ਬ੍ਰਿਸਬੇਨ— ਗੇਂਦ ਨਾਲ ਛੇੜਛਾੜ ਦੇ ਮਾਮਲੇ ਵਿਚ ਕ੍ਰਿਕਟ ਆਸਟਰੇਲੀਆ (ਸੀ. ਏ.) ਵੱਲੋਂ ਲਾਈ ਗਈ ਇਕ ਸਾਲ ਦੀ ਪਾਬੰਦੀ ਪੂਰੀ ਕਰਨ ਤੋਂ ਬਾਅਦ ਡੇਵਿਡ ਵਾਰਨਰ ਤੇ ਸਟੀਵ ਸਮਿਥ ਹੁਣ ਵਾਪਸੀ ਕਰਦੇ ਹੋਏ ਵਿਸ਼ਵ ਕੱਪ ਵਿਚ ਖੇਡਣ ਲਈ ਤਿਆਰ ਹਨ। ਵਿਸ਼ਵ ਕੱਪ ਤੋਂ ਬਾਅਦ ਏਸ਼ੇਜ ਸੀਰੀਜ਼ ਵੀ ਹੈ। ਇੰਗਲੈਂਡ ਕ੍ਰਿਕਟ ਟੀਮ ਦੇ ਪ੍ਰਸਿੱਧ ਪ੍ਰਸ਼ੰਸਕ ਕਲੱਬ ਬਾਰਮੀ-ਆਰਮੀ ਨੇ ਆਸਟਰੇਲੀਆ ਦੇ ਵਿਰੋਧ ਦੀ ਸ਼ੁਰੂਆਤ ਕਰ ਵੀ ਦਿੱਤੀ ਹੈ। ਬਾਰਮੀ ਆਰਮੀ ਨੇ ਟਵਿਟਰ 'ਤੇ ਆਸਟਰੇਲੀਆ ਖਿਡਾਰੀਆਂ ਦੀ ਤਸਵੀਰ ਸ਼ੇਅਰ ਕਰਦੇ ਹੋਏ ਡੇਵਿਡ ਵਾਰਨਰ ਦੀ ਵਿਸ਼ਵ ਕੱਪ ਦੀ ਜਰਸੀ 'ਚ ਉਨ੍ਹਾਂ ਦੀ ਟੀਮ ਆਸਟਰੇਲੀਆ ਦੇ ਨਾਂ ਦੀ ਥਾਂ 'ਚੀਟਸ' (ਬੇਈਮਾਨ) ਲਿੱਖ ਦਿੱਤਾ ਹੈ। ਇਹੀ ਨਹੀਂ ਇਸ ਤਸਵੀਰ ਵਿਚ ਨਾਥਨ ਲਿਓਨ ਤੇ ਮਿਸ਼ੇਲ ਸਟਾਰਕ ਦੇ ਹੱਥਾਂ ਵਿਚ ਗੇਂਦ ਦੀ ਥਾਂ ਸੈਂਡਪੇਪਰ ਫੜਾ ਦਿੱਤਾ ਗਿਆ ਹੈ। ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਜਸਟਿਨ ਲੈਂਗਰ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਵਿਸ਼ਵ ਕੱਪ ਵਿਚ ਇਸ ਉਲਟ ਸਵਾਗਤ ਨਾਲ ਪਰੇਸ਼ਾਨ ਨਹੀਂ ਹੋਵੇਗੀ।

ਆਈ. ਪੀ. ਐੱਲ. 'ਚ ਰਿਹਾ ਸ਼ਾਨਦਾਰ ਪ੍ਰਦਰਸ਼ਨ

ਗੇਂਦ ਨਾਲ ਛੇੜਛਾੜ ਦੇ ਮਾਮਲੇ 'ਚ ਇਕ ਸਾਲ ਦੀ ਪਾਬੰਦੀ ਤੋਂ ਬਾਅਦ ਡੇਵਿਡ ਵਾਰਨਰ ਨੇ ਆਈ. ਪੀ. ਐੱਲ. ਨਾਲ ਸ਼ਾਨਦਾਰ ਵਾਪਸੀ ਕੀਤੀ। ਸਨਰਾਈਜ਼ਰਜ਼ ਹੈਦਰਾਬਾਦ ਵਲੋਂ ਖੇਡ ਰਹੇ ਡੇਵਿਡ ਵਾਰਨਰ ਨੇ ਆਈ. ਪੀ. ਐੱਲ. ਦੇ 12 ਮੈਚਾਂ 'ਚ 69.20 ਦੀ ਔਸਤ ਨਾਲ 692 ਦੌੜਾਂ ਬਣਾਈਆਂ ਹਨ ਜੋ ਆਂਰੇਜ ਕੈਪ ਦਾ ਦਾਅਵੇਦਾਰ ਵੀ ਹੈ।
ਮਿਤਾਲੀ ਤੇ ਹਰਮਨਪ੍ਰੀਤ ਵਿਚਾਲੇ ਖਿਤਾਬੀ ਜੰਗ ਅੱਜ
NEXT STORY