ਸਪੋਰਟਸ ਡੈਸਕ— ਵੈਸਟਇੰਡੀਜ਼ ਦੇ ਆਲਰਾਊਂਡਰ ਕਾਰਲੋਸ ਬ੍ਰੈਥਵੇਟ ਨੂੰ ਇੱਥੇ ਇੰਗਲੈਂਡ ਖਿਲਾਫ ਵਰਲਡ ਕੱਪ ਮੈਚ ਦੇ ਦੌਰਾਨ ਅੰਪਾਇਰ ਦੇ ਫੈਸਲੇ ਦੇ ਖਿਲਾਫ ਅਸੰਤੋਖ ਜ਼ਾਹਰ ਕਰਨ ਲਈ ਸ਼ਨੀਵਾਰ ਨੂੰ ਫਿੱਟਕਾਰ ਲਗਾਈ ਗਈ। ਬ੍ਰੈਥਵੇਟ ਨੇ ਖਿਡਾਰੀਆਂ ਅਤੇ ਸਹਿਯੋਗੀ ਸਟਾਫ ਲਈ ਆਈ.ਸੀ.ਸੀ. ਦੇ ਜ਼ਾਬਤੇ ਦੀ ਧਾਰਾ 2.8 ਦੀ ਉਲੰਘਣਾ ਕੀਤੀ ਜੋ ਅੰਪਾਇਰ ਦੇ ਫੈਸਲੇ ਖਿਲਾਫ ਨਾਰਾਜ਼ਗੀ ਜ਼ਾਹਰ ਕਰਨ ਨਾਲ ਸਬੰਧਤ ਹੈ।
ਇਹ ਘਟਨਾ ਸ਼ੁੱਕਰਵਾਰ ਨੂੰ ਵੈਸਟਇੰਡੀਜ਼ ਦੀ ਪਾਰੀ 'ਚ 43ਵੇਂ ਓਵਰ 'ਚ ਹੋਈ ਸੀ ਜਦੋਂ ਬ੍ਰੈਥਵੇਟ ਨੇ ਅੰਪਾਇਰ ਵੱਲੋਂ ਆਊਟ ਕੀਤੇ ਜਾਣ ਦੇ ਬਾਅਦ ਅਸੰਤੋਖ ਜ਼ਾਹਰ ਕੀਤਾ ਸੀ। ਬ੍ਰੈਥਵੇਟ ਨੇ ਆਈ.ਸੀ.ਸੀ. ਮੈਚ ਰੈਫਰੀ ਦੇ ਐਮੀਰੇਟਸ ਐਲੀਟ ਪੈਨਲ ਦੇ ਡੇਵਿਡ ਬੂਨ ਵੱਲੋਂ ਲਗਾਏ ਗਏ ਇਸ ਦੋਸ਼ ਅਤੇ ਜੁਰਮਾਨੇ ਨੂੰ ਸਵੀਕਾਰ ਕਰ ਲਿਆ ਹੈ ਜਿਸ ਨਾਲ ਅਧਿਕਾਰਤ ਸੁਣਵਾਈ ਦੀ ਜ਼ਰੂਰਤ ਨਹੀਂ ਪਈ। ਮੈਦਾਨੀ ਅੰਪਾਇਰ ਸੁੰਦਰਮ ਰਵੀ ਅਤੇ ਕੁਮਾਰ ਧਰਮਸੇਨਾ, ਤੀਜੇ ਅੰਪਾਇਰ ਰੋਡਨੇ ਟਕਰ ਅਤੇ ਚੌਥੇ ਅਧਿਕਾਰੀ ਪਾਲ ਵਿਲਸਨ ਨੇ ਦੋਸ਼ ਤੈਅ ਕੀਤੇ ਸਨ।
ਸ਼ਹਿਜ਼ਾਦ ਵਿਵਾਦ ਦਾ ਅਫਗਾਨਿਸਤਾਨ ਦੇ ਪ੍ਰਦਰਸ਼ਨ 'ਤੇ ਅਸਰ ਨਹੀਂ ਪਵੇਗਾ : ਨਾਇਬ
NEXT STORY