ਨਵੀਂ ਦਿੱਲੀ- ਸਟਾਰ ਫੁੱਟਬਾਲਰ ਕ੍ਰਿਸਟਿਆਨੋ ਰੋਨਾਲਡੋ ਨੂੰ ‘ਦੁਬਈ ਗਲੋਬ ਸਾਕਰ ਐਵਾਰਡਸ’ ’ਚ ਦਹਾਕੇ ਦਾ ਸਭ ਤੋਂ ਬਿਹਤਰੀਨ ਖਿਡਾਰੀ ਚੁਣਿਆ ਗਿਆ ਹੈ। ਰੋਨਾਲਡੋ ਨੇ ਲਿਓਨਲ ਮੇਸੀ ਨੂੰ ਪਿੱਛੇ ਛੱਡਦੇ ਹੋਏ ਇਸ ਐਵਾਰਡ ਨੂੰ ਆਪਣੇ ਨਾਂ ਕੀਤਾ ਹੈ। ਰੋਨਾਲਡੋ ਨੇ ਇਸ ਐਵਾਰਡ ਨੂੰ ਜਿੱਤਣ ਤੋਂ ਬਾਅਦ ਆਪਣੇ ਇੰਸਟਾਗ੍ਰਾਮ ’ਤੇ ਇਕ ਖਾਸ ਮੈਸੇਜ ਲਿਖਿਆ ਹੈ। ਰੋਨਾਲਡੋ ਨੇ ਸਾਲ 2020 ਦੇ ਬੈਸਟ ਖਿਡਾਰੀ ਚੁਣੇ ਜਾਣ ’ਤੇ ਰਾਬਰਟ ਲੋਵਾਂਡੋਵਸਕੀ ਨੂੰ ਵੀ ਵਧਾਈ ਦਿੱਤੀ ਹੈ।
ਰੋਨਾਲਡੋ ਨੇ ਦਹਾਕੇ ਦੇ ਬੈਸਟ ਫੁੱਟਬਾਲ ਖਿਡਾਰੀ ਚੁਣੇ ਜਾਣ ਤੋਂ ਬਾਅਦ ਆਪਣੇ ਇੰਸਟਾਗ੍ਰਾਮ ’ਤੇ ਐਵਾਰਡ ਦੇ ਨਾਲ ਫੋਟੋ ਨੂੰ ਸ਼ੇਅਰ ਕਰਦੇ ਹੋਏ ਲਿਖਿਆ- ਅੱਜ ਰਾਤ ਦੇ ਐਵਾਰਡ ਤੋਂ ਜ਼ਿਆਦਾ ਖੁਸ਼ ਨਹੀਂ ਹੋ ਸਕਦਾ। ਮੈਂ ਇਕ ਪ੍ਰੋਫੈਸ਼ਨਲ ਫੁੱਟਬਾਲਰ ਦੇ ਤੌਰ ’ਤੇ ਖੁਦ ਦੇ 20 ਸਾਲ ਪੂਰੇ ਕਰਨ ਦਾ ਜਸ਼ਨ ਮਨਾਉਣ ਵਾਲਾ ਸੀ। ‘ਗਲੋਬ ਸਾਕਰ ਪਲੇਅਰ ਆਫ ਦਿ ਸੇਂਚੁਰੀ’ ਇਸ ਗੱਲ ਦੀ ਪਹਿਚਾਣ ਹੈ। ਜਿਸ ਨੂੰ ਮੈਂ ਬਹੁਤ ਆਨੰਦ ਅਤੇ ਮਾਣ ਦੇ ਨਾਲ ਲਿਆ ਹੈ। ਇਕ ਬਾਰ ਫਿਰ ਤੋਂ ਸ਼ਾਨਦਾਰ ਗਾਲਾ ਰਾਤ ਰਹੀ ਦੁਬਈ ਦੀ ਬੇਹੱਦ ਹੀ ਬਿਹਤਰੀਨ ਜਗ੍ਹਾ ਬੁਰਜ ਖਲੀਫਾ ’ਚ। ਰਾਬਰਟ ਲੇਵਾਂਡੋਵਸਕੀ ਨੂੰ ਸਾਲ ਦਾ ਬੈਸਟ ਖਿਡਾਰੀ ਚੁਣੇ ਜਾਣ ਦੇ ਲਈ ਵਧਾਈ, ਹੇਨਸ ਫਿਲਕ ਨੂੰ ਸਾਲ ਦਾ ਬੈਸਟ ਕੋਚ ਅਤੇ ਪੇਪ ਗਾਰਡੀਯੋਲਾ ਨੂੰ ਸੇਂਚੁਰੀ ਦਾ ਬੈਸਟ ਕੋਚ ਚੁਣੇ ਜਾਣ ਦੇ ਲਈ ਵਧਾਈ। ਇਸ ਤੋਂ ਇਲਾਵਾ ਕਾਲਿਸਾਲ ਅਤੇ ਪਿਕਯੂ ਨੂੰ ਕਰੀਅਰ ਐਵਾਰਡਸ ਦੇ ਲਈ ਵਧਾਈ ਅਤੇ ਆਖਿਰ ’ਚ ਮੇਰੇ ਦੋਸਤ ਜਾਰਗ ਮੇਂਡਸ ਨੂੰ ਸੇਂਚੁਰੀ ਦਾ ਬੈਸਟ ਏਜੰਟ ਐਵਾਰਡ ਮਿਲਣ ’ਤੇ ਵਧਾਈ।
ਰੋਨਾਲਡੋ ਤੋਂ ਇਲਾਵਾ ਪੇਪ ਗਾਰਡੀਯੋਲਾ ਨੂੰ ਦਹਾਕੇ ਦਾ ਬੈਸਟ ਕੋਚ ਚੁਣਿਆ ਗਿਆ ਜਦਕਿ ਸਾਲ 2020 ਦੇ ਬੈਸਟ ਫੁੱਟਬਾਲਰ ਦਾ ਐਵਾਰਡ ਰਾਬਰਟ ਲੇਵਾਂਡੋਵਸਕੀ ਨੂੰ ਦਿੱਤਾ ਗਿਆ। ਸਾਲ ਦੇ ਬੈਸਟ ਕੋਚ ਦਾ ਐਵਾਰਡ ਹੇਨਸ ਫਿਲਕ ਨੇ ਆਪਣੇ ਨਾਂ ਕੀਤਾ। ਲੇਵਾਂਡੋਵਸਕੀ ਨੇ ਰੋਨਾਲਡੋ ਅਤੇ ਮੇਸੀ ਦੋਵਾਂ ਨੂੰ ਪਿੱਛੇ ਛੱਡਦੇ ਹੋਏ ਸਾਲ ਦੇ ਸਰਵਸ੍ਰੇਸ਼ਠ ਖਿਡਾਰੀ ਬਣੇ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਮੇਸੀ ਬਾਰਸੀਲੋਨਾ ਨਾਲ ਬਣੇ ਰਹਿਣ ਨੂੰ ਅਨਿਸ਼ਚਿਤ, ਭਵਿੱਖ ’ਚ ਜਾ ਸਕਦੇ ਹਨ ਅਮਰੀਕਾ
NEXT STORY