਦੀ ਕਪਤਾਨ ਸੋਫੀ ਡਿਵਾਈਨ ਨੇ ਕਿਹਾ ਕਿ ਸਾਡੇ ਕੋਲ ਕਈ ਨੌਜਵਾਨ ਤੇਜ਼ ਗੇਂਦਬਾਜ਼ ਆ ਰਹੇ ਹਨ। ਉਨ੍ਹਾਂ ਪਿਛਲੇ 12 ਤੋਂ 18 ਮਹੀਨਿਆਂ ਵਿਚ ਵੱਡੇ ਪੱਧਰ 'ਤੇ ਵਿਕਾਸ ਕੀਤਾ ਹੈ, ਇਸ ਲਈ ਮੈਂ ਯਕੀਨੀ ਤੌਰ 'ਤੇ ਇਹ ਦੇਖਣ ਲਈ ਉਤਸੁਕ ਹਾਂ ਕਿ ਉਹ ਕਿਸ ਤਰ੍ਹਾਂ ਦਾ ਗੇਂਦਬਾਜ਼ ਬਣ ਸਕਦਾ ਹੈ।
ਦੋਵਾਂ ਦੇਸ਼ਾਂ ਦੀਆਂ ਟੀਮਾਂ
ਭਾਰਤ: ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ, ਦੀਪਤੀ ਸ਼ਰਮਾ, ਜੇਮਿਮਾ ਰੌਡਰਿਗਜ਼, ਰਿਚਾ ਘੋਸ਼, ਯਸਤਿਕਾ ਭਾਟੀਆ (ਫਿਟਨੈੱਸ ਦੇ ਅਧੀਨ), ਪੂਜਾ ਵਸਤਰਕਾਰ, ਅਰੁੰਧਤੀ ਰੈੱਡੀ, ਰੇਣੁਕਾ ਸਿੰਘ ਠਾਕੁਰ, ਦਿਆਲਨ ਹੇਮਲਤਾ, ਆਸ਼ਾ ਸ਼ੋਭਨਾ, ਸ਼੍ਰੇਅੰਕਾ ਪਾਟਿਲ (ਫਿਟਨੈੱਸ ਦੇ ਅਧੀਨ), ਸਜਨਾ ਸਜੀਵਨ।
ਯਾਤਰਾ ਰਿਜ਼ਰਵ : ਉਮਾ ਛੇਤਰੀ (ਵਿਕਟਕੀਪਰ), ਤਨੁਜਾ ਕੰਵਰ, ਸਾਇਮਾ ਠਾਕੋਰ।
ਗੈਰ-ਯਾਤਰਾ ਰਿਜ਼ਰਵ : ਰਾਘਵੀ ਬਿਸ਼ਟ, ਪ੍ਰਿਆ ਮਿਸ਼ਰਾ
ਨਿਊਜ਼ੀਲੈਂਡ : ਸੋਫੀ ਡੇਵਾਈਨ (ਕਪਤਾਨ), ਸੂਜ਼ੀ ਬੇਟਸ, ਈਡਨ ਕਾਰਸਨ, ਇਜ਼ੀ ਗੇਜ਼, ਮੈਡੀ ਗ੍ਰੀਨ, ਬਰੁਕ ਹਾਲੀਡੇ, ਫ੍ਰੈਨ ਜੋਨਸ, ਲੇਹ ਕੈਸਪੇਰੇਕ, ਮੇਲੀ ਕੇਰ, ਜੇਸ ਕੇਰ, ਰੋਜ਼ਮੇਰੀ ਮਾਇਰ, ਮੌਲੀ ਪੇਨਫੋਲਡ, ਜਾਰਜੀਆ ਪਲਿਮਰ, ਹੰਨਾਹ ਰੋਵੇ, ਲੀ ਤਾਹੂਹੂ।
'ਕੀ ਉਹ 18 ਕਰੋੜ ਰੁਪਏ ਦਾ ਖਿਡਾਰੀ ਹੈ? - ਟਾਮ ਮੂਡੀ ਨੇ ਹਾਰਦਿਕ ਪੰਡਯਾ 'ਤੇ ਲਾਇਆ ਸਿੱਧਾ ਨਿਸ਼ਾਨਾ
NEXT STORY