ਚੇਨਈ– ਕੋਰੋਨਾ ਵਾਇਰਸ ਦੇ ਕਹਿਰ ਨਾਲ ਵੱਡੀ ਗਿਣਤੀ ਵਿਚ ਲੋਕਾਂ ’ਤੇ ਨਾਂ-ਪੱਖੀ ਅਸਰ ਪਿਆ ਹੈ ਪਰ 5 ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੇ ਕਿਹਾ ਕਿ ਸ਼ਤਰੰਜ ’ਤੇ ਇਸਦਾ ਹਾਂ-ਪੱਖੀ ਅਸਰ ਪਿਆ ਹੈ ਕਿਉਂਕਿ ਇਸ ਖੇਡ ਨੂੰ ਆਨਲਾਈਨ ਤਰੀਕੇ ਨਾਲ ਵਿਸਥਾਰ ਕਰਨ ਦਾ ਮੌਕਾ ਮਿਲਿਆ। ਉਸ ਨੇ ਹਾਲਾਂਕਿ ਉਮੀਦ ਜਤਾਈ ਕਿ ਇਸ ਨਾਲ ਰਵਾਇਤੀ ਤਰੀਕੇ ਨਾਲ ਖੇਡੀ ਜਾਣ ਵਾਲੀ ਸ਼ਤਰੰਜ ’ਤੇ ਕੋਈ ਅਸਰ ਨਹੀਂ ਪਵੇਗਾ। ਆਨੰਦ ਨੇ ਨੌਜਵਾਨਾਂ ਦੇ ਮੇਂਟਰ ਦੇ ਤੌਰ ’ਤੇ ਆਪਣੀ ਨਵੀਂ ਭੂਮਿਕਾ ਅਤੇ ਉਸਦੀ ਜ਼ਿੰਦਗੀ ’ਤੇ ਬਣ ਰਹੀ ਫਿਲਮ (ਬਾਇਓਪਿਕ) ਤੇ ਸ਼ਤਰੰਜ ’ਤੇ ਆਧਾਰਿਤ ‘ਨੈੱਟਫਲਿਕਸ’ ਦੀ ਸੀਰੀਜ਼ ‘ਕਵੀਂਸ ਗੈਂਬਿਟ’ ਦੇ ਬਾਰੇ ਵਿਚ ਗੱਲਬਾਤ ਕੀਤੀ।
ਇਸ 51 ਸਾਲ ਦੇ ਗ੍ਰੈਂਡ ਮਾਸਟਰ ਨੇ ਕਿਹਾ,‘‘ਜ਼ਾਹਿਰ ਹੈ ਕਿ ਸ਼ਤਰੰਜ ਅਜਿਹੀ ਖੇਡ ਹੈ, ਜਿਸ ਨੂੰ ਲਾਕਡਾਊਨ ਤੋਂ ਫਾਇਦਾ ਹੋਇਆ। ਇਹ ਸੁਣਨ ਵਿਚ ਥੋੜ੍ਹਾ ਅਜੀਬ ਲੱਗ ਸਕਦਾ ਹੈ। ਅਸੀਂ ਇਸ ਨੂੰ ਜਾਰੀ ਰੱਖ ਕੇ ਖੇਡ ਨੂੰ ਹੋਰ ਵੱਡਾ ਬਣਾਉਣ ਵਿਚ ਮਦਦ ਕਰ ਸਕਦੇ ਹਾਂ।’’
ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਜ਼ਿਆਦਾਤਰ ਖੇਡਾਂ ਦਾ ਆਯੋਜਨ ਬੰਦ ਸੀ ਪਰ ਸ਼ਤਰੰਜ ਦੇ ਕਈ ਟੂਰਨਾਮੈਂਟਾਂ ਨੂੰ ਆਨਲਾਈਨ ਆਯੋਜਨ ਖੇਡਣ ਨਾਲ ਇਸ ਨੂੰ ਨਵੀਂ ਪਛਾਣ ਮਿਲੀ। ਆਨੰਦ ਤੋਂ ਪੁੱਛਿਅਆ ਗਿਆ ਕਿ ਕੀ ਅਜਿਹੀ ਸੰਭਾਵਨਾ ਹੈ ਕਿ ਇਹ ਖੇਡ ਪੂਰੀ ਤਰ੍ਹਾਂ ਨਾਲ ਆਨਲਾਈਨ ਹੋ ਜਾਵੇਗੀ ਤਾਂ ਉਸ ਨੇ ਕਿਹਾ,‘‘ਮੈਂ ਉਮੀਦ ਕਰਾਂਗਾ ਕਿ ਅਜਿਹਾ ਨਾ ਹੋਵੇ ਪਰ ਮੈਨੂੰ ਕੁਝ ਨਹੀਂ ਪਤਾ। ਅਸੀਂ ਦੇਖਾਂਗੇ ਕਿ ਕੀ ਹੋ ਸਕਦਾ ਹੈ। ਸ਼ਤਰੰਜ ਦਾ ਆਨਲਾਈਨ ਤਰੀਕੇ ਨਾਲ ਵਧਣਾ ਚੰਗਾ ਹੈ ਪਰ ਦੂਜੇ ਤਰੀਕੇ ਨਾਲ ਖਤਮ ਕਰਨਾ ਚੰਗਾ ਨਹੀਂ ਹੋਵੇਗਾ।’’
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਰੋਨਾਲਡੋ ਬਣੇ ਦਹਾਕੇ ਦੇ ਸਰਵਸ੍ਰੇਸ਼ਠ ਫੁੱਟਬਾਲਰ, ਮੇਸੀ ਨੂੰ ਛੱਡਿਆ ਪਿੱਛੇ
NEXT STORY