ਨਵੀਂ ਦਿੱਲੀ (ਬਿਊਰੋ)- ਵਿਵਾਦਾਂ 'ਚ ਫਸੇ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਫਿਲਹਾਲ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸੈਂਟਰਲ ਕਾਂਟ੍ਰੈਕਟ ਤੋਂ ਬਾਹਰ ਹਨ। ਸ਼ਮੀ ਦੀ ਪਤਨੀ ਨੇ ਉਸ 'ਤੇ ਐਕਸਟ੍ਰਾ ਮੈਰਿਟਲ ਅਫੇਅਰ ਅਤੇ ਘਰੇਲੂ ਹਿੰਸਾ ਦੇ ਸੰਗੀਨ ਦੋਸ਼ ਲਗਾਏ ਹਨ। ਕੋਲਕਾਤਾ ਪੁਲਸ ਦੀ ਸ਼ਿਕਾਇਤ ਦੇ ਬਾਅਦ ਮਾਮਲਾ ਦਰਜ ਕੀਤਾ ਗਿਆ ਹੈ। ਇਸ ਦੌਰਾਨ ਕ੍ਰਿਕਟਰ ਅਤੇ ਉਤਰ ਪ੍ਰਦੇਸ਼ ਦੇ ਮੰਤਰੀ ਚੇਤਨ ਚੌਹਾਨ ਨੇ ਸ਼ਮੀ ਦੇ ਕਾਂਟਰੈਕਟ 'ਤੇ ਸਵਾਲ ਉਠਾਏ ਹਨ।
ਉਨ੍ਹਾਂ ਨੇ ਕਿਹਾ, ''ਮੈਨੂੰ ਲੱਗਦਾ ਹੈ ਕਿ ਬੀ.ਸੀ.ਸੀ.ਆਈ. ਨੂੰ ਸ਼ਮੀ ਦਾ ਕਰਾਰ ਰੋਕਣਾ ਨਹੀਂ ਚਾਹੀਦਾ ਸੀ, ਕਿਉਂਕਿ ਇਸ ਮਾਮਲੇ ਦਾ ਕ੍ਰਿਕਟ ਨਾਲ ਕੋਈ ਸਬੰਧ ਨਹੀਂ ਹੈ। ਬੀ.ਸੀ.ਸੀ.ਆਈ. ਦੇ ਇਕ ਅਧਿਕਾਰੀ ਨੇ ਕਿਹਾ ਕਿ ਪਤਨੀ ਦੇ ਦੋਸ਼ਾਂ ਦੇ ਚੱਲਦੇ ਸ਼ਮੀ ਦੇ ਨਾਂ 'ਤੇ ਰੋਕ ਲਗਾਈ ਗਈ ਹੈ। ਉਧਰ ਸ਼ਮੀ ਦੇ ਆਈ.ਪੀ.ਐਲ. ਖੇਡਣ 'ਤੇ ਵੀ ਸੰਕਟ ਆ ਸਕਦਾ ਹੈ। ਆਈ.ਪੀ.ਐਲ. ਦੀ ਫ੍ਰੈਂਚਾਈਜੀ ਦਿੱਲੀ ਡੇਅਰਡੇਵਿਲਸ ਨੇ ਕਿਹਾ ਕਿ ਦਿੱਲੀ ਦੀ ਟੀਮ ਸ਼ਮੀ ਦੇ ਖੇਡਣ 'ਤੇ ਜਲਦ ਹੀ ਫੈਸਲਾ ਕਰੇਗੀ। ਉਨ੍ਹਾਂ ਨੇ ਕਿਹਾ ਕਿ ਉਹ ਇਸ ਮਾਮਲੇ ਨਾਲ ਜੁੜੇ ਵਿਵਾਦਾਂ 'ਤੇ ਨਜ਼ਰ ਬਣਾਏ ਹੋਏ ਹਨ ਅਤੇ ਸਾਡੇ ਸੀਨੀਅਰ ਅਧਿਕਾਰੀ ਜਲਦ ਹੀ ਬੀ.ਸੀ.ਸੀ.ਆਈ. ਅਧਿਕਾਰੀਆਂ ਨਾਲ ਮੁਲਾਕਾਤ ਕਰ ਸਕਦੇ ਹਨ।
ਕੋਲਕਾਤਾ ਪੁਲਸ ਨੇ ਸ਼ਮੀ ਅਤੇ ਉਸ ਦੇ ਪਰਿਵਾਰ ਦੇ ਚਾਰ ਮੈਂਬਰਾਂ ਖਿਲਾਫ ਆਈ.ਪੀ.ਸੀ. ਧਾਰਾ 498ਏ, 323, 307, 376, 506, 328 ਅਤੇ 34 ਦੇ ਤਹਿਤ ਕੇਸ ਦਰਜ ਕੀਤਾ ਹੈ। ਇਸ ਚ ਸ਼ਮੀ 'ਤੇ ਘਰੇਲੂ ਹਿੰਸਾ ਦੇ ਦੋਸ਼ਾਂ 'ਚ ਧਾਰਾ 498 ਏ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਦੇ ਤਹਿਤ ਸ਼ਮੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ 'ਤੇ ਉਸ ਦੀ ਪਤਨੀ ਹਸੀਨ ਜਹਾਂ ਨਾਲ ਦੁਰ-ਵਿਵਹਾਰ ਕਰਨ ਦੇ ਦੋਸ਼ ਹਨ। ਸ਼ਮੀ 'ਤੇ ਧਾਰਾ 323 ਦੇ ਤਹਿਤ ਪਤਨੀ ਨੂੰ ਸੱਟ ਪਹੁੰਚਾਉਣ ਦੇ ਵੀ ਦੋਸ਼ ਹਨ।
ਜਾਣੋ ਆਖਰ ਬੰਗਲਾਦੇਸ਼ ਦਾ ਇਹ ਖਿਡਾਰੀ ਕਿਉਂ ਕਰਦਾ ਹੈ 'ਨਾਗਣ ਡਾਂਸ'
NEXT STORY