ਚੇਨਈ : ਚੇਨਈ ਵਿਚ ਇੰਡੀਅਨ ਪ੍ਰੀਮੀਅਰ ਲੀਗ 2021 ਲਈ ਖਿਡਾਰੀਆਂ ਦੀ ਨੀਲਾਮੀ ਸ਼ੁਰੂ ਹੋ ਗਈ ਹੈ। ਉਥੇ ਹੀ ਸਾਊਥ ਅਫਰੀਕਾ ਦੇ ਆਲਰਾਊਂਡਰ ਕ੍ਰਿਸ ਮੌਰਿਸ ਨੂੰ ਰਾਜਸਥਾਨ ਰਾਇਲਸ ਨੇ 16.25 ਕਰੋੜ ਰੁਪਏ ਵਿਚ ਖ਼ਰੀਦ ਲਿਆ ਹੈ। ਕ੍ਰਿਸ ਮੌਰਿਸ ਦਾ ਬੇਸ ਪ੍ਰਾਈਸ 75 ਲੱਖ ਰੁਪਏ ਸੀ। ਇਸ ਦੇ ਨਾਲ ਹੀ ਮੌਰਿਸ ਆਈ.ਪੀ.ਐਲ. ਦੇ ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਬਣ ਗਏ ਹਨ। ਯੁਵਰਾਜ ਸਿੰਘ ਨੂੰ 2015 ਵਿਚ ਦਿੱਲੀ ਨੇ 16 ਕਰੋੜ ਰੁਪਏ ਵਿਚ ਖ਼ਰੀਦਿਆ ਸੀ। ਦੱਖਣੀ ਅਫਰੀਕਾ ਦੇ ਆਲ ਰਾਊਂਡਰ ਕ੍ਰਿਸ ਮੌਰਿਸ ਟੀ20 ਦੇ ਵਧੀਆ ਆਲਰਾਊਂਡਰ ਹਨ। ਯੂ.ਏ.ਈ. ਵਿਚ ਆਰ.ਸੀ.ਬੀ. ਵੱਲੋਂ ਖੇਡਦੇ ਹੋਏ, ਉਨ੍ਹਾਂ ਨੇ ਤੁਰੰਤ ਆਪਣਾ ਪ੍ਰਭਾਵ ਛੱਡਿਆ। ਮੌਰਿਸ ਦੀ ਸਟਰਾਈਕ ਰੇਟ ਟੀ20 ਵਿਚ 151.02 ਹੈ। ਉਹ 218 ਮੈਚਾਂ ਵਿਚੋਂ 17 ਦੀ ਔਸਤ ਅਤੇ 7.75 ਦੀ ਇਕੋਨਮੀ ਨਾਲ 270 ਵਿਕਟਾਂ ਲੈ ਚੁੱਕੇ ਹਨ।
ਇਹ ਵੀ ਪੜ੍ਹੋ: IPL Auction 2021 LIVE : 2.20 ਕਰੋੜ ’ਚ ਵਿਕੇ ਸਟੀਵ ਸਮਿਥ, ਦਿੱਲੀ ਕੈਪੀਟਲਸ ਨੇ ਖ਼ਰੀਦਿਆ
ਦੱਸ ਦੇਈਏ ਕਿ ਆਈ.ਪੀ.ਐਲ. ਨੀਲਾਮੀ 2021 ਵਿਚ 1114 ਖਿਡਾਰੀਆਂ ਨੇ ਰਜਿਸਟ੍ਰੇਸ਼ਨ ਕਰਾਈ ਸੀ, ਜਿਸ ਵਿਚੋਂ 292 ਖਿਡਾਰੀਆਂ ਨੂੰ ਚੁਣਿਆ ਗਿਆ, ਜਿਨ੍ਹਾਂ ’ਤੇ 61 ਸਥਾਨ ਭਰਨ ਲਈ ਬੋਲੀ ਲਗਾਈ ਜਾਏਗੀ। ਸੂਚੀ ਵਿਚ 164 ਭਾਰਤੀ ਅਤੇ 128 ਵਿਦੇਸ਼ੀ ਖਿਡਾਰੀ ਹਨ, ਜਿਸ ਵਿਚ 3 ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ ਦੇ ਸਹਿਯੋਗੀ ਮੈਂਬਰ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ: ਜੈਫ ਬੇਜੋਸ ਮੁੜ ਬਣੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ, ਮੁਕੇਸ਼ ਅੰਬਾਨੀ ਟਾਪ-10 ’ਚੋਂ ਬਾਹਰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IPL Auction 2021: ਜਾਣੋ ਕਿਸ ਖਿਡਾਰੀ ਨੂੰ ਕਿਸ ਟੀਮ ਨੇ ਖ਼ਰੀਦਿਆ ਅਤੇ ਕਿੰਨੀ ਲੱਗੀ ਬੋਲੀ
NEXT STORY