ਸਪੋਰਟਸ ਡੈਸਕ— ਆਈ. ਸੀ. ਸੀ. ਵਰਲਡ ਕੱਪ-2019 ਕ੍ਰਿਸ ਗੇਲ ਦੀ ਵਿਦਾਈ ਲਈ ਵੀ ਯਾਦ ਕੀਤਾ ਜਾਵੇਗਾ। ਫੈਨਜ਼ ਦੇ ਵਿਚਕਾਰ ਯੂਨਿਵਰਸ ਬਾਸ ਦੇ ਨਾਂ ਨਾਲ ਮਸ਼ਹੂਰ ਗੇਲ ਹਾਲਾਂਕਿ ਆਪਣੀ ਵਰਲਡ ਕੱਪ ਦੀ ਆਖਰੀ ਪਾਰੀ 'ਚ ਸਿਰਫ਼ 7 ਦੌੜਾਂ ਬਣਾ ਕੇ ਆਊਟ ਹੋਏ। 37 ਸਾਲ ਦਾ ਕੈਰੇਬਿਆਈ ਤੂਫਾਨੀ ਬੱਲੇਬਾਜ਼ ਜਦ ਅਫਗਾਨਿਸਤਾਨ ਦੇ ਖਿਲਾਫ ਲੀਡਸ 'ਚ ਬੈਟਿੰਗ ਲਈ ਉਤਰਿਆ ਤਾਂ ਉਨ੍ਹਾਂ ਦੇ ਲੱਖਾਂ ਫੈਨਜ਼ ਨੂੰ ਉਮੀਦ ਸੀ ਕਿ ਉਹ ਇੱਥੇ ਯਾਦਗਾਰ ਪਾਰੀ ਖੇਡਣਗੇ, ਪਰ ਅਜਿਹਾ ਨਾ ਹੋਇਆ। ਮੌਜੂਦਾ ਵਰਲਡ ਕੱਪ 'ਚ ਉਨ੍ਹਾਂ ਨੇ 8 ਮੈਚ ਖੇਡੇ ਤੇ 30.25 ਦੀ ਔਸਤ ਨਾਲ 242 ਦੌੜਾਂ ਬਣਾਈਆਂ। ਉਨ੍ਹਾਂ ਦਾ ਸਟ੍ਰਾਈਕ ਰੇਟ 88.32 ਦਾ ਰਿਹਾ। ਮੰਨਿਆ ਜਾ ਰਿਹਾ ਹੈ ਕਿ ਅਗਲੀ ਭਾਰਤ ਦੇ ਖਿਲਾਫ ਸੀਰੀਜ ਤੋਂ ਬਾਅਦ ਉਹ ਅੰਤਰਰਾਸ਼ਟਰੀ ਕ੍ਰਿਕਟ ਕਰਿਅਰ ਨੂੰ ਅਲਵਿਦਾ ਕਹਿ ਦੇਣਗੇ।

ਗੇਲ ਦਾ ਕ੍ਰਿਕਟ ਕਰਿਅਰ
ਕ੍ਰਿਸ ਗੇਲ 103 ਟੈਸਟ ਮੈਚਾਂ 'ਚ 42.19 ਦੀ ਔਸਤ ਨਾਲ 7215 ਦੌੜਾਂ ਜਦ ਕਿ 297 ਵਨ-ਡੇ 'ਚ 10393 ਦੌੜਾਂ ਬਣਾ ਚੁੱਕੇ ਹਨ। ਟੀ20 'ਚ ਉਨ੍ਹਾਂ ਨੇ 58 ਮੈਚ ਖੇਡ ਕੇ 1627 ਦੌੜਾਂ ਬਣਾਈਆਂ ਹਨ। ਟੈਸਟ 'ਚ ਜਿੱਥੇ ਉਨ੍ਹਾਂ ਦੇ ਨਾਂ 15 ਸੈਂਕੜੇ ਦਰਜ ਹਨ ਤਾਂ ਵਨ-ਡੇ 'ਚ ਉਨ੍ਹਾਂ ਨੇ 25 ਸੈਂਕੜੇ ਲਗਾਏ ਹਨ। ਇੰਟਰਨੈਸ਼ਨਲ ਟੀ-20 'ਚ ਵੀ ਉਨ੍ਹਾਂ ਦੇ ਨਾਂ ਦੋ ਸੈਕੜੇ ਹਨ।

ਬ੍ਰਾਜ਼ੀਲ ਨੂੰ ਫਾਈਨਲ ਤੋਂ ਪਹਿਲਾਂ ਝਟਕਾ, ਵਿਲੀਅਨ ਬਾਹਰ
NEXT STORY