ਸਪੋਰਟਸ ਡੈਸਕ : IPL 2023 ਦੇ 36ਵੇਂ ਮੈਚ 'ਚ ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ ਨਿਤੀਸ਼ ਰਾਣਾ ਦਾ ਬੱਲਾ RCB ਖ਼ਿਲਾਫ਼ ਗਰਜਿਆ। ਹਾਲਾਂਕਿ ਨਿਤੀਸ਼ ਆਪਣਾ 17ਵਾਂ ਆਈਪੀਐੱਲ ਅਰਧ ਸੈਂਕੜਾ ਬਣਾਉਣ ਤੋਂ ਖੁੰਝ ਗਿਆ ਪਰ ਉਸ ਨੇ ਆਪਣੇ ਬੱਲੇ ਤੋਂ ਨਿਕਲੀ ਪਾਰੀ ਨਾਲ ਇਕ ਖਾਸ ਉਪਲਬਧੀ ਹਾਸਲ ਕਰ ਲਈ। ਦਰਅਸਲ, ਰਾਣਾ ਨੇ 21 ਗੇਂਦਾਂ ਵਿੱਚ 48 ਦੌੜਾਂ ਦੀ ਪਾਰੀ ਖੇਡੀ, ਜਿਸ ਵਿੱਚ 3 ਚੌਕੇ ਅਤੇ 4 ਛੱਕੇ ਸ਼ਾਮਲ ਸਨ। ਇਸ ਨਾਲ ਰਾਣਾ ਨੇ ਕੇਕੇਆਰ ਲਈ ਆਈਪੀਐੱਲ ਵਿੱਚ ਆਪਣੇ 100 ਛੱਕੇ ਪੂਰੇ ਕਰ ਲਏ ਹਨ।
ਰਾਣਾ ਹੁਣ ਕੇਕੇਆਰ ਲਈ 100 ਛੱਕੇ ਪੂਰੇ ਕਰਨ ਵਾਲੇ ਦੂਜੇ ਬੱਲੇਬਾਜ਼ ਬਣ ਗਏ ਹਨ। ਕੇਕੇਆਰ ਲਈ ਸਭ ਤੋਂ ਵੱਧ ਛੱਕੇ ਲਗਾਉਣ ਦਾ ਕ੍ਰਿਸ਼ਮਾ ਵਿੰਡੀਜ਼ ਦੇ ਬੱਲੇਬਾਜ਼ ਕੀਰੋਨ ਪੋਲਾਰਡ ਨੇ ਕੀਤਾ ਹੈ, ਜਿਸ ਨੇ 180 ਛੱਕੇ ਲਗਾਏ ਹਨ। ਇਸ ਦੇ ਨਾਲ ਹੀ ਸਾਬਕਾ ਕ੍ਰਿਕਟਰ ਯੂਸੁਫ ਪਠਾਨ 85 ਛੱਕਿਆਂ ਦੇ ਨਾਲ ਤੀਜੇ ਨੰਬਰ 'ਤੇ ਹਨ।
IPL 'ਚ KKR ਲਈ ਸਭ ਤੋਂ ਵੱਧ ਛੱਕੇ:
180 - ਆਂਡਰੇ ਰਸਲ
100 - ਨਿਤੀਸ਼ ਰਾਣਾ
85 - ਯੂਸੁਫ ਪਠਾਨ
85 - ਰੌਬਿਨ ਉਥੱਪਾ
ਮੈਚ ਦੀ ਗੱਲ ਕਰੀਏ ਤਾਂ ਕੇਕੇਆਰ ਨੇ ਆਰਸੀਬੀ ਖ਼ਿਲਾਫ਼ ਵਿਕਟਾਂ ’ਤੇ 200 ਦੌੜਾਂ ਬਣਾਈਆਂ। ਨਾਈਟ ਰਾਈਡਰਜ਼ ਲਈ ਜੇਸਨ ਰਾਏ ਨੇ 56 ਦੌੜਾਂ ਬਣਾਈਆਂ, ਜਦਕਿ ਕਪਤਾਨ ਨਿਤੀਸ਼ ਰਾਣਾ ਨੇ 48 ਦੌੜਾਂ ਬਣਾਈਆਂ। ਬੈਂਗਲੌਰ ਲਈ ਵਨਿੰਦੂ ਹਸਾਰੰਗਾ ਅਤੇ ਵਿਜੇ ਕੁਮਾਰ ਵਿਸਾਖ ਨੇ 2-2 ਵਿਕਟਾਂ ਲਈਆਂ।
IPL 2023 RCB vs KKR: ਬੈਂਗਲੌਰ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ ਫ਼ੈਸਲਾ
NEXT STORY