ਮਿਲਾਨ (ਭਾਸ਼ਾ) : ਕੋਲੰਬੀਆ ਦੇ ਸਾਈਕਲ ਚਾਲਕ ਫਰਨਾਂਡੋ ਗਾਵਿਰਿਆ ਕੋਰੋਨਾ ਵਾਇਰਸ ਜਾਂਚ ਵਿਚ ਪਾਜ਼ੇਟਿਵ ਪਾਏ ਜਾਣ ਦੇ ਬਾਅਦ ਗਿਰੋ ਡਿ ਇਟਾਲੀਆ ਰੇਸ ਤੋਂ ਹੱਟ ਗਏ। ਐਤਵਾਰ ਅਤੇ ਸੋਮਵਾਰ ਨੂੰ ਇਸ ਰੇਸ ਨਾਲ ਜੁੜੇ 492 ਲੋਕਾਂ ਦੀ ਜਾਂਚ ਕੀਤੀ ਗਈ, ਜਿਸ ਵਿਚ ਗਾਵਿਰਿਆ ਅਤੇ ਟੀਮ ਏਟੀ2ਆਰ ਲਾ ਮੋਂਡਿਅਲੇ ਦਾ ਇਕ ਸਹਿਯੋਗੀ ਮੈਂਬਰ ਕੋਵਿਡ-19 ਪਾਜ਼ੇਟਿਵ ਨਿਕਲਿਆ। ਗਾਵਿਰਿਆ ਦੀ ਯੂ.ਏ.ਈ. ਟੀਮ ਅਮੀਰਾਤ ਨੇ ਦੱਸਿਆ ਕਿ ਜਾਂਚ ਵਿਚ ਪਾਜ਼ੇਟਿਵ ਆਉਣ ਦੇ ਬਾਅਦ ਇਹ ਚਾਲਕ ਇਕਾਂਤਵਾਸ ਵਿਚ ਚਲਾ ਗਿਆ। ਉਨ੍ਹਾਂ ਵਿਚ ਹਾਲਾਂਕਿ ਬੀਮਾਰੀ ਦੇ ਲੱਛਣ ਨਹੀਂ ਵਿੱਖ ਰਹੇ ਹਨ। ਟੀਮ ਨੇ ਦੱਸਿਆ ਕਿ ਉਹ ਮਾਰਚ 2020 ਵਿਚ ਵੀ ਇਸ ਮਹਾਮਾਰੀ ਦੀ ਲਪੇਟ ਵਿਚ ਆਏ ਸਨ। ਗਾਵਿਰਿਆ ਨੇ ਆਪਣੇ ਕਰੀਅਰ ਦੌਰਾਨ ਗਿਰੋ ਰੇਸ ਦੇ ਪੰਜ ਪੜਾਵਾਂ ਵਿਚ ਜਿੱਤ ਦਰਜ ਕੀਤੀ ਹੈ।
IPL 2020 : ਯੁਵਰਾਜ ਸਿੰਘ ਨੇ ਕੀਤੀ ਭਵਿੱਖਬਾਣੀ, ਦੱਸਿਆ ਕਿਹੜੀਆਂ ਟੀਮਾਂ ਪਹੁੰਚ ਸਕਦੀਆਂ ਹਨ ਫਾਈਨਲ 'ਚ
NEXT STORY