ਲੰਡਨ— ਬੇਨ ਸਟੋਕਸ ਨਾਲ ਜੁੜੇ ਲੜਾਈ-ਝਗੜੇ ਦੀ ਸੁਣਵਾਈ ਦੌਰਾਨ ਅੱਜ ਇਕ ਦਰਬਾਨ ਨੇ ਦੱਸਿਆ ਕਿ ਇਸ ਆਲਰਾਊਂਡਰ ਨੇ 2 ਸਮਲਿੰਗਿਕ ਪੁਰਸ਼ਾਂ ਦਾ ਗਲਤ ਇਸ਼ਾਰੇ ਨਾਲ ਮਜ਼ਾਕ ਉਡਾਇਆ ਤੇ ਗਲਤ ਤਰੀਕੇ ਨਾਲ ਰੌਲਾ ਵੀ ਪਾਇਆ। ਦਰਬਾਨ ਐਂਡਰਿਊ ਕਨਿੰਗਹਮ ਨੇ ਕਿਹਾ ਕਿ ਸਟੋਕਸ ਨੇ ਤੇਜ਼ ਅਵਾਜ਼ 'ਚ ਮਹਿਲਾਵਾਂ ਵਰਗ੍ਹਾ ਵਿਵਹਾਰ ਕਰਨ ਵਾਲੇ ਵਿਲੀਅਮ ਓ ਕੋਨੋਰ ਤੇ ਕਾਈ ਬੈਰੀ ਦਾ ਮਜ਼ਾਕ ਉਡਾਇਆ ਜੋ ਕਿ ਬ੍ਰਿਸਟਲ ਦੇ ਮਬਾਰਗੋ ਨਾਈਟ ਕਲੱਬ 'ਚ ਨਿਯਮਿਤ ਤੌਰ 'ਤੇ ਆਉਂਦੇ ਰਹਿੰਦੇ ਸਨ।

ਸੁਣਵਾਈ ਦੇ ਪਹਿਲੇ ਦਿਨ ਸੋਮਵਾਰ ਨੂੰ ਬ੍ਰਿਸਟਲ ਕ੍ਰਾਊਨ ਕੋਰਟ ਨੇ 27 ਸਾਲਾ ਸਟੋਕਸ ਦੀ ਫੁਟੇਜ ਦੇਖੀ ਸੀ ਜਿਸ 'ਚ ਉਹ ਪਿਛਲੇ ਸਾਲ 25 ਸਤੰਬਰ ਨੂੰ ਸਵੇਰੇ ਮਬਾਰਗੋ ਦੇ ਬਾਹਰ 27 ਸਾਲਾ ਰੇਆਨ ਅਲੀ ਤੇ 28 ਸਾਲਾ ਰੇਆਨ ਹੇਲ ਨਾਲ ਲੜਾਈ ਕਰ ਰਹੇ ਹਨ। ਇੰਗਲੈਂਡ ਦੀ ਭਾਰਤ ਖਿਲਾਫ ਜਿੱਤ 'ਚ ਅਹਿਮ ਭੂਮੀਕਾ ਨਿਭਾਉਣ ਵਾਲੇ ਸਟੋਕਸ ਤੋਂ ਇਲਾਵਾ ਅਲੀ ਤੇ ਹੇਲ ਨੇ ਵੀ ਲੜਾਈ ਦੇ ਦੋਸ਼ਾਂ ਦਾ ਖੰਡਨ ਕੀਤਾ ਹੈ। ਪ੍ਰੌਸੀਕਿਊਸ਼ਨ ਦੇ ਵਕੀਲ ਨੇ ਜਯੂਰੀ ਨੂੰ ਕਿਹਾ ਕਿ ਸਟੋਕਸ ਨੇ ਪਹਿਲਾ ਹੇਲ ਤੇ ਅਲੀ ਨੂੰ ਹੇਠਾਂ ਸੁੱਟਿਆ। ਕਨਿੰਗਹਮ ਨੂੰ ਗਵਾਹ ਤੌਰ 'ਤੇ ਪੇਸ਼ ਕੀਤਾ ਗਿਆ ਤੇ ਉਨ੍ਹਾਂ ਨੇ ਕਿਹਾ ਕਿ ਉਹ ਓ ਕੋਨੋਰ ਤੇ ਬੈਰੀ ਨੂੰ ਜਾਣਦੇ ਹਨ ਤੇ ਉਹ ਨਿਯਮਿਤ ਤੌਰ 'ਤੇ ਇੱਥੇ ਆਉਂਦੇ ਰਹਿੰਦੇ ਹਨ।
ਉਨ੍ਹਾਂ ਨੇ ਕਿਹਾ ਕਿ ਸਟੋਕਸ ਦੇ ਨਾਲ ਇੰਗਲੈਂਡ ਟੀਮ ਦੇ ਅਲੈਕਸ ਹੇਲਸ ਕਲੱਬ ਆਏ ਪਰ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ, ਕਿਉਂਕਿ ਸਵੇਰੇ 2 ਵਜੇ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਸੀ। ਸਟੋਕਸ ਨੂੰ ਉਨ੍ਹਾਂ ਨੇ 'ਜ਼ਿੰਜਰ ਵਨ' ਕਿਹਾ ਹੈ। ਕਨਿੰਗਹਮ ਨੇ ਕਿਹਾ ਜ਼ਿੰਜਰ ਵਨ ਨੇ ਮੈਨੂੰ 60 ਪੌਂਡ ਦੇਣ ਦੀ ਪੇਸ਼ਕਸ਼ ਕੀਤੀ ਤੇ ਅੰਦਰ ਜਾਣ ਲਈ ਕਿਹਾ। ਉਸ ਨੇ ਆਪਣੇ ਦੋਸਤਾਂ ਨਾਲ ਗੱਲ ਕੀਤੀ ਤੇ ਉਸ ਨੇ ਕਿਹਾ ਕਿ 300 ਪੌਂਡ ਲੈ ਲਓ ਤੇ ਸਾਨੂੰ ਅੰਦਰ ਜਾਣ ਦਿਓ ਪਰ ਮੈਂ ਫਿਰ ਵੀ ਉਨ੍ਹਾਂ ਨੂੰ ਮਨ੍ਹਾਂ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਸ ਤੋਂ ਬਾਅਦ ਗਲਤ ਸ਼ਬਦਾਂ ਦਾ ਪ੍ਰਯੋਗ ਕੀਤਾ ਤੇ ਕਨਿੰਗਹਮ ਦੇ ਸੋਨੇ ਦੇ ਦੰਦਾਂ ਤੇ ਟੈਟੂ ਦਾ ਮਜ਼ਾਕ ਉਡਾਇਆ। ਇਸ ਤੋਂ ਬਾਅਦ ਜ਼ਿੰਜਰ ਨੇ ਬੈਰੀ ਤੇ ਓ ਕੋਨੋਰ ਦਾ ਮਜ਼ਾਕ ਉਡਾਇਆ। ਉਹ ਕੁਝ ਬੋਲ ਨਹੀਂ ਰਿਹਾ ਸੀ ਸਿਰਫ ਰੌਲਾ ਪਾ ਰਿਹਾ ਸੀ।
ਇੰਗਲੈਂਡ ਦੀ ਮਹਿਲਾ ਕ੍ਰਿਕਟਰ ਨਾਲ ਲੰਚ ਕਰਦੇ ਨਜ਼ਰ ਆਏ ਅਰਜੁਨ ਤੇਂਦੁਲਕਰ
NEXT STORY