ਨਵੀਂ ਦਿੱਲੀ- ਦਿੱਲੀ ਨੇ ਫਿਰੋਜ਼ਸ਼ਾਹ ਕੋਟਲਾ ਮੈਦਾਨ 'ਤੇ ਅੰਡਰ-19 ਕੂਚ ਬਿਹਾਰ ਟਰਾਫੀ ਮੈਚ ਵਿਚ ਛੱਤੀਸਗੜ੍ਹ ਨੂੰ ਪਾਰੀ ਅਤੇ 44 ਦੌੜਾਂ ਨਾਲ ਹਰਾ ਕੇ ਨਾਕਆਊਟ ਵੱਲ ਮਜ਼ਬੂਤ ਕਦਮ ਵਧਾਇਆ। ਛੱਤੀਸਗੜ੍ਹ ਨੂੰ ਪਹਿਲੀ ਪਾਰੀ ਵਿਚ 174 ਦੌੜਾਂ 'ਤੇ ਸਮੇਟਣ ਤੋਂ ਬਾਅਦ ਦਿੱਲੀ ਨੇ ਵੈਭਵ ਕਾਂਡਪਾਲ 111, ਕਪਤਾਨ ਅਨੁਜ ਰਾਵਤ 99 ਅਤੇ ਪ੍ਰਿਯਾਂਸ਼ ਆਰਿਆ ਦੀਆਂ 59 ਦੌੜਾਂ ਦੀ ਬਦੌਲਤ 381 ਦੌੜਾਂ ਬਣਾ ਕੇ ਪਹਿਲੀ ਪਾਰੀ ਵਿਚ 207 ਦੌੜਾਂ ਦੀ ਬੜ੍ਹਤ ਹਾਸਲ ਕੀਤੀ।
ਦੂਸਰੀ ਪਾਰੀ ਵਿਚ ਛੱਤੀਸਗੜ੍ਹ ਦੀ ਟੀਮ ਆਯੂਸ਼ ਬਦੌਨੀ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਅੱਗੇ 163 ਦੌੜਾਂ 'ਤੇ ਸਿਮਟ ਗਈ। ਬਦੌਨੀ ਨੇ 11 ਓਵਰਾਂ ਵਿਚ 7 ਮੇਡਨ ਰੱਖਦੇ ਹੋਏ ਸਿਰਫ 11 ਦੌੜਾਂ ਦੇ ਕੇ 4 ਬੱਲੇਬਾਜ਼ਾਂ ਨੂੰ ਪੈਵੇਲੀਅਨ ਭੇਜਿਆ। ਦਿੱਲੀ ਨੇ ਪਾਰੀ ਅਤੇ 44 ਦੌੜਾਂ ਨਾਲ ਜਿੱਤ ਹਾਸਲ ਕਰ ਕੇ ਨਾਕਆਊਟ ਵਿਚ ਪ੍ਰਵੇਸ਼ ਦੀਆਂ ਆਪਣੀਆਂ ਉਮੀਦਾਂ ਨੂੰ ਕਾਇਮ ਰੱਖਿਆ।
ਕ੍ਰਿਕਟ ਦੇ ਸਿਰਫ ਛੋਟੇ ਫਾਰਮੈੱਟ 'ਤੇ ਧਿਆਨ ਨਾ ਦੇਣ ਨੌਜਵਾਨ : ਕੋਹਲੀ
NEXT STORY